(ਸਮਾਜ ਵੀਕਲੀ)
ਸੁਣ ਨਿੱਕੇ ਨਿੱਕੇ ਲਾਲਾਂ ਦੀ ਸ਼ਹੀਦੀ ਮਨ ਭਰ ਆਇਆ ਏ
ਕਿਹੜੀ ਗੱਲੋਂ ਸੂਬਿਆਂ ਤੂੰ ਏਨਾ ਕਹਿਰ ਕਮਾਇਆ ਹੈ
(੧)
ਨਿੱਕੀਆਂ ਨਿੱਕੀਆਂ ਜਿੰਦਾਂ ਦਾ ਕਸੂਰ ਤਾਂ ਦਸ ਸੂਬਿਆਂ
ਰੋਂਦਾ ਪਿਆ ਸਰਹਿੰਦ ਉ ਸਾਰਾ ਤੈਨੂੰ ਤਰਸ ਨਾ ਆਇਆ ਹੈ
ਸੁਣ ਨਿੱਕੇ ਨਿੱਕੇ ਲਾਲਾਂ ਦੀ ਸ਼ਹੀਦੀ ਮਨ ਭਰ ਆਇਆ ਏ
ਕਿਹੜੀ ਗੱਲੋਂ ਸੂਬਿਆਂ ਤੂੰ ਏਨਾ ਕਹਿਰ ਕਮਾਇਆ ਹੈ
(੨)
ਕਹਿਰ ਦੀ ਸਰਦੀ ਠੰਡ ਪਈ ਨਿੱਕੇ ਲਾਲਾਂ ਨੂੰ ਲੱਗਦੀ
ਕਿਹੜੀ ਗੱਲੋਂ ਠੰਢੇ ਬੁਰਜ ਵਿੱਚ ਤੂੰ ਕੈਦ ਕਰਵਾਇਆ
ਸੁਣ ਨਿੱਕੇ ਨਿੱਕੇ ਲਾਲਾਂ ਦੀ ਸ਼ਹੀਦੀ ਮਨ ਭਰ ਆਇਆ ਏ
ਕਿਹੜੀ ਗੱਲੋਂ ਸੂਬਿਆਂ ਤੂੰ ਏਨਾ ਕਹਿਰ ਕਮਾਇਆ ਹੈ
(੩)
ਧੰਨ ਧੰਨ ਬਾਜਾਂ ਵਾਲੇ ਦੇ ਲਾਲ ਜਾਵਾਂ ਵੀ ਡੋਲੇ ਨਾ
ਧੰਨ ਧੰਨ ਮਾਤਾ ਗੁਜਰੀ ਜਿੰਨ੍ਹਾਂ ਪੋਤਿਆਂ ਨੂੰ ਪੜ੍ਹਾਇਆ ਏ
ਸੁਣ ਨਿੱਕੇ ਨਿੱਕੇ ਲਾਲਾਂ ਦੀ ਸ਼ਹੀਦੀ ਮਨ ਭਰ ਆਇਆ ਏ
ਕਿਹੜੀ ਗੱਲੋਂ ਸੂਬਿਆਂ ਤੂੰ ਏਨਾ ਕਹਿਰ ਕਮਾਇਆ ਹੈ
(੪)
ਲਿਖੇ ਦਮਨ ਬਾਜਾਂ ਵਾਲਿਆ ਤੇਰਾ ਦੇਣ ਨਹੀਂ ਦੇ ਸਕਦੇ
ਤੂੰ ਤਾਂ ਸਾਰਾ ਸਰਬੰਸ ਹੀ ਕੌਮ ਉੱਤੋਂ ਲੁੱਟਾਇਆ ਏ
ਸੁਣ ਨਿੱਕੇ ਨਿੱਕੇ ਲਾਲਾਂ ਦੀ ਸ਼ਹੀਦੀ ਮਨ ਭਰ ਆਇਆ ਏ
ਕਿਹੜੀ ਗੱਲੋਂ ਸੂਬਿਆਂ ਤੂੰ ਏਨਾ ਕਹਿਰ ਕਮਾਇਆ ਹੈ
ਦਮਨ ਸਿੰਘ ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly