16 ਦਸੰਬਰ ਨੂੰ ਲੱਗੇਗਾ ਅਜਮਾਨ ਯੂਏਈ ਵਿਚ ਬਲੱਡ ਡੋਨੇਸ਼ਨ ਕੈਂਪ- ਵੈਦ ਹਰੀ ਸਿੰਘ ਅਜ਼ਮਾਨ

(ਸਮਾਜ ਵੀਕਲੀ) ਦੁਬਈ /ਜਲੰਧਰ (ਕੁਲਦੀਪ ਚੁੰਬਰ)– ਫਰਾਹ ਹਰਬਸ ਟ੍ਰੇਡਿੰਗ ਅਜਮਾਨ ਦੇ ਵੈਦ ਹਰੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਦਸੰਬਰ ਨੂੰ ਬਲੱਡ ਡੋਨੇਸ਼ਨ ਕੈਂਪ ਅਜਮਾਨ ਯੂ ਏ ਈ ਦੀ ਧਰਤੀ ਤੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤਕ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ ਵੱਖ ਸੋਸ਼ਲ ਸਾਈਟਾਂ ਤੇ ਪੰਜਾਬ ਦੇ ਸੁਪ੍ਰਸਿੱਧ ਗਾਇਕ ਕਲਾਕਾਰਾਂ ਵੱਲੋਂ ਇਸ ਬਲੱਡ ਡੋਨੇਸ਼ਨ ਕੈਂਪ ਦੀ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਵਿਸ਼ਵ ਰਤਨ ਸਤਿਕਾਰਯੋਗ ਸੁਹੇਲ ਮੁਹੰਮਦ ਅਲ ਜ਼ਰੂਨੀ ਮੁੱਖ ਮਹਿਮਾਨ ਦੀ ਹੈਸੀਅਤ ਵਜੋਂ ਪੁੱਜ ਰਹੇ ਹਨ । ਇਸ ਕੈਂਪ ਨੂੰ ਆਪਣਾ ਪੰਜਾਬ ਰੈਸਟੋਰੈਂਟ ਦੁਬਈ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵੈਦ ਹਰੀ ਸਿੰਘ ਇਸ ਤੋਂ ਪਹਿਲਾਂ ਵੀ ਕਈ ਸਮਾਜਸੇਵੀ ਸੰਸਥਾਵਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਜੋ ਇਸ ਕੈਂਪ ਨੂੰ ਲਗਾਉਣ ਲਈ ਸਾਰੇ ਹੀ ਸਾਥੀਆਂ ਦਾ ਸਹਿਯੋਗ ਲੈ ਰਹੇ ਹਨ ।


ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿੱਕੇ ਨਿੱਕੇ ਲਾਲ
Next articleਸੰਤ ਬਾਬਾ ਸੇਵਾ ਦਾਸ ਸੀ ਸਾਹਰੀ ਵਾਲੇ ਪਰਉਪਕਾਰੀ ਸੰਤ ਸਨ- ਸੰਤ ਬਲਵੀਰ ਦਾਸ ਜੀ