*ਵਾਰ ਵਾਰ ਸੂਚਿਤ ਕਰਨ ‘ਤੇ ਵੀ ਮੌਕੇ ‘ਤੇ ਨਹੀਂ ਪਹੁੰਚੀ ਅੱਪਰਾ ਪੁਲਿਸ*

ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ‘ਚ ਆਏ ਦਿਨ ਲੁੱਟ-ਖੋਹ ‘ਤੇ ਚੋਰੀ ਦੀਆਂ ਵਾਰਾਦਤਾਂ ਸ਼ਰੇਆਮ ਹੋ ਰਹੀਆਂ ਹਨ, ਜਦਕਿ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ | ਬੀਤੀ ਰਾਤ ਵੀ ਕਰੀਬੀ ਪਿੰਡ ਮੰਡੀ ਵਿਖੇ ਸਥਿਤ ਤਿੰਨ ਮੋਟਰਾਂ ‘ਤੇ ਲੱਗੇ ਹੋਏ ਟਰਾਂਸਫ਼ਰਮਰਾਂ ਤੋਂ ਅਣਪਛਾਤੇ ਚੋਰ ਤਾਂਬੇ ਤੇ ਪਿੱਤਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਸੰਬੰਧੀ ਕਿਸਾਨ ਬਹਾਦਰ ਸਿੰਘ ਪੁੱਤਰ ਤਰੇਮ ਸਿੰਘ, ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਜੋਗਾ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨਾਂ ਦੇ ਖੂਹ ਸਥਾਨਕ ਮੰਡੀ ਤੋਂ ਢੱਕ ਮਜਾਰਾ ਰੋਡ ‘ਤੇ ਨਹਿਰ ਦੇ ਕੋਲ ਸਥਿਤ ਹਨ | ਬੀਤੀ ਰਾਤ ਅਣਪਛਾਤੇ ਚੋਰ ਉਨਾਂ ਦੇ ਖੂਹਾਂ ‘ਤੇ ਲੱਗੇ ਟਰਾਂਸਫ਼ਰਮਰਾਂ ਤੋਂ ਪਿੱਤਲ ਤੇ ਤਾਂਬੇ ਦੇ ਨੱਟ, ਬੋਲਟ, ਪੱਤੀਆਂ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਕਿਸਾਨ ਆਗੂ ਹਰਜੀਤ ਢਿੱਲੋਂ ਨੇ ਦੱਸਿਆ ਕਿ ਇਸ ਸੰਬੰਧ ‘ਚ ਅੱਪਰਾ ਪੁਲਿਸ ਨੂੰ ਵਾਰ ਵਾਰ ਮੌਕਾ ਦੇਖਣ ਲਈ ਸੂਚਿਤ ਕੀਤਾ ਗਿਆ ਪਰੰਤੂ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪਹੁੰਚਿਆਂ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



