HOME ਬਲੇਰੋ ਪਿੱਕਅਪ ਸਤੁੰਨਲ ਵਿਗੜਨ ਨਾਲ ਡਿਵਾਈਡਰ ਤੇ ਜਾ ਚੜ੍ਹੀ ਜਾਨੀ ਨੁਕਸਾਨ...

ਬਲੇਰੋ ਪਿੱਕਅਪ ਸਤੁੰਨਲ ਵਿਗੜਨ ਨਾਲ ਡਿਵਾਈਡਰ ਤੇ ਜਾ ਚੜ੍ਹੀ ਜਾਨੀ ਨੁਕਸਾਨ ਦਾ ਬਚਾਅ

1

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਭਰਥਲਾ ਦੇ ਬਲੇਰੋ ਪਿੱਕਅਪ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਪਿੰਡ ਭਰਥਲਾ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਹੈ। ਜਿੱਥੇ ਉਨ੍ਹਾਂ ਨੇ ਤੁਰੰਤ ਜਾ ਕੇ  ਦੇਖਿਆ ਕਿ ਇੱਕ ਮਹਿੰਦਰਾ ਪਿਕਅਪ ਪੀ ਬੀ 10ਜੀ ਕੇ6810 ਜਿਸ ਨੂੰ ਵਿੱਕੀ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਉਗਾਨਾ ਰਾਜਪੁਰਾ ਚਲਾ ਰਿਹਾ ਸੀ ਇਹ ਬਲੇਰੋ ਗੱਡੀ ਬਲਾਚੌਰ ਤੋਂ ਰੋਪੜ੍ਹ ਵੱਲ ਜਾ ਰਹੀ ਸੀ,ਜਦੋਂ ਇਹ ਪਿੰਡ ਭਰਥਲਾ ਦੇ ਕੋਲ  ਪਹੁੰਚੀਆਂ ਤਾ ਇਸ ਦਾ ਸਤੁੰਨਲ ਵਿਗੜ ਕੇ ਡਿਵਾਈਡਰ ਉੱਤੇ ਚੜ੍ਹੀ ਗਈ ਸੀ। ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਐਸ ਐਸ ਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਸਾਇਡ ਤੇ ਕਰਵਾ  ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੱਕ ਹੀ ਰਾਤ ‘ਚ ਤਿੰਨ ਖੂਹਾਂ ‘ਤੇ ਸਥਿਤ ਟਰਾਂਸਫ਼ਰਮਰਾਂ ਤੋਂ ਪਿੱਤਲ ਤੇ ਤਾਂਬੇ ਦਾ ਸਾਮਾਨ ਚੋਰੀ
Next articleईसाई समुदाय के ऊपर हो रही हिंसा पर रोक के लिए हस्तक्षेप करें राष्ट्रपति