HOME ਗੋਲਡ ਰਿਕਾਰਡ ਮਿਊਜ਼ਿਕ ਵਲੋਂ ਗਾਇਕਾ ਰਾਜ ਗੁਲਜ਼ਾਰ ਦਾ ਧਾਰਮਿਕ ਟ੍ਰੈਕ “ਮਹਿਮਾ ਗੁਰੂ...

ਗੋਲਡ ਰਿਕਾਰਡ ਮਿਊਜ਼ਿਕ ਵਲੋਂ ਗਾਇਕਾ ਰਾਜ ਗੁਲਜ਼ਾਰ ਦਾ ਧਾਰਮਿਕ ਟ੍ਰੈਕ “ਮਹਿਮਾ ਗੁਰੂ ਰਵਿਦਾਸ ਜੀ” ਰਿਲੀਜ਼ ਕੀਤਾ – ਜਸਬੀਰ ਦੋਲੀਕੇ

ਸਰੀ/ ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ)- ਗੋਲਡ ਰਿਕਾਰਡ ਮਿਊਜ਼ਿਕ ਕੰਪਨੀ ਵਲੋਂ ਸਿੰਗਰ ਰਾਜ਼ ਗੁਲਜ਼ਾਰ ਦਾ ਧਾਰਮਿਕ ਟ੍ਰੈਕ  “ਮਹਿਮਾ ਗੁਰੂ ਰਵਿਦਾਸ ਜੀ” ਰਿਲੀਜ਼ ਕੀਤਾ ਗਿਆ। ਇਸ ਟ੍ਰੈਕ ਨੂੰ ਜਸਬੀਰ ਦੋਲੀਕੇ ਵਲੋਂ ਲਿਖਿਆ ਗਿਆ ਹੈ । ਇਸ ਦਾ ਮਿਊਜ਼ਿਕ ਅਮਨ ਸਟ੍ਰਿੰਗ ਵਲੋਂ ਤਿਆਰ ਕੀਤਾ ਗਿਆ ਹੈ । ਇਸ ਦੀ ਵੀਡੀਉ ਡੇਰਾ ਸੱਚਖੰਡ ਬੱਲਾਂ ਵਿਖੇ ਵੱਖ ਵੱਖ ਲੋਕੇਸਨਾਂ ਤੇ ਵੀਡੀਉ ਡਾਇਰੈਕਟਰ ਵਲੋਂ ਸ਼ੂਟ ਕੀਤਾ ਗਿਆ ਹੈ । ਇਸ ਟ੍ਰੈਕ ਨੂੰ ਗੁਰਮਿੰਦਰ ਗੋਲਡੀ ਵਲੋਂ ਰਿਕਾਡਿੰਗ ਕੀਤਾ ਗਿਆ। ਇਸ ਟ੍ਰੈਕ ਨੂੰ ਗੋਲਡ ਰਿਕਾਰਡ ਮਿਊਜ਼ਿਕ ਕੰਪਨੀ ਨਿਊਜ਼ੀਲੈਂਡ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ । ਇਸ ਟ੍ਰੈਕ ਨੂ ਵੱਖ ਵੱਖ ਚੈਨਲਾਂ ਤੇ ਚਲਾਇਆ ਜਾ ਰਿਹਾ ਹੈ।  ਇਸ ਟ੍ਰੈਕ ਨੂੰ ਯੂਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਵੱਖ ਸਾਈਟਾਂ ਤੇ ਅੱਪਲੋਡ ਕੀਤਾ ਗਿਆ ਹੈ । ਅਸੀਂ ਸਮੁੱਚੀ ਟੀਮ ਲਈ ਦਿਲੋਂ ਕਾਮਨਾਵਾਂ ਕਰਦੇ ਹਾਂ ਕਿ ਕੰਪਨੀ ਅਤੇ ਪੂਰੀ ਟੀਮ ਦਿਨ ਦੁੱਗਣੀ ਤਰੱਕੀ ਕਰੇ । ਸਰੋਤਿਆਂ ਦੀ ਪਹਿਲੀ ਪਸੰਦ ਬਣੇ । ਆਸ ਕਰਦੇ ਹਾਂ ਕਿ ਰਾਜ ਗੁਲਜ਼ਾਰ ਦੇ ਪਹਿਲੇ ਗੀਤਾਂ ਵਾਂਗ ਇਸ ਨਵੇਂ ਆਏ ਧਾਰਮਿਕ ਟਰੈਕ ਨੂੰ ਵੀ ਪਿਆਰ ਬਖਸ਼ੋ ਜੀ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਖਾਟੂ ਸ਼ਿਆਮ ਮੰਦਿਰ ਦੇ ਦਰਸਨਾਂ ਲਈ ਬੱਸ ਯਾਤਰਾ ਕਰਵਾਈ
Next articleਇੱਕ ਹੀ ਰਾਤ ‘ਚ ਤਿੰਨ ਖੂਹਾਂ ‘ਤੇ ਸਥਿਤ ਟਰਾਂਸਫ਼ਰਮਰਾਂ ਤੋਂ ਪਿੱਤਲ ਤੇ ਤਾਂਬੇ ਦਾ ਸਾਮਾਨ ਚੋਰੀ