ਸਿੱਖਸ ਫਾਰ ਜਸਟਿਸ ਲਈ ਕੰਮ ਕਰਦੇ ਮਾਂ-ਪੁੱਤ ਸਮੇਤ ਤਿੰਨ ਗ੍ਰਿਫ਼ਤਾਰ

ਪਟਿਆਲਾ/ਬਨੂੜ (ਸਮਾਜ ਵੀਕਲੀ): ਜ਼ਿਲ੍ਹਾ ਪੁਲੀਸ ਨੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਲਈ ਕੰਮ ਕਰਦਿਆਂ ਖ਼ਾਲਿਸਤਾਨ ਦਾ ਪ੍ਰਚਾਰ ਪਾਸਾਰ ਕਰਦੇ ਮਾਂ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੀ ਗਈ ਮਹਿਲਾ ਦਾ ਜੇਠ  ਮਨਜੀਤ ਸਿੰਘ ਬੱਬਰ  ਖਾਲਸਾ ਦਾ ਏਰੀਆ ਕਮਾਂਡਰ ਸੀ ਤੇ ਅਤਿਵਾਦ ਸਮੇਂ ਮਾਰਿਆ ਗਿਆ ਸੀ। ਪੁਲੀਸ ਟੀਮ ਨੇ ਮੁਲਜ਼ਮਾਂ ਨੂੰ ਇਕ ਨਾਕੇ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਰਗਾਪੁਰ ਦੇ ਮੂਲ ਵਾਸੀ ਜਸਬੀਰ ਕੌਰ ਅਤੇ ਉਸ ਦੇ ਪੁੱਤਰ ਜਗਮੀਤ ਸਿੰਘ (ਹੁਣ ਵਾਸੀ ਬਨੂੜ)  ਤੇ ਰਵਿੰਦਰ ਸਿੰਘ ਵਾਸੀ ਪਿੰਡ ਜੱਸੜਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਦੱਸੀ ਗਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਖਾਲਿਸਤਾਨ ਪੱਖੀ ਅਤੇ ਦੇਸ਼ ਵਿਰੋਧੀ ਸਮੱਗਰੀ ਬਰਾਮਦ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleI would like Reliance’s story to be told in the book which has no final chapter: Mukesh Ambani
Next articleਨੀਟ ਪੀਜੀ ਕਾਊਂਸਲਿੰਗ: ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ