ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਪੁਲਿਸ ਨੇ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਗ੍ਰੋਹ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਅਭਿਸ਼ੇਕ ਸ਼ਰਮਾ ਥਾਣਾ ਕਾਠਗੜ੍ਹ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਸਮਾਨ ਪੁਰ ਥਾਣਾ ਰਾਹੋਂ ਨੇ ਬਿਆਨ ਕੀਤਾ ਹੈ ਮੈਂਨੂੰ ਮੇਰੇ ਇੱਕ ਜਾਣਕਾਰ ਵਿਅਕਤੀ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੱਤਾ ਜਿਸ ਵਿੱਚ ਬਲਵਿੰਦਰ ਸਿੰਘ ਉਰਫ ਬਿੰਦਾ ਹਲਵਾਈ ਵਾਸੀ ਜਲਵਾਹਾ ਦੀਆਂ ਗੱਲਾਂ ਵਿੱਚ ਆ ਗਿਆ ।ਜਿਸ ਨੇ ਮੈਨੂੰ ਰਾਜ ਕੁਮਾਰ ਉਰਫ ਕਾਲੀ ਪੁੱਤਰ ਹੀਰਾ ਲਾਲ ਵਾਸੀ ਬਲਾਚੌਰ, ਵਿਜੇ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਬਲਾਚੌਰ, ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਕੋਲਗੜ੍ਹ ਅਤੇ ਬਲਵਿੰਦਰ ਉਰਫ ਬਿੰਦਾ ਹਲਵਾਈ ਨੇ ਹਮ ਸਲਾਹ ਹੋ ਇੱਕ ਸ਼ਾਸਿਜ ਰੱਚ ਕੇ ਮੇਰੇ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ।ਥਾਣਾ ਕਾਠਗੜ੍ਹ ਪੁਲਿਸ ਵਲੋਂ 316(2 )318 (4) 61 (1) 351 (2 ) ਬੀ ਐਨ ਐਸ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



