HOME ਇਹ ਗਿਆਨ ਤਾਂ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਵੀ...

ਇਹ ਗਿਆਨ ਤਾਂ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਵੀ ਮਿਲ ਜਾਣਗੀਆਂ —ਡਾ ਚਰਨਜੀਤ ਸੁਮਨ

ਡਾ ਚਰਨਜੀਤ ਸੁਮਨ

ਬਲਾਚੌਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਕਿਸੇ ਧਾਰਮਿਕ ਗ੍ਰੰਥ ਦਾ ਨਿਚੋੜ ਕੱਢ ਕੇ ਦੇਖ ਲਓ ਉਹ ਤੁਹਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤੋਂ ਛੁਟਕਾਰਾ ਪਾਉਣ , ਲੋਕਾਂ ਦੇ ਨਾਲ ਪਿਆਰ ਨਾਲ਼ ਰਹਿਣ, ਸੱਚ ਬੋਲਣ, ਨਸ਼ਿਆਂ ਤੋਂ ਦੂਰ ਰਹਿਣ ਤੇ ਸਭ ਦਾ ਸਤਿਕਾਰ ਕਰਨ ਦੀ ਸੇਧ ਦਿੰਦਾ ਹੈ.ਇਸ ਗੱਲ ਨੂੰ ਤੁਸੀਂ ਚਾਹੇ ਕਿਸੇ ਟਿੱਲੇ ਤੇ ਬਹਿ ਕੇ ਸਿੱਖ ਲਓ, ਕਿਸੇ ਭੋਰੇ ਦੇ ਅੰਦਰ ਵੜ ਕੇ ਸਿੱਖ ਲਓ, ਕਿਸੇ ਦੇ ਕੋਲੋਂ ਸਿੱਖ ਲਓ ਜਾਂ ਆਪ ਪੜ੍ਹ ਕੇ ਸਿੱਖ ਲਓ.ਗੱਲ ਸਿਰਫ ਸਿੱਖਣ ਦੀ ਹੈ.ਇੱਕ ਸੱਚਾ ਧਾਰਮਿਕ ਵਿਅਕਤੀ ਕਦੇ ਵੀ ਇਹ ਨਹੀਂ ਕਹਿੰਦਾ ਕਿ ਮੇਰਾ ਆਹ ਧਰਮ ਹੈ ਮੇਰਾ ਉਹ ਧਰਮ ਹੈ.ਜਿਹੜਾ ਆਪਣੇ ਧਰਮ ਦਾ ਨਾਮ ਲੈ ਕੇ ਆਪਣੀ ਪਹਿਚਾਣ ਦੱਸਦਾ ਹੈ ਉਹ ਧਾਰਮਿਕ ਨਹੀਂ ਸੰਪਰਦਾਇਕ ਹੈ। ਹੁਣ ਗੱਲ ਆ ਗਈ ਚਮਾਰਾਂ ਦੀ, ਚਮਾਰਾਂ ਦੇ ਦਰ ਬ ਦਰ ਧਾਰਮਿਕ ਸਥਾਨਾਂ ਤੇ ਭਟਕਣ ਦੀ.ਮੈਂ ਇਹ ਕਹਿੰਦਾ ਵੀ ਜਿਹੜਾ ਕੁਝ ਸਿੱਖਣ, ਜਿਸ ਰੱਬ ਨੂੰ ਪ੍ਰਾਪਤ ਕਰਨ ,ਉਹ ਥਾਂ ਥਾਂ ਘੁੰਮਦੇ ਹਨ, ਉਹਨਾਂ ਨੂੰ ਉਹ ਆਪਣੇ ਨਜਦੀਕ ਦੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਸਥਾਨਾਂ ਤੋਂ, ਇਹ ਸਭ ਕੁਝ ਸਿੱਖਣ ਨੂੰ ਕਿਉਂ ਨਹੀਂ ਮਿਲ ਸਕਦਾ, ਉਹਨਾਂ ਨੂੰ ਉੱਥੇ ਰੱਬ ਕਿਉਂ ਨਹੀਂ ਲੱਭਦਾ, ਜਾਂ ਜੋ ਮੰਗਾਂ ਉਹ ਦੂਰ ਦੂਰ ਅਲੱਗ ਅਲੱਗ, ਬਹੁਤ ਜਿਆਦਾ ਧਾਰਮਿਕ ਸਥਾਨਾਂ ਦੇ ਜਾ ਕੇ ਮੰਗਦੇ ਹਨ, ਉਹ ਉਹਨਾਂ ਨੂੰ ਉਥੇ ਕਿਉਂ ਨਹੀਂ ਮਿਲਦਾ, ਜਿਹੜਾ ਉਹਨਾਂ ਦੇ ਘਰ ਦੇ ਕੋਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਾਰਮਿਕ ਸਥਾਨ ਹੈ। ਗੱਲ ਬਸ ਇਨੀ ਕੁ ਹੀ ਹੈ, ਜਿਸ ਨੂੰ ਸਮਝਣ ਤੇ ਮੈਂ ਜ਼ੋਰ ਦੇ ਰਿਹਾ.ਮੇਰੀ ਕੋਸ਼ਿਸ਼ ਲੋਕਾਂ ਦੀ ਧਾਰਮਿਕ ਮਾਨਸਿਕ ਗੁਲਾਮੀ ਨੂੰ ਦੂਰ ਕਰਨਾ ਹੈ ਜਿਸ ਦੇ ਲਈ ਅਸੀਂ ਜਾਗਰੂਕਤਾ ਅਭਿਆਨ ਚਾਲੂ ਰੱਖਾਂਗੇ, ਗਰਾਊਂਡ ਤੇ ਵੀ ਸੋਸ਼ਲ ਮੀਡੀਆ ਵੀ ਸਾਡਾ ਸਾਧਨ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article2006 ਮੁੰਬਈ ਟ੍ਰੇਨ ਬਲਾਸਟ: 12 ਦੋਸ਼ੀਆਂ ਦੀ ਰਿਹਾਈ ਵਿਰੁੱਧ ਮਹਾਰਾਸ਼ਟਰ ਸਰਕਾਰ ਸੁਪਰੀਮ ਕੋਰਟ ਪਹੁੰਚੀ, ਇਸ ਦਿਨ ਹੋਵੇਗੀ ਸੁਣਵਾਈ
Next articleਬੀਕਾਨੇਰ ਹਾਈਵੇਅ ‘ਤੇ ਭਿਆਨਕ ਹਾਦਸਾ: ਦੋ ਕਾਰਾਂ ਵਿਚਕਾਰ ਭਿਆਨਕ ਟੱਕਰ, ਪੰਜ ਲੋਕਾਂ ਦੀ ਮੌਤ; ਨੌਂ ਜ਼ਖਮੀ