HOME ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ

ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ

4
ਬਲਜੀਤ ਸਿੰਘ ਕਚੂਰਾ

(ਸਮਾਜ ਵੀਕਲੀ)

ਨੌਕਰੀਆਂ ਲੈਣ ਲਈ ਧਰਨੇ ਲਗਾਉਣੇ ਪੈਂਦੇ ਨੇ,
ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ,
ਇਨਸਾਫ਼ ਲੈਣ ਲਈ ਸੜਕਾਂ ਤੇ ਜਾਮ ਲਗਾਉਣੇ ਪੈਂਦੇ ਨੇ,
ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ,
ਬੇਰੁਜ਼ਗਾਰਾਂ ਨੂੰ ਡਾਂਗਾਂ ਹੀ ਨਸੀਬ ਹੁੰਦੀਆਂ ਨੇ,
ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ।
ਮੁਫ਼ਤ ਦੀਆਂ ਚੀਜ਼ਾਂ ਦੇ ਦੇ ਕੇ,
ਕਰਜੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ,
ਲੁੱਟਾਂ ਖੋਹਾਂ ਤੇ ਡਕੈਤੀ ਸ਼ਰੇਆਮ ਆਮ ਹੋ ਰਹੀ ਹੈ,
ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ।
ਤੁਸੀਂ ਕਿਹਾ ਸੀ ਬਦਲਾਅ ਲਿਆ ਦਿਆਂਗੇ,
ਪਰ ਬਦਲਿਆ ਤਾਂ ਕੁੱਝ ਵੀ ਨਹੀਂ,
ਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ।

ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. 9465405597

Previous articleਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕਾਂ ਲਈ POCSO ਐਕਟ ’ਤੇ ਜਾਗਰੂਕਤਾ ਸੈਸ਼ਨ ਆਯੋਜਿਤ
Next articleਲੱਖਣਪੁਰੀਆਂ ਨੇ ਰਾਮਪਾਲ ਦੇ ਚੇਲਿਆਂ ਦੀ ਖੁੰਬ ਠੱਪੀ  ਸਰਪੰਚ ਨੇ ਪਿੰਡੋਂ ਬਾਹਰ ਦਾ ਰਸਤਾ ਦਿਖਾਇਆ