HOME ਲੱਖਣਪੁਰੀਆਂ ਨੇ ਰਾਮਪਾਲ ਦੇ ਚੇਲਿਆਂ ਦੀ ਖੁੰਬ ਠੱਪੀ  ਸਰਪੰਚ ਨੇ ਪਿੰਡੋਂ ਬਾਹਰ...

ਲੱਖਣਪੁਰੀਆਂ ਨੇ ਰਾਮਪਾਲ ਦੇ ਚੇਲਿਆਂ ਦੀ ਖੁੰਬ ਠੱਪੀ  ਸਰਪੰਚ ਨੇ ਪਿੰਡੋਂ ਬਾਹਰ ਦਾ ਰਸਤਾ ਦਿਖਾਇਆ

2
Oplus_16777216
Oplus_16777216
Oplus_16777216

ਸਮਰਾਲਾ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ ਇਸ ਵੇਲੇ ਪਾਖੰਡੀ ਸਾਧ ਬੂਬਨਿਆ ਦੇ ਚੁੰਗਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਸਿੱਖ ਵਿਰੋਧੀ ਧਾਰਮਿਕ ਕਾਰਵਾਈਆਂ ਅਨੇਕਾਂ ਡੇਰੇਦਾਰ ਕਰ ਰਹੇ ਹਨ। ਹਿੰਦੂ ਮੱਤ ਨਾਲ ਸੰਬੰਧਿਤ ਕਈ ਡੇਰੇਦਾਰ ਪੰਜਾਬ ਵਿੱਚ ਆਪਣੇ ਡੇਰੇ ਸਥਾਪਿਤ ਕਰ ਰਹੇ ਹਨ ਤੇ ਅੱਗੋਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਡੇਰੇ ਨਾਲ ਜੋੜ ਕੇ ਉਹਨਾਂ ਦਾ ਧਾਰਮਿਕ ਸ਼ੋਸ਼ਣ ਕਰਦੇ ਹਨ ਤੇ ਗਰੀਬ ਲੋਕਾਂ ਨੂੰ ਧਰਮ ਤਬਦੀਲ ਕਰਨ ਦੇ ਲਈ ਲਾਲਚ ਲਾ ਦਿੱਤਾ ਜਾਂਦਾ ਹੈ। ਇਹ ਸਭ ਕੁਝ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਅਕਸਰ ਹੀ ਦੇਖਦੇ ਹਾਂ। ਆਪਣੇ ਆਪ ਨੂੰ ਕਬੀਰ ਪੰਥੀ ਵਜੋਂ ਦਿਖਾਵਾ ਕਰਨ ਵਾਲੇ ਸਤਲੋਕ ਆਸ਼ਰਮ ਦੇ ਰਾਮਪਾਲ ਨੂੰ ਕੌਣ ਨਹੀਂ ਜਾਣਦਾ ਜਿਸ ਦੇ ਉੱਪਰ ਹਰਿਆਊ ਵਿੱਚ ਸਖ਼ਤ ਕਾਰਵਾਈ ਹੋਈ ਤੇ ਇਸ ਵੇਲੇ ਜੇਲ ਯਾਤਰਾ ਉੱਤੇ ਹੈ ਤਾਰੀਖਾਂ ਭੁਗਤ ਰਿਹਾ ਹੈ। ਉਸਨੇ ਹਰਿਆਣੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਆਪਣੇ ਨਾਮ ਉੱਤੇ ਆਸ਼ਰਮ ਖੋਲਣੇ ਸ਼ੁਰੂ ਕਰ ਦਿੱਤੇ ਹਨ ਤੇ ਪਿੰਡਾਂ ਦੇ ਵਿੱਚ ਮਦਦ ਦੇ ਨਾਂ ਉੱਤੇ ਲੋਕਾਂ ਨੂੰ ਆਪਣੇ ਡੇਰੇ ਨਾਲ ਜੋੜਿਆ ਜਾਂਦਾ ਹੈ। ਅਜਿਹਾ ਹੀ ਮਾਮਲਾ ਖਮਾਣੋਂ ਨਜ਼ਦੀਕ ਲੱਖਣਪੁਰ ਪਿੰਡ ਦੇ ਵਿੱਚੋਂ ਸਾਹਮਣੇ ਆਇਆ ਇਹ ਮਾਮਲਾ ਆਪਣੇ ਆਪ ਵਿੱਚ ਅਜੀਬ ਹੈ ਖਮਾਣੋਂ ਤੋਂ ਰਾਮਪਾਲ ਦੇ ਡੇਰੇ ਨਾਲ ਸੰਬੰਧਿਤ ਉਸਦੇ ਸੇਵਾਦਾਰ ਲੱਖਣਪੁਰ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਬਣਾਉਣ ਦੇ ਸੰਬੰਧ ਵਿੱਚ ਆਏ। ਇਹ ਪਹਿਲੋਂ ਵੀ ਆਏ ਸਨ ਤੇ ਅੱਜ ਦੂਜੀ ਵਾਰ ਆਏ ਜਦੋਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਹਨਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਉਸ ਤੋਂ ਬਾਅਦ ਪਿੰਡ ਦੇ ਨੌਜਵਾਨ ਸਰਪੰਚ ਬਲਵਿੰਦਰ ਸਿੰਘ ਬਿੰਦਾ ਨੇ ਇਹਨਾਂ ਨੂੰ ਆਉਣ ਦਾ ਕਾਰਨ ਪੁੱਛਿਆ, ਰਾਮਪਾਲ ਦੇ ਸੇਵਾਦਾਰ ਇਹ ਕਹਿ ਰਹੇ ਸਨ ਕਿ ਅਸੀਂ ਇਹਨਾਂ ਦਾ ਮਕਾਨ ਬਣਾ ਕੇ ਦੇਣਾ ਹੈ ਇਹ ਸਾਡੇ ਕੋਲ ਪੁੱਜੇ ਹਨ ਅਸੀਂ ਇਹਨਾਂ ਦੀ ਮਦਦ ਕਰਨ ਲਈ ਆਏ ਹਾਂ ਸਰਪੰਚ ਨੇ ਜੁਰਤ ਦਿਖਾਉਂਦਿਆਂ ਇਹਨਾਂ ਨੂੰ ਗੱਲਬਾਤ ਕਰਨ ਲਈ ਕਿਹਾ ਪਰ ਇਹ ਟੋਲਾ ਕੋਈ ਠੋਸ ਨਾ ਜਵਾਬ ਦੇ ਸਕਿਆ ਤੇ ਉਥੋਂ ਜਾਣ ਵਿੱਚ ਹੀ ਭਲਾਈ ਸਮਝੀ ਜਿਸ ਗੱਡੀ ਵਿੱਚ ਇਹ ਆਏ ਸਨ ਉਸ ਦੇ ਉੱਪਰ ਰਾਮਪਾਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਤੇ ਇਹ ਖਮਾਣੋ ਵਿੱਚ ਬਣੇ ਡੇਰੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਸਰਪੰਚ ਨੇ ਇਹਨਾਂ ਦੀ ਜੋ ਖੁੰਬ ਠੱਪੀ ਹੈ ਉਸ ਦੀ ਵੀਡੀਓ ਵੀ ਬਣੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਹ ਕਿੱਦਾ ਦਾ ਹੈ ਤੇਰਾ ਰਾਜ ਰਾਜਿਆਂ
Next articleਰੋਟਰੀ ਕਲੱਬ ਡੇਰਾਬੱਸੀ ਨੇ ਡਾਕਟਰਜ਼ ਡੇਅ ਅਤੇ ਸੀਏ ਡੇਅ ਮਨਾਉਂਦਿਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ