ਇਨਸਾਨੀਅਤ ਦੇ ਮੂੰਹ ਤੇ ਇਹ ਚਪੇੜ ਹੈ –ਡਾ ਹਰੀ ਕ੍ਰਿਸ਼ਨ ਬੰਗਾ

ਡਾ ਹਰੀ ਕ੍ਰਿਸ਼ਨ ਬੰਗਾ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਪਹਿਲਗਾਮ ਕਸ਼ਮੀਰ ਦੀ ਖੂਬਸੂਰਤ ਵਾਦੀ, ਜਿਸ ਨੂੰ ਜਨੱਤ ਦਾ ਦਰਜਾ ਦਿੱਤਾ ਹੈ। ਉੱਥੇ ਰਹਿਣ ਵਾਲੇ ਲੋਗ ਕਿੰਨੇ ਸੋਹਣੇ ਮਨਮੋਹਣੇ ਹੋਣਗੇ, ਇਸ ਆਸ਼ਾ ਨਾਲ ਘੁੰਮਣ ਫਿਰਨ ਗਏ ਲੋਕਾਂ ਦਾ ਕਤਲੇਆਮ… ਇਨਸਾਨੀਅਤ ਦੇ ਮੂੰਹ ਤੇ ਚਪੇੜ੍ਹ ਤੇ ਦਾਮਿਨ ਤੇ ਦਾਗ ਹੈ। ਨਿਹੱਥੇ ਲੋਕਾਂ ਦਾ ਕਤਲ, ਮਾਵਾਂ ਦਾ ਆਪਣੇ ਬੱਚਿਆਂ ਅਤੇ ਸਾਥੀ ਲਈ ਜਾਨ ਬਖਸ਼ਣ ਲਈ ਰਹਿਮ ਦੀ ਅਪੀਲ ਅਤੇ ਇੱਕ ਪਤੀ ਵਰਤਾ ਔਰਤ ਦੀ ਆਹ.. ਇਹਨਾਂ ਅੱਤਵਾਦੀਆਂ ਨੂੰ ਚੈਨ ਦੀ ਸਾਹ ਨਹੀਂ ਲੈਣ ਦੇਣਗੀਆਂ। ਨਿਹੱਥੇ ਲੋਕਾਂ ਦਾ ਕਤਲ ਕਰਨ ਤੇ ਜਨਤ ਮਿਲਣ ਅਤੇ ਹੂਰਾਂ ਮਿਲਣ ਦੇ ਸਪਨੇ ਦਿਖਾਉਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ।ਇੱਹ ਉਹਨਾਂ ਦੀ ਕੋਝੀ ਚਾਲ ਹੈ।ਇਹਨਾਂ ਦੇ ਝਾਂਸੇ ਵਿੱਚ ਫਸੇ ਲੋਕਾਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਅਤੇ ਨਿਹੱਥੇ ਲੋਕਾਂ ਦਾ ਕਤਲ ਕਰਾਉਣ ਲਈ ਉਕਸਾਉਣ ਵਾਲੇ ਲੋਕ ਸਜ਼ਾ ਭੁਗਤਣ ਗੇ। ਇਹਨਾਂ ਗਲਤ ਫੈਮਿਆਂ ਵਿੱਚ ਫਸੇ ਲੋਕਾਂ ਨੂੰ ਇਹਨਾਂ ਦੇ ਚੁਗਲ ਤੋਂ ਬਾਹਰ ਕੱਢਣਾ ਵੀ ਸਾਡਾ ਧਰਮ ਹੈ। ਇਹਨਾਂ ਨੂੰ ਸੱਖ਼ਤ ਸਜ਼ਾ ਮਿਲਣੀ, ਦੂਜਿਆਂ ਲਈ ਨਸੀਹਤ ਬਣੂਗੀ। ਪਰ ਇੱਹ ਸੱਖ਼ਤ ਤੋਂ ਸੱਖ਼ਤ ਸਜ਼ਾਵਾਂ ਸੁਹਾਗਣਾ ਦਾ ਸੁਹਾਗ, ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ ਅਤੇ ਘਰ ਦੇ ਇਕੱਲੇ ਰੋਜ਼ੀ ਰੋਟੀ ਦੇ ਵਾਰਿਸ ਨੂੰ ਵਾਪਸ ਨਹੀਂ ਲਿਆ ਸਕਦੀਆਂ। ਜਿਹੜੇ ਲੋਕੀ ਇਹਨਾਂ ਦਹਿਸ਼ਤਗਰਦਾ ਦਾ ਸਾਥ ਦੇ ਕੇ ਕਤਲੋਗਾਰਧ ਕਰਾਉਂਦੇ ਹਨ, ਉਹ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਸ ਦੀ ਸਜ਼ਾ ਭੁਗਤ ਦੇ ਦੇਖਣਗੇ । ਯਾਦ ਰੱਖਣਾ!!

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਡਾ.ਬੀ.ਆਰ.ਅੰਬੇਡਕਰ ਜੀ ਦੇ 134ਵੇਂ ਤੇ 27 ਅਪ੍ਰੈਲ ਨੂੰ ਪਿੰਡ ਮੇਹਟਾਂ ਵਿਖੇ ਗਾਇਕ ਰਾਜ ਦਦਰਾਲ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ”
Next articleਪਹਿਲਗਾਮ ਅੱਤਵਾਦੀ ਹਮਲਾ: ਲਸ਼ਕਰ ਦੇ ਚਾਰ ਓਵਰਗਰਾਊਂਡ ਵਰਕਰ ਗ੍ਰਿਫਤਾਰ, ਪੁੰਛ-ਅਨੰਤਨਾਗ ਅਤੇ ਊਧਮਪੁਰ ‘ਚ ਮੁਕਾਬਲਾ ਜਾਰੀ