(ਸਮਾਜ ਵੀਕਲੀ)
ਲੋਕਾਂ ਭਾਣੇ ਅਸੀਂ ਮੂਰਖ ਹਾਂ ਵਿਹਲੜ ਹਾਂ
ਪਰ ਜਿੰਨੇ ਅਸੀਂ ਰੁੱਝੇ ਹੋਏ ਹਾਂ
ਉਹ ਅਸੀਂ ਹੀ ਜਾਣਦੇ ਹਾਂ
ਪਰਵਰਦੀਗਾਰ ਨੇ ਕਲਮ ਹੱਥ ਫੜਾਈ ਹੋਈ ਹੈ
ਸੁਨਿਆਰੇ ਨੂੰ ਭੱਠੀ
ਲੁਹਾਰ ਨੂੰ ਹਥੌੜਾ
ਮਤਲਬ
ਇਹ ਉਹ ਜਾਣੀ ਜਾਣ ਹੈ
ਕਿਸ ਦੇ ਹੱਥ ਵਿੱਚ ਕੀ ਫੜਾਉਣੈ
ਲੋਕਾਂ ਦੀ ਪਰਵਾਹ ਨਹੀਂ ਕਰਦੇ
ਲੋਕਾਂ ਦੀ ਕੀ ਸੋਚ ਹੈ
ਉਕੇਰ ਦੇਂਦੇ ਹਾਂ ਪੰਨਿਆਂ ਉੱਤੇ
ਤਮਾਸ਼ਬੀਨ ਨਹੀਂ ਹਾਂ
ਜੋ ਦੇਖ ਕੇ ਅਣਡਿੱਠਾ ਕਰ ਦਿੰਦੇ ਹਾਂ
ਕਾਇਰ ਨਹੀਂ ਹਾਂ
ਆਖਣ ਦੀ ਹਿੰਮਤ ਤਾਂ ਰੱਖਦੇ ਹਾਂ
ਇਸ ਲਈ ਵਿਹਲੜ ਆਖੋ ਮੂਰਖੁ ਆਖੋ
ਅਸੀਂ ਜੋ ਵੀ ਹਾਂ ਜਿੱਦਾਂ ਵੀ ਹਾਂ
ਪਰ ਬਹੁਤੇਰਿਆਂ ਨਾਲੋਂ ਠੀਕ ਹਾਂ।
ਕੰਵਲਜੀਤ ਕੋਰ ਜੁਨੇਜਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly