ਕਵਿਤਾ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਹਥੇਲੀ ਸਿਰ ਰੱਖ ਤੁਰਦੇ, ਨਹੀਂ ਅੰਜ਼ਾਮ ਤੋਂ ਡਰਦੇ
ਵਾਰਿਸ ਸੂਰਜਾਂ ਦੇ, ਰਾਤ ਦੀ ਪਰਵਾਹ ਨਹੀਂ ਕਰਦੇ
ਫੋਲ਼ ਤਵਾਰੀਖ ਨੂੰ ਦੇਖੋ, ਸਮਾਂ ਭਰਦਾ ਗਵਾਹੀ ਹੈ
ਤਲਬ ਹੈ ਦੀਦ ਦੀ ਜਿਸਨੂੰ, ਰਹੇ ਕੱਚਿਆਂ ਉਤੇ ਤਰਦੇ
ਨਹੀਂ ਇਕ ਵਾਰ ਦੀ ਇਹ ਗੱਲ, ਦੇਖੀ ਸੌ ਬਰੀ ਅਜਮਾ
ਜੋ ਜਿਆਦਾ ਗਰਜਦੇ ਹੁੰਦੇ, ਉਹ ਅਕਸਰ  ਨਹੀਂ ਵਰ੍ਹਦੇ
ਦੇਵੀ ਕਹਿ ਪੂਜਦੇ ਜਿਸਨੂੰ , ਕਰਨ ਉਸੇ ਦੀ ਬੇਪੱਤੀ
ਔਰਤ ਦੇ ਜਿਸਮ ਤੋਂ ਲਾਹ ਕੇ, ਪਾ ਲਏ ਅਕਲ ਤੇ ਪਰਦੇ
ਹਨੇਰਗਰਦੀ ਕਹਾਂ ‘ਨਾ ਤਾਂ, ਕਹਾਂ ਦਸ, ਹੋਰ ਕੀ ਇਸਨੂੰ
ਝੂਠ ਦੀ ਕਰਨ ਰਖਵਾਲੀ , ਸੱਚ ਫੜ ਜੇਲ ਵਿੱਚ ਧਰਦੇ
ਸੋਨੂੰ ਮੰਗਲ਼ੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ
Next articleਇਲਤੀਨਾਮਾ/ ਬੇਸੁਰੀ ਕਵਿਤਾ