HOME ਬਦ ਕਿਸਮਤ ਲੋਕ

ਬਦ ਕਿਸਮਤ ਲੋਕ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਬਦਕਿਸਮਤ ਹੁੰਦੇ ਨੇ
ਉਹ ਲੋਕ ਜਿਨ੍ਹਾਂ ਦੇ
ਮਾਂ ਪਿਓ ਨਹੀਂ ਹੁੰਦੇ।
ਮੁਸੀਬਤ ਵਿਚ ਸਹੀ
ਸਲਾਹ ਦੇਣ ਵਲਾ ਹੁੰਦਾ
ਨਹੀਂ ਕੋਈ ਇਸ ਲਈ
ਉਹ ਚੈਨ ਨਾਲ ਨਹੀਂ ਸੌਂਦੇ।

ਬਦਕਿਸਮਤ ਹੁੰਦੇ ਨੇ
ਉਹ ਲੋਕ ਜਿਨ੍ਹਾਂ ਦੇ
ਸੱਚੇ ਮਿੱਤਰ ਨਹੀਂ ਹੁੰਦੇ
ਦਿਲ ਦਾ ਹਾਲ ਨਹੀਂ
ਕਹਿ ਸਕਦੇ ਕਿਸੇ ਨੂੰ ਉਹ
ਸਾਰੀ ਨੂੰ ਉਮਰ ਦਿਲ ਦਾ
ਬੋਝ ਦੁਗਨਾ ਕਰਦੇ ਹੁੰਦੇ।

ਬਦਕਿਸਮਤ ਹੁੰਦੇ ਨੇ
ਉਹ ਲੋਕ ਜਿਨ੍ਹਾਂ ਦੇ
ਘਰ ਵਿੱਚ ਸੁੱਖ ਸ਼ਾਂਤੀ,
ਪਿਆਰ ਅਤੇ ਮੇਲ-ਮਿਲਾਪ
ਦੇਖਣ ਨੂੰ ਨਹੀਂ ਮਿਲਦਾ
ਉਨ੍ਹਾਂ ਨੂੰ ਮਿਲਣ ਮਿਲਾਉਣ
ਕੋਈ ਆਉਂਦਾ ਹੀ ਨਹੀਂ
ਜਦੋਂ ਵੀ ਉਨ੍ਹਾਂ ਦੇ ਜਾਈਏ
ਉਹ ਮਿਲਦੇ ਨੇ ਸਾਨੂੰ ਰੋਂਦੇ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਜ਼ਤ
Next articleਏਹੁ ਹਮਾਰਾ ਜੀਵਣਾ ਹੈ -293