ਪੁਸਤਕਾਂ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਹੋਵੇਗਾ

ਧੂਰੀ, (ਰਮੇਸ਼ਵਰ ਸਿੰਘ)-(ਸਮਾਜ ਵੀਕਲੀ)– ਸਥਾਨਕ ਪੰਜਾਬੀ ਸਾਹਿਤ ਸਭਾ ਵੱਲੋਂ 06 ਮਾਰਚ ( ਐਤਵਾਰ ) ਨੂੰ ਪ੍ਸਿੱਧ ਵਾਰਤਿਕ ਲੇਖਿਕਾ ਪ੍ਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ “ਸ਼ੀਸ਼ਾ ਝੂਠ ਨਹੀਂ ਬੋਲਦਾ” ਅਤੇ “ਮੋਤੀਆਂ ਦਾ ਛੱਜ” ਦਾ ਲੋਕ ਅਰਪਣ ਕੀਤਾ ਜਾਵੇਗਾ . ਕਿਤਾਬਾਂ ਦੀ ਸੰਖੇਪ ਜਾਣ ਪਹਿਚਾਣ ਕਰਵਾਉਂਣ ਲਈ ਸ਼ੀ੍ ਅਮਰਜੀਤ ਸਿੰਘ ਵੜੈਚ ਸਾਬਕਾ ਮੁਖੀ ਅਕਾਸ਼ਬਾਣੀ ਪਟਿਆਲ਼ਾ ਅਤੇ ਸੀਨੀਅਰ ਪੱਤਰਕਾਰ ਤੇ ਲੇਖਕ ਸ਼ੀ੍ ਦੀਪਕ ਸ਼ਰਮਾ ਚਨਾਰਥਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ .
ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਦੇ ਦੱਸਣ ਅਨੁਸਾਰ ਪੰਜਾਬੀ ਪਾਠਕਾਂ ਦੀ ਝੋਲ਼ੀ ਛੇ ਵਾਰਤਿਕ ਪੁਸਤਕਾਂ ਦਾ ਯੋਗਦਾਨ ਪਾਉਂਣ ਬਦਲੇ ਮੈਡਮ ਢਿੱਲੋਂ ਦਾ ਸਨਮਾਨ ਵੀ ਕੀਤਾ ਜਾਵੇਗਾ .

ਦੂਸਰੀ ਬੈਠਕ ਵਿੱਚ ਸਭਾ ਦੇ ਦੋ ਅਹੁਦੇਦਾਰਾਂ ਸ਼ੀ੍ ਚਰਨਜੀਤ ਮੀਮਸਾ ਅਤੇ ਪਿ੍ੰਸੀਪਲ ਸੁਖਜੀਤ ਕੌਰ ਸੋਹੀ ਨੂੰ ਆਪੋ ਆਪਣੇ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ . ਇਸ ਤੋਂ ਇਲਾਵਾ ਹਾਜ਼ਰੀਨ ਵੱਲੋਂ ਆਪੋ ਆਪਣੀਆਂ ਨਾਰੀ ਦਿਵਸ ਨਾਲ਼ ਸੰਬੰਧਤ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਜਾਣਗੀਆਂ . ਇਹ ਸਮਾਗਮ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ , ਦਸ਼ਮੇਸ਼ ਨਗਰ ,ਧੂਰੀ ਬਰਨਾਲਾ ਰੋਡ ਵਿਖੇ ਹੋਵੇਗਾ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਵੀ ਕਹਿ ਪੂਜੀ ਨਾ….
Next articleਜ਼ਿੰਦਗੀ ਅਤੇ ਜੰਗ