
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.):ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅੱਜ ਬ੍ਰਹਮ-ਗਿਆਨੀ, ਸੰਤ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ- ਦਿਹਾੜੇ ਮੌਕੇ ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ (ਢੋਲੇਵਾਲ ਚੌਂਕ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਾਲ 100 ਫੁੱਟ ਤੋਂ ਵੱਧ ਦੀ ਉਚਾਈ ਵਾਲੇ ਹੈਡਰੋਲਿਕ ਨਿਸ਼ਾਨ ਸਾਹਿਬ ਦੀ ਸਥਾਪਨਾ ਜੈਕਾਰਿਆਂ ਦੀ ਗੂੰਜ ਵਿੱਚ ਕੀਤੀ ਗਈ। ਨਿਸਾਨ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਜਤਿੰਦਰਪਾਲ ਸਿੰਘ ਸਲੂਜਾ, ਬੀਬੀ ਹਰਭਜਨ ਕੌਰ ਨੇ ਕਿਹਾ ਕਿ ਨਿਸ਼ਾਨ ਸਾਹਿਬ ਸਿੱਖ ਧਰਮ ਦੀ ਸ਼ਾਨ, ਆਤਮਗੌਰਵ ਅਤੇ ਖਾਲਸਾ ਪੰਥ ਦਾ ਨਿਸ਼ਾਨ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਸੰਨ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹੈਡਰੋਲਿਕ ਨਿਸ਼ਾਨ ਸਾਹਿਬ ਦੀ ਸਥਾਪਨਾ ਨਾਲ ਬਹੁਤ ਵੱਡੀ ਸਹੂਲਤ ਵੀ ਪ੍ਰਾਪਤ ਹੋਵੇਗੀ। ਇਸ ਮੌਕੇ ਤੇਜਿੰਦਰ ਸਿੰਘ ਡੰਗ, ਤਰਲੋਚਨ ਸਿੰਘ ਬੱਬਰ, ਅਰਜਨ ਸਿੰਘ ਚੀਮਾ, ਇੰਦਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਮਠਾੜੂ, ਸੁਰਜੀਤ ਸਿੰਘ ਰੁੜਕਾ ਖੁਰਦ, ਪਰਮਜੀਤ ਸਿੰਘ, ਕਰਨਵੀਰ ਕੁਮਾਰ, ਬਲਜਿੰਦਰ ਕੌਰ, ਗੁਰਿੰਦਰ ਕੌਰ, ਤਨਵੀਰ ਕੌਰ, ਡਾ: ਅੰਮ੍ਰਿਤਦੀਪ ਕੌਰ, ਅੰਮ੍ਰਿਤਪਾਲ ਕੌਰ, ਲਖਵਿੰਦਰ ਸਿੰਘ ਲੱਖਾ, ਅਵਤਾਰ ਸਿੰਘ ਪਨੇਸਰ, ਪ੍ਰੀਤਮ ਸਿੰਘ ਮਣਕੂ, ਬਲਜੀਤ ਸਿੰਘ ਦੁਖੀਆ, ਸੁਰਿੰਦਰ ਸਿੰਘ ਨਾਰੰਗ, ਸੁਰਿੰਦਰਜੀਤ ਸਿੰਘ ਮੱਕੜ, ਗੁਰਦੇਵ ਸਿੰਘ ਖੁੱਲਰ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਸਿੱਬਲ, ਸਵਰਨ ਸਿੰਘ ਮਹੌਲੀ, ਸੁਨੀਲ ਕੁਮਾਰ, ਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।


