ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਪੰਜਾਬ ਸਟੇਟ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26, ਅੰਡਰ 15, ਅੰਡਰ 17, ਮੁੰਡਿਆਂ ਅਤੇ ਕੁੜੀਆਂ ਲਈ ਅੱਜ ਸਵੇਰੇ ਲੁਧਿਆਣਾ ਦੇ ਸ਼ਾਸਤਰੀ ਬੈਡਮਿੰਟਨ ਹਾਲ ਅਤੇ ਸਤਲੁਜ ਕਲੱਬ ਵਿੱਚ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ, ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੀ ਨੇ ਕੀਤਾ । ਇਸ ਮੌਕੇ ਤੇ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਦੇ ਚੇਅਰਮੈਨ-ਐਮ.ਡੀ. ਸ਼੍ਰੀ ਸਚਿਤ ਜੈਨ ਜੀ ਗੈਸਟ ਆਫ ਆਨਰ ਸਨ। ਇਸ ਟੂਰਨਾਮੈਂਟ ਵਿੱਚ 500 ਤੋਂ ਵੱਧ ਖਿਲਾੜੀ ਭਾਗ ਲੈ ਰਹੇ ਹਨ ਅਤੇ ਇਸ ਦਾ ਫਾਈਨਲ ਪੰਜ ਨਵੰਬਰ 2025 ਨੂੰ ਹੋਵੇਗਾ। ਮਾਨਯੋਗ ਮਹਿਮਾਨਾਂ ਦਾ ਸਵਾਗਤ ਕਰਦੇ ਸਮੇਂ ਡਿਸਟਰਿਕਟ ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਮਹਿੰਦਰ ਸਿੰਘ ਗਰੇਵਾਲ ਨੇ ਸ਼੍ਰੀ ਅਰੋੜਾ ਜੀ ਦੇ ਖਾਸ ਕਰਕੇ ਬੈਡਮਿੰਟਨ ਅਤੇ ਆਮ ਤੌਰ ਤੇ ਸਾਰੀਆਂ ਖੇਡਾਂ ਦੀ ਭਲਾਈ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਮੁੱਖ ਮਹਿਮਾਨ ਸ਼੍ਰੀ ਸੰਜੀਵ ਅਰੋੜਾ ਜੀ ਨੇ ਖਿਡਾਰੀਆਂ ਦੀ ਹੌਂਸਲਾ ਵਧਾਈ ਕਰਦੇ ਸਮੇਂ ਬੈਡਮਿੰਟਨ ਦੇ ਭਲੇ ਲਈ ਕਾਰਜਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਲੁਧਿਆਣੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਅਮਰਜੀਤ ਸਿੰਘ ਬੈਂਸ, ਡਿਸਟਰਿਕਟ ਸਪੋਰਟਸ ਅਫਸਰ ਸ੍ਰੀ ਕੁਲਦੀਪ ਚੁੱਘ, ਇੰਟਰਮ ਕਮੇਟੀ ਦੇ ਸਕੱਤਰ ਡਾਕਟਰ ਸੁਲਬਾ ਜਿੰਦਲ, ਡਿਸਟਰਿਕਟ ਬੈਡਮਿੰਟਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਵਿਪਨ ਡਾਵਰ, ਟੈਕਨੀਕਲ ਸਕੱਤਰ ਸ਼੍ਰੀ ਚਰਨਜੀਤ ਸਿੰਘ, ਸੀਨੀਅਰ ਕੋਚ ਸ਼੍ਰੀ ਮੰਗਤ ਸ਼ਰਮਾ ਔਰਗਨਾਈਜਿੰਗ ਸੈਕਟਰੀ ਸ਼੍ਰੀ ਗਗਨ ਕਪਲਾ ਅਤੇ ਸ਼੍ਰੀ ਅਨੰਦ ਤਿਵਾੜੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



