(ਸਮਾਜ ਵੀਕਲੀ)
ਜਦੋਂ ਜਦੋਂ ਤੂੰ ਕੁਦਰਤ ਨਾਲ ਕਰੇਗਾ ਖਿਲਵਾੜ ਬੰਦਿਆਂ,
ਉਦੋਂ ਉਦੋਂ ਤੈਨੂੰ ਪੈਣੀ ਕੁਦਰਤ ਦੀ ਮਾਰ ਬੰਦਿਆਂ,
ਪਰਾਲੀ ਨੂੰ ਅੱਗ ਲਾਉਣ ਵੇਲੇ ਕਦੇ ਨਾ ਤੂੰ ਰੁੱਖ ਬਚਾਵੇਂ,
ਜਿਨ੍ਹਾਂ ਥੱਲੇ ਬਹਿ ਕੇ ਤੂੰ ਗਰਮੀਆਂ ਵੇਲੇ ਛਾਂ ਮਾਣੇ,
ਇਸ ਅੱਗ ਨਾਲ ਪੰਛੀਆਂ ਦੇ ਬੱਚੇ ਵੀ ਮਰ ਜਾਣ ਨਿਆਣੇ,
ਉਹਨਾਂ ਵਿੱਚ ਵੀ ਵੱਸਦੀ ਏ ਜਾਨ ਬੰਦਿਆਂ,
ਫਿਰ ਕਿਵੇਂ ਨਾ ਪਵੇ ਤੈਨੂੰ ਕੁਦਰਤ ਦੀ ਮਾਰ ਬੰਦਿਆਂ,
ਜਰੂਰਤਮੰਦ ਦੀ ਕਦੇ ਲਵੇ ਨਾ ਤੂੰ ਸਾਰ ਬੰਦਿਆਂ,
ਕਿੰਨੀ ਵਾਰ ਤੂੰ ਕਰੇ ਗਰੀਬਾਂ ਨਾਲ ਗਰੀਬ ਮਾਰ ਬੰਦਿਆਂ,
ਫਿਰ ਕਿਵੇਂ ਨਾ ਪਵੇ ਤੈਨੂੰ ਕੁਦਰਤ ਦੀ ਮਾਰ ਬੰਦਿਆਂ,
ਅਜੇ ਵੀ ਵਕਤ ਕੁੱਝ ਹੋਸ਼ ਤੂੰ ਕਰ ਲੈ,
ਬਲਜੀਤ ਕਹੇ ਹਰ ਇੱਕ ਇਨਸਾਨ ਨਾਲ ਕਰ ਤੂੰ ਪਿਆਰ ਬੰਦਿਆਂ,
ਫਿਰ ਕੁਦਰਤ ਵੀ ਕਰ ਦੇਵੇਂਗੀ ਤੈਨੂੰ ਮਾਫ਼ ਬੰਦਿਆਂ,
ਫਿਰ ਕੁਦਰਤ ਵੀ ਕਰ ਦੇਵੇਂਗੀ ਤੈਨੂੰ ਮਾਫ਼ ਬੰਦਿਆਂ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597



