ਪਿੰਡ ਸ਼ੇਰਪੁਰ  ਦੋਨਾਂ ਤੇ ਸਾਬੂਵਾਲ ਦੇ ਸਕੂਲਾਂ ਵਿੱਚ ਹੋਈ ਚੋਰੀ

ਘਟਨਾ ਹੋਈ ਸੀ ਸੀ ਟੀ ਵੀ ਵਿੱਚ ਕੈਦ- ਚੋਰ ਹਰ ਰੋਜ਼ ਬਣਾ ਰਹੇ ਹਨ ਇੱਕ-ਇੱਕ ਕਰਕੇ ਹਰ ਸਕੂਲ ਨੂੰ ਨਿਸ਼ਾਨਾ 
ਕਪੂਰਥਲਾ , 6 ਜੁਲਾਈ (ਕੌੜਾ) – ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ।ਪਹਿਲਾਂ ਚੋਰ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਕਰਦੇ ਸਨ। ਪਰ ਹੁਣ ਇਹ ਘਟਨਾਵਾਂ ਸਰਕਾਰੀ ਸਕੂਲਾਂ ਵਿੱਚ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਚੋਰ ਹਰ ਰੋਜ਼ ਬਣਾ ਰਹੇ ਹਨ ਇੱਕ ਇੱਕ ਕਰਕੇ ਹਰ ਸਕੂਲ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਵਾਰਦਾਤਾਂ ਦੇ ਉਪਰ ਨੱਥ ਪਾਉਣ ਲਈ ਪੁਲਿਸ ਵੀ ਪੂਰੀ ਤਰ੍ਹਾਂ ਨਾਕਾਮ ਨਜ਼ਰ ਰਹੀ ਹੈ।ਤਾਜ਼ਾ ਮਾਮਲਾ  ਪਿੰਡ ਸ਼ੇਰਪੁਰ  ਦੋਨਾਂ ਦੇ ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਨਾਲ ਸਰਕਾਰੀ  ਐਲੀਮੈਂਟਰੀ ਸਕੂਲ ਸਾਬੂਵਾਲ ਦੇ ਨਾਲ ਵੀ ਜੁੜਿਆ ਹੋਇਆ ਹੈ।ਜਿੱਥੇ ਦੇਰ ਰਾਤ  ਚੋਰਾਂ ਵੱਲੋਂ ਸਕੂਲ ਦੇ  ਤਾਲੇ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਇਹ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈ।ਇਸ ਦੌਰਾਨ ਚੋਰਾਂ ਵੱਲੋਂ ਸਕੂਲ ਦੇ ਵੱਖ ਵੱਖ ਕਮਰਿਆਂ ਦੇ ਤਾਲੇ ਤੋੜੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਰੀ ਮਿਡਲ ਸਕੂਲ ਸ਼ੇਰਪੁਰ ਦੋਨਾਂ ਸਕੂਲ ਇੰਚਾਰਜ ਪਰਮਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿੱਚੋਂ ਚੋਰਾਂ ਦੁਆਰਾ ਐੱਲ ਈ ਡੀ, ਇੰਨਵਰਰ ਤੇ ਬੈਟਰੀ ਚੋਰੀ ਕਰ ਲਈ ਗਈ। ਇਸ ਪ੍ਰਕਾਰ ਐਲੀਮੈਂਟਰੀ ਸਕੂਲ ਸ਼ੇਰਪੁਰ ਦੋਨਾਂ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ  ਦੁਆਰਾ ਸਕੂਲ ਦੇ ਕਮਰਿਆਂ ਦੇ ਤਾਲੇ ਤੋੜੇ ਗਏ ਤੇ ਅਲਮਾਰੀ ਖੋਲ੍ਹ ਕੇ ਸਰਕਾਰੀ ਰਿਕਾਰਡ ਦੀ ਫਰੋਲਾਫਰਾਲੀ ਕੀਤੀ ਗਈ।  ਜਿਸ ਸੰਬੰਧੀ ਚੋਰਾਂ ਦੇ ਮੂੰਹ ਬੰਨਿਆਂ ਦੀ ਤਸਵੀਰ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਜਿਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਤੇ ਸੀ ਸੀ ਟੀ ਵੀ ਫੁਟੇਜ ਦਰਜ ਕਰਵਾ ਦਿੱਤੀ ਗਈ ਹੈ।
ਇਸੇ ਪ੍ਰਕਾਰ ਹੀ ਸਰਕਾਰੀ ਐਲੀਮੈਂਟਰੀ ਸਕੂਲ ਸਾਬੂਵਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੁਆਰਾ ਸਕੂਲ ਦੇ ਕਮਰਿਆਂ ਦੇ ਤਾਲੇ ਤੋੜੇ ਕੇ ਚੋਰਾਂ ਬੱਚਿਆਂ ਦਾ ਖੇਡਾਂ ਦਾ ਸਾਰਾ ਸਮਾਨ , ਬਡਮੈਟਿਨ ਪੋਲ, ਇੱਕ ਲੋਹੇ ਦੀ ਖਿੜਕੀ ਚੋਰੀ ਕਰ ਲਈ
ਗਈ ਹੈ।ਇਸ ਸੰਬੰਧੀ ਦੋ ਚੋਰਾਂ ਦੀ ਮੂੰਹ ਬੰਨਿਆਂ ਦੀਆਂ ਤਸਵੀਰਾਂ ਵੀ ਸੀ ਸੀ ਟੀ ਵੀ ਵਿੱਚ ਆਈਆਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਸੀ ਸੀ ਟੀ ਵੀ ਫੁਟੇਜ ਅਤੇ ਸ਼ਿਕਾਇਤ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ। ਘਟਨਾ ਤੋਂ  ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਂਦਿਆਂ ਜਾਂਚ ਆਰੰਭ ਦਿੱਤੀ ਹੈ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮ ਵੱਲੋਂ ਕਲਮ ਛੋੜ ਹੜਤਾਲ , ਸਿੱਖਿਆ ਵਿਭਾਗ ਦਾ ਕੰਮ-ਕਾਜ ਰਿਹਾ ਠੱਪ
Next articleWimbledon: Rublev moves to third round, Broady stuns Ruud