HOME ਪੰਜਾਬ ਦੇ ਨੌਜਵਾਨ ਨੇ ਕੈਨੇਡੀਅਨ ਫੌਜ ਚ ਲੈਫਟੀਨੈਂਟ ਬਣ ਕੇ ਕਰਵਾਈ ਬੱਲੇ...

ਪੰਜਾਬ ਦੇ ਨੌਜਵਾਨ ਨੇ ਕੈਨੇਡੀਅਨ ਫੌਜ ਚ ਲੈਫਟੀਨੈਂਟ ਬਣ ਕੇ ਕਰਵਾਈ ਬੱਲੇ ਬੱਲੇ, ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ

4
ਵਿਸ਼ਾਲ ਰਾਣਾ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਪੰਜਾਬ ਦੇ ਗੜਸ਼ੰਕਰ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਵੱਲੋਂ ਆਪਣੀ ਅਣਥੱਕ ਮਿਹਨਤ ਅਤੇ ਪੂਰੀ ਦ੍ਰਿੜਤਾ ਨਾਲ ਸਫਲਤਾ ਦੀਆਂ ਪੌੜੀਆਂ ਚੜ ਕੇ ਸਲਾਘਾਯੋਗ ਪ੍ਰਾਪਤੀ ਕਰਦਿਆਂ ਕਨੇਡੀਅਨ ਫੌਜ ਚ ਲੈਫਟੀਨੈਂਟ ਦਾ ਮਾਣਮੱਤਾ ਅਹੁਦਾ ਹਾਸਿਲ ਕਰਕੇ ਪੰਜਾਬ ਸਮੇਤ ਪੂਰੇ ਕਨੇਡਾ ਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾ ਛੱਡੀ ਹੈ। ਪ੍ਰਾਪਤ ਵੇਰਵਿਆ ਮੁਤਾਬਕ ਹੋਰਨਾਂ ਪੰਜਾਬੀ ਨੌਜਵਾਨਾਂ ਵਾਂਗ ਸਾਲ 2018 ਚ ਉਚੇਰੀ ਪੜ੍ਹਾਈ ਅਤੇ ਆਪਣੇ ਸੁਨਹਿਰੀ ਸੁਪਨਿਆਂ ਦੀ ਪੂਰਤੀ ਲਈ ਕਨੇਡਾ ਦੀ ਧਰਤੀ ਤੇ ਪੁੱਜੇ ਵਿਸ਼ਾਲ ਰਾਣਾ ਨਾਂ ਦੇ ਉਕਤ ਨੌਜਵਾਨ ਵੱਲੋਂ ਬਰੈਪਟਨ ਦੇ ਹੰਬਰ ਕਾਲਜ ਤੋਂ ਵਾਇਰਲੈਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਪੂਰੀ ਕੀਤੀ ਗਈ। ਇਸ ਉਪਰੰਤ ਉਸ ਵੱਲੋਂ ਹੋਰਨਾਂ ਲੜੀਦੇ ਮਾਪਦੰਡਾਂ ਨੂੰ ਪੂਰੇ ਕਰਕੇ ਪਿਛਲੇ ਦਿਨੀ ਕਨੇਡੀਅਨ ਫੌਜ ਚ ਆਪਣਾ ਕਮਿਸ਼ਨ ਪ੍ਰਾਪਤ ਕੀਤਾ ਗਿਆ। ਜਿੱਥੇ ਉਸ ਨੂੰ ਲੈਫਟੀਨੈਂਟ ਦਾ ਅਹੁਦਾ ਸੌਂਪਿਆ ਗਿਆ। ਵਿਸ਼ਾਲ ਰਾਣਾ ਦੀ ਇਸ ਪ੍ਰਾਪਤੀ ਲਈ ਕੈਨੇਡਾ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਸੁਰੇਸ਼ ਕੁਮਾਰ ਚੌਹਾਨ ਕਰਨਾਣਾ ਜੀ ਵੱਲੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।
Next articleਢੀਂਡਸਾ ਕਰਕੇ ਕਬੱਡੀ ਖੇਡ ਪੂਰੀ ਦੁਨੀਆਂ ਤੱਕ ਪੁੱਜੀ ਉਨ੍ਹਾਂ ਦਾ ਵਿਛੋੜਾ ਵੱਡਾ ਘਾਟਾ – ਖਡਿਆਲ