HOME ਸ੍ਰੀ ਸੁਰੇਸ਼ ਕੁਮਾਰ ਚੌਹਾਨ ਕਰਨਾਣਾ ਜੀ ਵੱਲੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ...

ਸ੍ਰੀ ਸੁਰੇਸ਼ ਕੁਮਾਰ ਚੌਹਾਨ ਕਰਨਾਣਾ ਜੀ ਵੱਲੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ।

ਬੰਗਾ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਮਾਜ ਸੇਵੀ ਸ੍ਰੀ ਸੁਰੇਸ਼ ਚੌਹਾਨ ਜੀ ਵੱਲੋਂ ਮੁਫਤ ਪੜ੍ਹਾਈ ਪ੍ਰਾਪਤ ਕਰ ਰਹੇ ਅਤੇ ਇਮਤਿਹਾਨਾਂ ਵਿੱਚ ਵਧੀਆ ਅੰਕ ਲਿਆਉਣ ਵਾਲੇ ਬੱਚਿਆਂ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਬੱਚੇ , ਉਹਨਾਂ ਦੇ ਮਾਪੇ , ਅਧਿਆਪਕ ਅਤੇ ਸਿੱਖਿਆ ਪ੍ਰੇਮੀ ਹਾਜ਼ਰ ਹੋਏ। ਸਮਾਗਮ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀ ਗੱਲਬਾਤ ਅਤੇ ਭਾਸ਼ਣ ਅੰਗਰੇਜ਼ੀ ਵਿੱਚ ਦਿੱਤਾ ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ। ਸ਼੍ਰੀਮਤੀ ਅਮਨਦੀਪ ਆਹਲੂਵਾਲੀਆ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਜੀ ਨੇ ਬੱਚਿਆਂ ਨੂੰ ਰੌਚਕ ਕਹਾਣੀਆਂ ਰਾਹੀਂ ਜੀਵਨ ਦੇ ਸੱਚੇ ਮੁੱਲਾਂ ਅਤੇ ਸੰਘਰਸ਼ ਦੀ ਮਹੱਤਤਾ ਬਾਰੇ ਪ੍ਰੇਰਿਆ। ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਮੈਡਮ ਜੀ ਦੀਆਂ ਗੱਲਾਂ ਅਤੇ ਕਹਾਣੀਆਂ ਸੁਣੀਆਂ ਅਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਮਾਪਿਆਂ ਨੇ ਵੀ ਉਹਨਾਂ ਦੀ ਸੋਚ ਦੀ ਖੂਬ ਸਿਫ਼ਤ ਕੀਤੀ। ਇਸ ਮੌਕੇ ਉੱਤੇ ਸ੍ਰੀ ਸੁਖਵਿੰਦਰ ਲੰਗੇਰੀ ਵੱਲੋਂ ਜਾਦੂ ਦੇ ਟਰਿੱਕ ਰਾਹੀਂ ਮਨੋਰੰਜਨ ਦੇ ਨਾਲ਼ ਨਾਲ਼ ਸਿੱਖਿਆਤਮਕ ਸੰਦੇਸ਼ ਵੀ ਦਿੱਤੇ ਗਏ। ਮਾਸਟਰ ਸ੍ਰੀ ਵਿਜੇ ਕੁਮਾਰ ਅਤੇ ਰਜਨੀ ਮੈਡਮ ਅਤੇ ਮਾਸਟਰ ਪਰਮਜੀਤ ਸਿੰਘ , ਰਣਬੀਰ ਸਿੰਘ ਜੀ ਨੇ ਸ੍ਰੀ ਸੁਰੇਸ਼ ਚੌਹਾਨ ਜੀ ਦੇ ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਖੂਬ ਸ਼ਲਾਘਾ ਕੀਤੀ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਆ ਕਿ ਉਹ ਸਿੱਖਿਆ ਰਾਹੀਂ ਆਪਣੇ ਜੀਵਨ ਨੂੰ ਸੰਵਾਰਨ ਅਤੇ ਸਮਾਜ ਦੀ ਸੇਵਾ ਲਈ ਤਿਆਰ ਰਹਿਣ। ਸਟੇਜ ਸਕੱਤਰ ਦੀ ਭੂਮਿਕਾ ਮਿਸ ਨਿੱਕੀ ਅਤੇ ਮਿਸ ਪ੍ਰਿਅੰਕਾ ਵੱਲੋਂ ਬਾਖ਼ੂਬੀ ਨਿਭਾਈ ਗਈ । ਉਹਨਾਂ ਦੀ ਆਤਮ ਵਿਸ਼ਵਾਸ ਭਰੀ ਸਟੇਜ ਸੰਚਾਲਨਾ ਨੇ ਸਮੂਹ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਹ ਸਮਾਰੋਹ ਸਿਰਫ ਸਨਮਾਨ ਦਾ ਮੰਚ ਨਹੀਂ ਸੀ ਸਗੋਂ ਬੱਚਿਆਂ ਲਈ ਇੱਕ ਨਵੀਂ ਉਡਾਨ ਦੀ ਪ੍ਰੇਰਨਾ ਸੀ ਜਿਸ ਰਾਹੀਂ ਉਹਨਾਂ ਨੂੰ ਆਪਣੀ ਸਿੱਖਿਆ ਸੁਵਿਧਾ ਅਤੇ ਸੰਘਰਸ਼ ਦੀ ਮਹੱਤਤਾ ਸਮਝ ਆਈ। ਇਹ ਸਮਾਗਮ ਬੱਚਿਆਂ ਦੇ ਮਨੋਵਿਗਿਆਨਿਕ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਨਵਾਂਸ਼ਹਿਰ ਵਿੱਚ ਇੱਕ ਪ੍ਰੋਗਰਾਮ ਮੀਟਿੰਗ ਵਿੱਚ ਮੁੱਖ ਮਹਿਮਾਨ ਡਾ ਨਛੱਤਰ ਪਾਲ ਹੋਣਗੇ
Next articleਪੰਜਾਬ ਦੇ ਨੌਜਵਾਨ ਨੇ ਕੈਨੇਡੀਅਨ ਫੌਜ ਚ ਲੈਫਟੀਨੈਂਟ ਬਣ ਕੇ ਕਰਵਾਈ ਬੱਲੇ ਬੱਲੇ, ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ