HOME ਢੀਂਡਸਾ ਕਰਕੇ ਕਬੱਡੀ ਖੇਡ ਪੂਰੀ ਦੁਨੀਆਂ ਤੱਕ ਪੁੱਜੀ ਉਨ੍ਹਾਂ ਦਾ ਵਿਛੋੜਾ ਵੱਡਾ...

ਢੀਂਡਸਾ ਕਰਕੇ ਕਬੱਡੀ ਖੇਡ ਪੂਰੀ ਦੁਨੀਆਂ ਤੱਕ ਪੁੱਜੀ ਉਨ੍ਹਾਂ ਦਾ ਵਿਛੋੜਾ ਵੱਡਾ ਘਾਟਾ – ਖਡਿਆਲ 

3
ਸ੍ ਸੁਖਦੇਵ ਸਿੰਘ ਢੀਂਡਸਾ

ਅੰਤਿਮ ਸੰਸਕਾਰ ਮੌਕੇ ਪੁੱਜੇ ਖੇਡਾਂ ਨਾਲ ਜੁੜੇ ਲੋਕ 

ਮਹਿਲਾ ਚੌਂਕ ਨਕੋਦਰ ਮਹਿਤਪੁਰ   (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਪੰਜਾਬ ਦੇ ਕੌਮੀ ਨੇਤਾ ਸ੍ ਸੁਖਦੇਵ ਸਿੰਘ ਢੀਂਡਸਾ ਸਾਬਕਾ ਖੇਡ ਮੰਤਰੀ ਭਾਰਤ ਸਰਕਾਰ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਕਬੱਡੀ ਜਗਤ ਨਾਲ ਸੰਬੰਧਿਤ ਲੋਕਾਂ ਨੇ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ ਸੁਰਜਨ ਸਿੰਘ ਚੱਠਾ, ਉੱਘੇ ਖੇਡ ਬੁਲਾਰੇ ਲੇਖਕ ਸਤਪਾਲ ਮਾਹੀ ਖਡਿਆਲ, ਅੰਤਰਰਾਸ਼ਟਰੀ ਖਿਡਾਰੀ ਗੁਲਜ਼ਾਰ ਸਿੰਘ ਮੂਣਕ, ਬਲਜੀਤ ਸਿੰਘ, ਕੇਵਲ ਸਿੰਘ ਭਲਵਾਨ ਮਹਿਸਮਪੁਰ ਆਦਿ ਸਖਸੀਅਤਾਂ ਨੇ ਢੀਂਡਸਾ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਕਬੱਡੀ ਬੁਲਾਰੇ ਸਤਪਾਲ ਖਡਿਆਲ ਨੇ ਕਿਹਾ ਕਿ ਸ੍ ਸੁਖਦੇਵ ਸਿੰਘ ਢੀਂਡਸਾ ਦਾ ਵਿਛੋੜਾ ਕਬੱਡੀ ਜਗਤ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਕਰਕੇ ਹੀ ਪਹਿਲੀ ਵਾਰ 1973 ਵਿੱਚ ਪਹਿਲਾ ਅੰਤਰਰਾਸ਼ਟਰੀ ਕਬੱਡੀ ਮੈਚ ਇੰਗਲੈਂਡ ਅਤੇ ਭਾਰਤ ਵਿੱਚਕਾਰ ਸੰਗਰੂਰ ਵਿਖੇ ਖੇਡਿਆ ਗਿਆ। ਪਹਿਲੀ ਕਬੱਡੀ ਟੀਮ 1974 ਵਿੱਚ ਇੰਗਲੈਂਡ ਗਈ ਸੀ ਜਿਸ ਨੂੰ ਢੀਂਡਸਾ ਜੀ ਦੇ ਯਤਨਾਂ ਸਦਕਾ ਜਾਣ ਦਾ ਮੌਕਾ ਮਿਲਿਆ। ਜਦੋਂ ਉਹ 2002 ਵਿੱਚ ਭਾਰਤ ਸਰਕਾਰ ਵਿੱਚ ਖੇਡ ਮੰਤਰੀ ਬਣੇ ਤਾਂ ਕਬੱਡੀ ਖਿਡਾਰੀ ਸ੍ ਬਲਵਿੰਦਰ ਸਿੰਘ ਫਿੱਡਾ ਨੂੰ ਅਰਜੁਨਾ ਐਵਾਰਡ ਮਿਲਿਆ। ਜੋ ਕਿ ਬਹੁਤ ਵੱਡੀ ਗੱਲ ਹੈ। ਉਹ ਹਮੇਸ਼ਾ ਹੀ ਆਪਣੇ ਖਿੱਤੇ ਦੀ ਖੇਡ ਕਬੱਡੀ ਲਈ ਸੋਚਦੇ ਰਹੇ ਅਤੇ ਇਸ ਖੇਡ ਨੂੰ ਅੱਗੇ ਵਧਾਉਂਦੇ ਰਹੇ ਸਨ। ਉਨ੍ਹਾਂ ਕਰਕੇ ਹੀ ਸੰਗਰੂਰ ਵਿੱਚ ਵਿਸਵ ਕਬੱਡੀ ਕੱਪ ਦੇ ਮੈਚ ਖੇਡੇ ਗਏ ਸਨ। ਉਨ੍ਹਾਂ ਨੇ ਪੰਜਾਬ ਦੇ ਖਿਡਾਰੀਆਂ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ। ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਵਿੱਚ ਉਨ੍ਹਾਂ ਦੀ ਪਹਿਲ ਕਦਮੀ ਰਹੀ। ਉਨ੍ਹਾਂ ਵਿਦੇਸਾਂ ਤੱਕ ਕਬੱਡੀ ਨੂੰ ਉਤਸਾਹਿਤ ਕਰਨ ਲਈ ਪੰਜਾਬੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦਾ ਵਿਛੋੜਾ ਸਮੁੱਚੇ ਪੰਜਾਬ ਲਈ ਵੱਡਾ ਘਾਟਾ ਹੈ। ਇਸ ਮੌਕੇ ਕਬੱਡੀ ਜਗਤ ਵਲੋਂ ਉਨ੍ਹਾਂ ਢੀਂਡਸਾ ਨੂੰ ਸਰਧਾਂਜਲੀ ਦਿੰਦਿਆ ਉਨ੍ਹਾਂ ਦੇ ਪੁੱਤਰ ਸਾਬਕਾ ਮੰਤਰੀ ਸ੍ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦੇ ਨੌਜਵਾਨ ਨੇ ਕੈਨੇਡੀਅਨ ਫੌਜ ਚ ਲੈਫਟੀਨੈਂਟ ਬਣ ਕੇ ਕਰਵਾਈ ਬੱਲੇ ਬੱਲੇ, ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ
Next articleSAMAJ WEEKLY = 31/05/2025