(ਸਮਾਜ ਵੀਕਲੀ)
ਔਰਤ ਹਾਂ, ਕੀ ਇਨਸਾਨ ਨਹੀਂ?
ਹਾਂ, ਜਗ ਜਨਨੀ ਪਰ ਮਹਾਨ ਨਹੀਂ।
ਬਿਨਾਂ ਜਾਨ ਹੀ ਜਿੰਦਾ ਹਾਂ ਮੈਂ
ਜੀਭਾ ਤਾਂ ਹੈ, ਪਰ ਜ਼ੁਬਾਨ ਨਹੀਂ।
ਸੱਧਰਾਂ ਬਹੁਤ ਸੀ ਦਿਲ ਮੇਰੇ ਵਿੱਚ
ਹੁਣ ਬਚਿਆ ਕੋਈ ਅਰਮਾਨ ਨਹੀਂ।
ਪੰਖ ਮਿਲੇ ਨੇ ਮੈਨੂੰ ਵੀ ਪਰਵਾਜ਼ ਲਈ
ਉੱਡਣ ਲਈ ਮੇਰੇ ਕੋਈ ਅਸਮਾਨ ਨਹੀਂ।
ਹੱਕ ਮਿਲੇ ਨੇ ਮੈਨੂੰ ਝੋਲੀ ਭਰਕੇ
ਪਰ ਵਰਤਣ ਦਾ ਫੁਰਮਾਨ ਨਹੀਂ।
ਹਾਂ, ਦੋ-ਦੋ ਘਰਾਂ ਨੂੰ ਸਾਂਭਣ ਵਾਲ਼ੀ
ਮੇਰਾ ਆਪਣਾ ਕੋਈ ਜਹਾਨ ਨਹੀਂ।
ਸਭ ਦੀ ਤਾਕਤ ਬਣਕੇ ਖੜ੍ਹਦੀ
ਪਰ ਫਿਰ ਵੀ ਮੈਂ ਬਲਵਾਨ ਨਹੀਂ।
ਕਿਉਂ ਨਾ ਸਮਝੇਂ ਪੁੱਤਾਂ ਬਰਾਬਰ
ਬੋਝ ਨਹੀਂ ਹਾਂ, ਜੇਕਰ ਵਰਦਾਨ ਨਹੀਂ।
ਮੇਰੀ ਦੇਣ ਨਾ ਤੂੰ ਦੇ ਸਕਦਾ
ਦੇਵੀ ਰੂਪ ਹਾਂ ਜੇਕਰ ਭਗਵਾਨ ਨਹੀਂ।
ਜਸਪ੍ਰੀਤ ਕੌਰ ਪੰਧੇਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly