(ਸਮਾਜ ਵੀਕਲੀ)
ਧੂਮ ਧੜੱਕਾ ਸ਼ੋਸ਼ੇਬਾਜ਼ੀ ਕਰਕੇ ਕੂੜ ਪਸਾਰਾ।
ਭੱਲ ਖੱਟ ਲਈ ਪਰਦੇ ਹੇਠਾਂ ਠਗ ਲਿਆ ਜੱਗ ਸਾਰਾ।
ਕਿਸੇ ਨੂੰ ਕੋਈ ਪਤਾ ਨਾ ਲੱਗਾ ਕੀ ਵਰਤਿਆ ਭਾਣਾ
ਰਹਿ ਗਏ ਆਪ ਤਾੜੀਆਂ ਜੋਗੇ ਲੈ ਗਏ ਹੋਰ ਨਜ਼ਾਰਾ।
ਸਿਖਰ ਦੁਪਹਿਰੇ ਰਾਤ ਹੋ ਗਈ ਖ਼ਲਕਤ ਸੁਪਨੇ ਵੇਖੇ
ਸ਼ਾਹੀ ਮਹਿਲਾਂ ‘ਚ ਵਾਸਾ ਲੱਗੇ ਸਿਰ ‘ਤੇ ਢੱਠਿਆ ਢਾਰਾ।
ਲਾਲੀਪੌਪ ਹੱਥ ਲਈ ਛੁਣਛੁਣਾ ਅਜੀਬ ਪ੍ਰੀਤ ਨਿਸ਼ਾਨੀ
ਨੰਗ ਭੁੱਖ ਨੂੰ ਢਕਣ ਲਈ ਸੇਵਕਾਂ ਗੱਲ਼ ਪਾ ਲਿਆ ਗਰਾਰਾ।
ਐਰਾ, ਗੈਰਾ, ਨੱਥੂ ,ਖੈਰਾ ਹੁੰਦੇ ਪਏ ਪੱਗੋ ਲੱਥੀ
ਕਿਸੇ ਨੂੰ ਕੋਈ ਪਤਾ ਨਾ ਲੱਗਾ ਕਿਸ ਲੁੱਟਿਆ ਤਖ਼ਤ ਹਜ਼ਾਰਾ।
ਬੜੇ ਜਾਝੀ ਜੋ ਖੇੜਿਆਂ ਵਾਲੇ ਫਿਰਦੇ ਹੱਥ ਲਟਕਾਈਂ
ਖੁੱਸੀ ਖੁਸ਼ੀ ਨੂੰ ਦੱਸਣ ਕਿੱਦਾਂ ਹਰ ਲਫ਼ਜ਼ ਹੋ ਗਿਆ ਭਾਰਾ।
ਮਾਰ ਕੇ ਧੱਕਾ ਕੋਲੋਂ ਲੰਘ ਗਏ ਫੜਦੇ ਫਿਰਨ ਪਰਛਾਵੇਂ
ਹੁਣ ਕਿਸੇ ਨੇ ਹੱਥ ਨਹੀਂ ਆਉਣਾ ਸਾਂਭੋ ਚੜ੍ਹਿਆ ਪਾਰਾ।
ਡਾ ਮੇਹਰ ਮਾਣਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly