ਅੱਪਰਾ ਦੀਆਂ ਦੋ ਐੱਨ. ਆਰ. ਆਈ ਧੀਆਂ ਨੇ ਕੀਤੀ ਸਕੂਲ ਦੀ ਵਿੱਤੀ ਸਹਾਇਤਾ

ਜਲੰਧਰ, ਅੱਪਰਾ (ਜੱਸੀ)-ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਦਾ ਇਸੇ ਹੀ ਪਿੰਡ ਦੀਆਂ ਦੋ ਵਸਨੀਕ ਐੱਨ. ਆਰ. ਆਈ ਭੈਣਾਂ ਵਲੋਂ ਦੌਰਾ ਕੀਤਾ ਗਿਆ। ਐੱਨ. ਆਰ. ਆਈ ਭੈਣਾਂ ਵਲੋਂ ਆਪਣੇ ਵੱਡੇ ਵੀਰ ਸ੍ਰੀ ਅਸ਼ੋਕ ਕੁਮਾਰ ਅਰੋੜਾ (ਰਿਟਾਇਰਡ ਹੈੱਡ ਟੀਚਰ) ਤੋਂ ਪ੍ਰੇਰਿਤ ਹੋ ਕੇ ਭੈਣ ਸ੍ਰੀਮਤੀ ਲਰੋਜ ਬਾਲਾ ਪਤਨੀ ਅਸ਼ਵਨੀ ਸੂਦ (ਬਾਵਾ ਜੀ) ਬੈਲਜੀਅਮ ਤੇ ਸ੍ਰੀਮਤੀ ਕਵਿਤਾ ਅਰੋੜਾ ਪਤਨੀ ਸ੍ਰੀ ਅਸ਼ੋਕ ਕੁਮਾਰ (ਯੂ. ਐੱਸ. ਏ) ਵਲੋਂ 41 ਹਜ਼ਾਰ ਰੁਪਏ ਦਾ ਵਿੱਤੀ ਸਹਾਇਤਾ ਸਕੂਲ ਨੂੰ ਭੇਂਟ ਕੀਤੀ ਗਈ। ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਤੇ ਸਮੂਹ ਸਟਾਫ਼ ਵਲੋਂ ਇਸ ਨੇਕ ਉਪਰਾਲੇ ਲਈ ਦੋਵਾਂ ਭੈਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਜਸਪਾਲ ਸੰਧੂ ਨੇ ਸਮੂਹ ਐੱਨ. ਆਰ. ਆਈ ਵੀਰਾਂ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡ, ਨਗਰ ਦੇ ਸਰਕਾਰੀ ਸਕੂਲਾਂ ਨਾਲ ਜੁੜਨ ਤੇ ਉਨਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰਨ ਤਾਂ ਕਿ ਸਕੂਲਾਂ ਦੇ ਅਧੂਰੇ ਪਏ ਕੰਮ ਨੇਪਰੇ ਚੜ ਸਕਣ। ਇਸ ਮੌਕੇ ਮਾਸਟਰ ਜਸਪਾਲ ਸੰਧੂ, ਕਮਲ ਕੁਮਾਰ ਚੇਅਰਮੈਨ, ਮਨਦੀਪ ਸਿੰਘ, ਹਰਜੀਤ ਸਿੰਘ, ਪਿ੍ਰੰਸ ਭੋਗਲ, ਬਲਜੀਤ ਕੌਰ, ਸੁਖਵਿੰਦਰ ਕੌਰ, ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਠਗ ਲਿਆ ਜੱਗ ਸਾਰਾ-
Next articleਗਾਇਕ ਧਰਮਿੰਦਰ ਮਸਾਣੀ ਦੇ ਪਿਤਾ ਗੁਰਮੇਲ ਜੀ ਦੇ ਸ਼ਰਧਾਂਜਲੀ ਸਮਾਗਮ ‘ਤੇ ਹੋਈਆਂ ਗੰਭੀਰ ਵਿਚਾਰਾਂ