HOME ਯੁੱਧ ਨਸ਼ਿਆਂ ਵਿਰੁੱਧ ਲੜਦੀ ਪੁਲੀਸ ਤੇ ਸਰਕਾਰ ਨਸ਼ਿਆਂ ਦੇ ਨਾਲ ਹੋਣ ਮੌਤਾਂ...

ਯੁੱਧ ਨਸ਼ਿਆਂ ਵਿਰੁੱਧ ਲੜਦੀ ਪੁਲੀਸ ਤੇ ਸਰਕਾਰ ਨਸ਼ਿਆਂ ਦੇ ਨਾਲ ਹੋਣ ਮੌਤਾਂ ਮੱਚੀ ਹਾਹਾਕਾਰ

3
  (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਕੋਈ ਦੋ ਕੁ ਮਹੀਨੇ ਹੋ ਗਏ ਹਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਮੀਟਿੰਗਾਂ ਆਦਿ ਕੀਤੀਆਂ। ਪੰਜਾਬ ਵਿੱਚ ਫੈਲੇ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਦਾ ਅਹਿਦ ਕੀਤਾ ਤੇ ਯੁੱਧ ਨਸ਼ੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਇਸ ਮੁਹਿੰਮ ਦੇ ਤਹਿਤ ਸਮੁੱਚੇ ਪੰਜਾਬ ਦੇ ਵਿੱਚੋਂ ਅਨੇਕਾਂ ਨਸ਼ਾ ਤਸਕਰ ਕਾਬੂ ਕੀਤੇ ਗਏ ਕਈਆਂ ਦੇ ਘਰ ਵੀ ਡਾਹੇ ਗਏ ਤੇ ਹੋਰ ਕਾਫ਼ੀ ਹਲਚਲ ਪੁਲਿਸ ਵਿਭਾਗ ਵੱਲੋਂ ਹੋਈ ਜਿਸ ਦੀ ਸਮੁੱਚੇ ਪੰਜਾਬ ਵਾਸੀਆਂ ਨੇ ਸਰਹਾਨਾ ਵੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਦੇ ਡੀ ਜੀ ਪੀ ਵੱਲੋਂ ਜਦੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਸੀ ਤਾਂ ਇਹ ਗੱਲ ਜੋਰ ਦੇ ਕੇ ਕਹੀ ਸੀ ਕਿ ਤਿੰਨ ਮਹੀਨਿਆਂ ਦੇ ਵਿੱਚ ਸਮੁੱਚੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹਟਾਂਗੇ ਦੋ ਮਹੀਨੇ ਇਸ ਨਸ਼ੇ ਵਿਰੁੱਧ ਯੁੱਧ ਚੱਲੇ ਨੂੰ ਹੋ ਗਏ ਹਨ। ਠੀਕ ਹੈ, ਪੰਜਾਬ ਵਿੱਚੋਂ ਨਸ਼ੇ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੈ ਪਰ ਆਮ ਲੋਕਾਂ ਦਾ ਵੀ ਸਵਾਲ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਜੋ ਵੱਡੇ ਮਗਰ ਮੱਛ ਹਨ ਉਹ ਕਾਬੂ ਨਹੀਂ ਕੀਤੇ ਜਾ ਰਹੇ ਛੋਟੇ ਮੋਟੇ  ਜਰੂਰ ਫੜੇ ਜਾ ਰਹੇ ਹਨ। ਇਸ ਦਰਮਿਆਨ ਹੀ ਬਠਿੰਡਾ ਜਿਲੇ ਦੇ ਵਿੱਚੋਂ ਪੰਜਾਬ ਪੁਲਿਸ ਦੀ ਇੱਕ ਸਿਪਾਹੀ ਔਰਤ ਕੋਲੋਂ ਨਸ਼ੇ ਦੀ ਬਰਾਮਦਗੀ ਹੋਈ ਇਸ ਤੋਂ ਇਲਾਵਾ ਕਈ ਥਾਵਾਂ ਉੱਤੇ ਪੁਲਿਸ ਮੁਲਾਜ਼ਮਾਂ ਦਾ ਨਸ਼ੇ ਵਿੱਚ ਹੱਥ ਸਾਹਮਣੇ ਆਇਆ ਇੱਥੇ ਸਵਾਲ ਇਹ ਵੀ ਉੱਠ ਰਹੇ ਹਨ ਜੋ ਲੋਕਾਂ ਵੱਲੋਂ ਸਰਕਾਰ ਤੇ ਪੁਲਿਸ ਨੂੰ ਪੁੱਛੇ ਜਾ ਰਹੇ ਹਨ ਕਿ ਜਿਹੜੀ ਔਰਤ ਪੁਲਿਸ ਵਾਲੀ ਬਠਿੰਡਾ ਵਿੱਚ ਨਸ਼ੇ ਸਮੇਤ ਫੜੀ ਸੀ ਉਸ ਨੇ ਨਸ਼ੇ ਵੇਚ ਕੇ ਗੱਡੀਆਂ ਅਤੇ ਹੋਰ ਜਾਇਦਾਦ ਬਣਾਈ ਸੀ ਉਸ ਦੇ ਘਰ ਨੂੰ ਸਰਕਾਰ ਨੇ ਕਿਉਂ ਨਹੀਂ ਢਾਹਿਆ ?  ਇਹ ਇੱਕ ਵੱਡਾ ਸਵਾਲ ਹੈ ਜਿਸ ਦਾ ਕੋਈ ਜਵਾਬ ਵੀ ਨਹੀਂ ਆ ਰਿਹਾ। ਆਪਾਂ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਕਈ ਇਲਾਕਿਆਂ ਦੇ ਵਿੱਚ ਨਸ਼ੇ ਦੀ ਸਪਲਾਈ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ ਅਨੇਕਾਂ ਥਾਵਾਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ। ਬੇਸ਼ੱਕ ਪੰਜਾਬ ਪੁਲਿਸ ਤੇ ਸਰਕਾਰ ਨਸ਼ੇ ਵਿਰੁੱਧ ਯੁੱਧ ਲੜ ਰਹੀ ਹੈ। ਪਰ ਹਾਲੇ ਵੀ ਨਸ਼ਾ ਸੌਖਿਆਂ ਸ਼ਰੇਆਮ ਮਿਲ ਰਿਹਾ ਹੈ। ਇਸ ਗੱਲ ਦੀ ਗਵਾਹੀ ਹਾਲੇ ਵੀ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਦੇ ਰਹੀਆਂ ਹਨ। ਇਸੇ ਤਰ੍ਹਾਂ ਹੀ ਪੁਲਿਸ ਜਿਲਾ ਖੰਨਾ ਅਧੀਨ ਪੈਂਦੇ ਵੱਡੇ ਪਿੰਡ ਰੌਣੀ ਦੇ ਵਿੱਚੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਰੌਣੀ ਦੇ ਨੌਜਵਾਨ ਤਰਨਦੀਪ ਸਿੰਘ ਦੀ ਨਸ਼ਾ ਕਰਦੇ ਸਮੇਂ ਹੀ ਖੇਤਾਂ ਵਿੱਚ ਮੌਤ ਹੋ ਗਈ ਤੇ ਉਸ ਦੀ ਲਾਸ਼ ਦੇ ਵਿੱਚੋਂ ਲਮਕਦੀ ਹੋਈ ਸਰਿੰਜ ਇਹ ਗਵਾਹੀ ਦੇ ਰਹੀ ਹੈ ਕਿ ਨਸ਼ਾ ਮਿਲ ਰਿਹਾ ਤੇ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁੜਤੇ-ਪਜਾਮਿਆਂ ਨੇ ਉਡਵਾਇਆ ਮਜ਼ਾਕ 
Next articleਜਿੱਤ ਦੇ ਵਿਸ਼ਵਾਸ ਨਾਲ ਜੂਝਦੀ ਸ਼ਾਇਰੀ: ਰੀਝਾਂ ਦਾ ਅੰਬਰ