HOME ਵਹਿਮਾਂ ਭਰਮਾਂ ਖਿਲਾਫ ਜੰਗ

ਵਹਿਮਾਂ ਭਰਮਾਂ ਖਿਲਾਫ ਜੰਗ

18

ਸੰਗਰੂਰ ਦੇ ਸਕੂਲਾਂ ਵਿੱਚ ਪਹੁੰਚੀ ਤਰਕਸ਼ੀਲ ਸਾਹਿਤ ਵੈਨ, ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਦਾ ਉਪਰਾਲਾ 

ਸੰਗਰੂਰ   (ਸਮਾਜ ਵੀਕਲੀ)    ਤਰਕਸ਼ੀਲ ਸੁਸਾਇਟੀ ਪੰਜਾਬ ਸੰਗਰੂਰ -ਬਰਨਾਲਾ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਵਹਿਮਾਂ ਭਰਮਾਂ ਖਿਲਾਫ ਜੰਗ ਸ਼ੁਰੂ ਕੀਤੀ ਹੋਈ ਤੇ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੈ। ਸੁਸਾਇਟੀ ਵੱਲੋਂ ਬਹੁਤ ਸਾਰੇ ਵਿਗਿਆਨਕ ਸੋਚ ਵਿਕਸਿਤ ਕਰਨ ਵਾਲੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਕੱਢਿਆ ਜਾਂਦਾ ਹੈ।ਤਰਕਸ਼ੀਲ ਸੁਸਾਇਟੀ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਜਿਥੇ ਆਏ ਸਾਲ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾ ਰਹੀ ਹੈ, ਉਥੇ ਤਰਕਸ਼ੀਲ ਸਾਹਿਤ ਵੈਨ ਵੀ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਜਾ ਰਹੀ ਹੈ,ਤਾਂ ਜੋ ਵਿਦਿਆਰਥੀ ਵਿਗਿਆਨਕ ਵਿਚਾਰਾਂ ਵਾਲ਼ੀਆਂ ਪੁਸਤਕਾਂ ਪੜ੍ਹ ਕੇ ਵਿਗਿਆਨਕ ਦ੍ਰਿਸ਼ਟੀ ਕੋਣ ਦੇ ਮਾਲਕ ਬਣ ਸਕਣ।ਇਹ ਤਰਕਸ਼ੀਲ ਸਾਹਿਤ ਵੈਨ ਵੱਖ ਵੱਖ ਤਰਕਸ਼ੀਲ ਇਕਾਈਆਂ ਵਿੱਚ ਜਾਂਦੀ ਹੈ ਤੇ ਤਰਕਸ਼ੀਲ਼ ਕਾਰਕੁੰਨ ਵੱਖੋ ਵੱਖ ਵਿਦਿਅਕ ਅਦਾਰਿਆਂ ਤੇ ਪਿੰਡਾਂ,ਸ਼ਹਿਰਾਂ ਦੇ ਇਕੱਠ ਵਾਲੇ ਥਾਵਾਂ ਤੇ ਲੈ ਕੇ ਜਾਂਦੇ ਹਨ ਤੇ ਲੋਕਾਂ ਨੂੰ ਇਹ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਨ। ਪਿਛਲੇ ਦਿਨੀਂ ਤਰਕਸ਼ੀਲ ਸਾਹਿਤ ਵੈਨ ਤਿੰਨ ਦਿਨਾਂ ਲਈ ਇਕਾਈ ਸੰਗਰੂਰ ਕੋਲ ਆਈ ਤੇ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ ਬਾਲਦ ਕਲਾਂ , ਪਰਮਿੰਦਰ ਸਿੰਘ ,ਮਾਸਟਰ ਰਣਜੀਤ ਸਿੰਘ, ਲੈਕਚਰਾਰ ਕ੍ਰਿਸ਼ਨ ਸਿੰਘ ਆਦਿ ਤਰਕਸ਼ੀਲ ਆਗੂ, ਤਰਕਸ਼ੀਲ ਸਾਹਿਤ ਵੈਨ ਨੂੰ ਪਹਿਲੇ ਦਿਨ ਸਾਥੀ ਮਨਧੀਰ ਸਿੰਘ ਦੇ ਸਨਮਾਨ ਸਮਾਗਮ ਮੌਕੇ ਜੇਜੀ ਪੈਲਸ ਸੰਗਰੂਰ ਤੇ ਸ਼ਾਮ ਨੂੰ ਸਥਾਨਕ ਸਿਟੀ ਪਾਰਕ , ਅਗਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਲੈ ਕੇ ਗਏ। ਸਕੂਲ ਪ੍ਰਿੰਸੀਪਲ ਪਰਮਿੰਦਰ ਲੌਂਗੋਵਾਲ ਨੇ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਨਾਲ ਭਰਪੂਰ ਚਲਦੀ ਫਿਰਦੀ ਲਾਇਬਰੇਰੀ ਰੂਪੀ ਤਰਕਸ਼ੀਲ ਸਾਹਿਤ ਵੈਨ ,ਸਕੂਲ ਵਿੱਚ ਲਿਆਉਣ ਲਈ ਉਨ੍ਹਾਂ ਦਾ ਸਵਾਗਤ ਕੀਤਾ ਤੇ ਲੈਕਚਰਾਰ ਲਖਵੀਰ ਸਿੰਘ ਨੇ ਧੰਨਵਾਦ ਕੀਤਾ। ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾ ਭਰਮਾਂ ਤੇ ਰੂੜ੍ਹੀਵਾਦੀ ਸੋਚ ਦੇ ਹਨੇਰੇ ਵਿਚੋਂ ਕੱਢ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਉਣਾ ਹੈ। ਸਾਹਿਤ ਵੈਨ ਵਿੱਚ ਬਹੁਤ ਹੀ ਅਗਾਂਹ ਵਧੂ ਵਿਚਾਰਾਂ ਵਾਲ਼ੀਆਂ ਪੁਸਤਕਾਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਹਾਜ਼ਰੀਨ ਆਪਣਾ ਸੋਚਣ ਢੰਗ ਵਿਗਿਆਨਕ ਬਣਾਓਂਗੇ। ਅਖੀਰਲੇ ਦਿਨ ਤਰਕਸ਼ੀਲ ਆਗੂ ਵੈਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਲੈ ਕੇ ਗਏ। ਇਥੇ ਸੀਨੀਅਰ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਬੋਪਾਰਾਏ ਨੇ ਟੀਮ ਦਾ ਧੰਨਵਾਦ ਕੀਤਾ। ਪੰਜਾਬੀ ਲੈਕਚਰਾਰ ਹਰਕੀਰਤ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਸੁਨੇਹਾ ਦਿੱਤਾ।ਦੋਹਾਂ ਸਕੂਲਾਂ ਵਿੱਚ ਜਸਵੀਰ ਸੋਨੀ ਵੱਲੋਂ ਬੱਚਿਆਂ ਨੂੰ ਜਾਦੂ ਸ਼ੋਅ ਵੀ ਦਿਖਾਇਆ ਗਿਆ। ਤਰਕਸ਼ੀਲ ਸਾਹਿਤ ਵੈਨ ਕੋਲ ਜਾ ਕੇ ਬਹੁਤ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪੁਸਤਕਾਂ ਖਰੀਦੀਆਂ। ਇਸ ਚਲਦੀ ਫਿਰਦੀ ਲਾਇਬਰੇਰੀ ਨੂੰ ਸਕੂਲ ਵਿੱਚ ਲਿਆਉਣ ਦੀ ਇਜਾਜ਼ਤ ਦੇਣ ਲਈ ਤੇ ਸਹਿਯੋਗ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਦੋਹਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਸਵਾਲ ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।ਹਰ ਰੋਜ਼ ਸ਼ਾਮ ਸਮੇਂ ਤਰਕਸ਼ੀਲ ਸਾਹਿਤ ਵੈਨ ਨੂੰ ਪਾਰਕ ਵਿਖੇ ਲਿਜਾਇਆ ਗਿਆ ਤੇ ਉਥੇ ਵੀ ਕਾਫੀ ਲੋਕਾਂ ਨੇ ਤਰਕਸ਼ੀਲ ਸਾਹਿਤ ਖਰੀਦਿਆਂ । ਇਕਾਈ ਸੰਗਰੂਰ ਲਈ ਤਰਕਸ਼ੀਲ ਸਾਹਿਤ ਵੈਨ ਦਾ ਸਫ਼ਰ ਵਿਦਿਆਰਥੀਆਂ ਤੇ ਲੋਕਾਂ ਲਈ ਸਿੱਖਿਆਦਾਇਕ ਰਿਹਾ। ਸ਼ਾਮ ਸਮੇਂ ਇਹ ਵੈਨ ਇਕਾਈ ਦਿੜ੍ਹਬਾ ਵਿਖੇ ਗਿਆਨ ਦਾ ਚਾਨਣ ਦੇਣ ਵਾਲੀਆਂ ਪੁਸਤਕਾਂ ਲੈ ਕੇ ਚਲੀ ਗਈ।
ਮਾਸਟਰ ਪਰਮਵੇਦ  ਤਰਕਸ਼ੀਲ ਆਗੂ  ਤਰਕਸ਼ੀਲ ਸੁਸਾਇਟੀ ਪੰਜਾਬ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਨੀਵਰਸਿਟੀ ਕਾਲਜ ਬਰਨਾਲਾ ਵੱਲੋਂ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ
Next articleਖਾਸ ਬੱਚਿਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਹੈ : ਦੀਪਕ ਮਿੱਤਲ