ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਜਿਲ੍ਹਾ ਪ੍ਰੀਸ਼ਦ ਜੋਨ ਟਿੱਬਾ ਤੋਂ ਆਜਾਦ ਉਮੀਦਵਾਰ ਵੱਜੋਂ ਚੋਣ ਜਿੱਤਣ ਵਾਲੇ ਸ੍ਰੀਮਤੀ ਜਸਵਿੰਦਰ ਕੌਰ ਪਤਨੀ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਨੇ ਇਲਾਕੇ ਦੇ ਪਿੰਡਾਂ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਜਿੱਤਣ ਉਪਰੰਤ ਹੁਣ ਮੈ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਬਤੌਰ ਜਿਲਾ ਪ੍ਰੀਸ਼ਦ ਮੈਂਬਰ ਭਰਪੂਰ ਯਤਨ ਕਰਾਂਗੀ । ਜਸਵਿੰਦਰ ਕੌਰ ਮੋਮੀ ਤੇ ਨੰਬਰਦਾਰ ਜੋਗਾ ਸਿੰਘ ਮੋਮੀ ਕਾਲੇਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਜੋਨ ਟਿੱਬਾ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਵਿਚੋਂ ਫੱਤੂਢੀਗਾ ਤੇ ਸੁਲਤਾਨਪੁਰ ਲੋਧੀ ਦੇ ਦੋਹਾਂ ਬਲਾਕ ਵਿਚੋਂ ਰਾਣਾ ਇੰਦਰ ਪ੍ਰਤਾਪ ਦੇ ਧੜੇ ਦੇ 8-8 ਆਜ਼ਾਦ ਉਮੀਦਵਾਰ ਪੰਚਾਇਤ ਸੰਮਤੀਆਂ ਦੇ ਅਤੇ ਤਿੰਨ ਵਿਚੋਂ 2 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤ ਜਾਣਾ ਪੂਰੇ ਪੰਜਾਬ ਵਿੱਚ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦੇ ਹਨ। ਉਹਨਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਣਾ ਇੰਦਰਪ੍ਰਤਾਪ ਸਿੰਘ ਦੀ ਦੂਜੀ ਇਤਿਹਾਸਕ ਜਿੱਤ ਦਾ ਇਹ ਸੈਮੀਫਾਈਨਲ ਸੀ। ਜਿਸ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਹੈ।ਇਸ ਦੌਰਾਨ ਪਰਮਿੰਦਰ ਸਿੰਘ ਖਾਲਸਾ ਜਾਰਜਪੁਰ, ਭੁਪਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਜੈਨਪੁਰ, ਸਾਧੂ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ, ਰਣਜੀਤ ਸਿੰਘ ਥਿੰਦ ਬੂਲਪੁਰ, ਸਰਬਜੀਤ ਸਿੰਘ ਆੜਤੀਆਂ ਬੂਲਪੁਰ, ਸੰਤੋਖ ਸਿੰਘ ਮੋਮੀ ਕਾਲੇਵਾਲ, ਕੁਲਵੰਤ ਸਿੰਘ ਨੂਰੋ ਵਾਲ, ਸੋਢੀ ਸਿੰਘ, ਹਰਜਿੰਦਰ ਸਿੰਘ ਪੰਚ ਬੂਲਪੁਰ, ਲਖਵਿੰਦਰ ਸਿੰਘ ਮਹਿਰੋਕ ਬੂਲਪੁਰ, ਮੁਖਤਿਆਰ ਸਿੰਘ ਚੰਦੀ, ਪਿਆਰਾ ਸਿੰਘ ਜੈਨਪੁਰ ਨੇ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਮੁੱਚੇ ਲੋਕਾਂ ਦੀ ਜਿੱਤ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



