(ਸਮਿਤ ਸਿੰਘ ਮਾਨ ਨੇ ਹਲਕੇ ਦੇ ਸਮੂਹ ਵੋਟਰਾਂ ਦਾ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕੀਤਾ ਧੰਨਵਾਦ )
ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਸਮਿਤ ਸਿੰਘ ਮਾਨ ਹਲਕਾ ਇੰਚਾਰਜ ਅਮਰਗੜ੍ਹ (ਰਾਸ਼ਟਰੀ ਬੁਲਾਰਾ ਆਲ ਇੰਡੀਆ ਕਾਂਗਰਸ ਕਮੇਟੀ) ਵਲੋਂ ਤੋਂ ਕਾਂਗਰਸ ਪਾਰਟੀllll ਦੇ ਬਲਾਕ ਸੰਮਤੀ ਅਮਰਗੜ੍ਹ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਲੇਰਕੋਟਲਾ ਦੇ ਜੇਤੂ ਮੈਂਬਰਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਇਸ ਜਿੱਤ ਲਈ ਮੁਬਾਰਕਾਂ ਦਿੱਤੀਆਂ।ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਣਕਮਾਜਰਾ ਤੋਂ ਜੇਤੂ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਮਲਜੀਤ ਸਿੰਘ ਸੰਗਾਲੀ, ਬਲਾਕ ਸੰਮਤੀ ਜ਼ੋਨ ਸਕੋਹਪੁਰ ਸੰਗਰਾਮ (ਸੰਗਾਲਾ ) ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਰਟੋਲਾਂ,ਜ਼ੋਨ-ਨਾਰੀਕੇ ਕਲਾਂ ਤੋਂ ਜੇਤੂ ਰਹੇ, ਗੁਰਮੀਤ ਸਿੰਘ ਨਾਰੀਕੇ, ਜ਼ੋਨ ਭੜੀ ਮਾਨਸਾ ਤੋਂ ਜੇਤੂ ਰਹੇ ਸ੍ਰੀਮਤੀ ਸੁਖਜੀਤ ਕੋਰ ਭੱਟੀਆਂ ਅਤੇ ਜ਼ੋਨ ਚੌਂਦਾ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਪ੍ਰਗਟ ਸਿੰਘ ਚੌਂਦਾ ਨੂੰ ਵੀ ਨਿੱਜੀ ਤੌਰ ਤੇ ਜਾਕੇ ਮੁਬਾਰਕਾਂ ਦਿੱਤੀਆਂ।ਵਰਨਣਯੋਗ ਹੈ ਵੋਟਾਂ ਦੀ ਗਿਣਤੀ ਵਾਲੇ ਦਿਨਾਂ ਉਨ੍ਹਾਂ ਵਲੋਂ ਸਵੇਰ ਤੋਂ ਲੈਕੇ ਦੇਰ ਰਾਤ ਤੱਕ ਗਿਣਤੀ ਕੇਂਦਰਾਂ ਦੇ ਬਾਹਰ ਕਾਂਗਰਸੀ ਵਰਕਰਾਂ ਦੇ ਵਿਚਕਾਰ ਖੜ੍ਹੇ ਹੋਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਉਹਨਾਂ ਹਲਕੇ ਦੇ ਸਮੂਹ ਵੋਟਰਾਂ ਦਾ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



