ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਵਸ ਪਿੰਡ ਪੂਨੀਆਂ ਨਿਵਾਸੀਆਂ ਵੱਲੋਂ ਇਕੱਤਰ ਹੋ ਕੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨਗਰ ਨਿਵਾਸੀਆਂ ਨੇ ਗੁਰੂ ਰਵਿਦਾਸ ਜੀ ਦੀ ਤਸਵੀਰ ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਦੇ ਉੱਪਰ ਫੁੱਲ ਮਲਾਵਾਂ ਅਰਪਿਤ ਕੀਤੀਆਂ। ਉਸ ਤੋਂ ਬਾਅਦ ਜਿਨਾਂ ਬੱਚਿਆਂ ਨੇ ਆਪੋ ਆਪਣੇ ਸਕੂਲਾਂ ਦੇ ਵਿੱਚ ਸੁੰਦਰ ਲਿਖਾਈ ਖੇਡਾਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਸੀ ਉਹਨਾਂ ਸਾਰੇ ਹੀ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਸਿਕੰਦਰ ਸਿੰਘ ਸਤਪਾਲ ਸਿੰਘ ਜੱਖੂ ਨੇ ਡਾਕਟਰ ਅੰਬੇਦਕਰ ਜੀ ਦੇ ਜੀਵਨ ਸਬੰਧੀ ਤਕਰੀਰਾਂ ਕੀਤੀਆਂ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੇਕ ਕੱਟਿਆ ਗਿਆ ਠੰਡੇ ਪੇਸਟਰੀਆਂ ਦੀਆਂ ਵਰਤਾਈਆਂ ਗਈਆਂ। ਇਸ ਮੌਕੇ ਡਾਕਟਰ ਸਰਪੰਚ ਬਲਜਿੰਦਰ ਸਿੰਘ ਸਮੁੱਚੀ ਪੰਚਾਇਤ, ਸਿਕੰਦਰ ਸਿੰਘ, ਯਾਦਵਿੰਦਰ ਸਿੰਘ ਭੁੱਲਰ, ਸਤਪਾਲ ਸਿੰਘ ਜੱਖੂ, ਸੁਖਦੇਵ ਸਿੰਘ ਸੇਵਾ, ਡਾਕਟਰ ਮਨਜੀਤ ਸਿੰਘ, ਕੁਲਵੰਤ ਸਿੰਘ, ਓਮ ਪ੍ਰਕਾਸ਼, ਮੇਜਰ ਸਿੰਘ ਕੋਟੀਆ, ਜੱਸੀ ਕੋਟੀਆ, ਸੁਰਿੰਦਰ ਸਿੰਘ, ਦੇਸ ਰਾਜ ਸਿੰਘ, ਸਤਨਾਮ ਸਿੰਘ, ਡਾਕਟਰ ਜਗਰਾਜ ਸਿੰਘ ਗੁਰਮੁਖ ਸਿੰਘ, ਭਾਗ ਸਿੰਘ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ। ਇੱਥੇ ਵਰਣਨ ਯੋਗ ਹੈ ਕਿ ਪਿੰਡ ਪੂਨੀਆਂ ਦੇ ਵਿੱਚ ਕੋਈ ਵੀ ਧਾਰਮਿਕ ਜਾਂ ਹੋਰ ਦਿਹਾੜਾ ਹੋਵੇ ਤਾਂ ਸਾਰੇ ਨਗਰ ਨਿਵਾਸੀ ਇਕੱਤਰ ਹੋ ਕੇ ਸ਼ਾਨਦਾਰ ਪ੍ਰੋਗਰਾਮ ਉਲੀਕਦੇ ਹਨ। ਅਖੀਰ ਦੇ ਵਿੱਚ ਸਰਪੰਚ ਬਲਜਿੰਦਰ ਸਿੰਘ ਤੇ ਸਮੁੱਚੀ ਪੰਚਾਇਤ ਨੇ ਆਏ ਹੋਏ ਸਾਰੇ ਹੀ ਵਿਅਕਤੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj