HOME ਪਿੰਡ ਤੱਖਰਾਂ ਦੇ ਇੱਕ ਘਰ ਹੀ ਵਿੱਚ ਚੱਲ ਰਿਹਾ ਸੀ ਚਿੱਟੇ ਦਾ...

ਪਿੰਡ ਤੱਖਰਾਂ ਦੇ ਇੱਕ ਘਰ ਹੀ ਵਿੱਚ ਚੱਲ ਰਿਹਾ ਸੀ ਚਿੱਟੇ ਦਾ ਕਾਲ਼ਾ ਧੰਦਾ 

7
ਖੰਨਾ   (ਸਮਾਜ ਵੀਕਲੀ)  (ਕਰਾਇਮ ਰਿਪੋਰਟ) ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਪੰਜਾਬ ਪੁਲਿਸ ਦੇ ਮੁਖੀ ਇਸ ਤੋਂ ਇਲਾਵਾ ਸਿਵਲ ਅਧਿਕਾਰੀਆਂ ਦੇ ਨਾਲ ਨਸ਼ੇ ਵਿਰੁੱਧ ਯੁੱਧ ਦੌਰਾਨ ਸਮੁੱਚੇ ਪੰਜਾਬ ਵਿੱਚ ਕਾਰਵਾਈਆਂ ਹੋ ਰਹੀਆਂ ਹਨ। ਅਨੇਕਾਂ ਨਸ਼ਾ ਤਸਕਰ ਫੜੇ ਗਏ ਹਨ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਹੈ ਜੇਲ ਵਿੱਚ ਭੇਜੇ ਗਏ ਹਨ ਇਥੋਂ ਤੱਕ ਕਿ ਪੀਲਾ ਪੰਜਾਂ ਚੱਲਿਆ ਕਈਆਂ ਦੇ ਮਕਾਨ ਵੀ ਢਾਹੇ। ਪੰਜਾਬ ਸਰਕਾਰ ਜਿੰਨਾ ਕੁਝ ਕਰ ਰਹੀ ਹੈ ਦਰੁਸਤ ਹੈ ਪਰ ਨਸ਼ੇ ਦਾ ਧੰਦਾ ਕਰਨ ਵਾਲੇ ਬਹੁਤ ਸ਼ਾਤਰ ਲੋਕ ਜਿੱਥੇ ਟੱਬਰਾਂ ਦੇ ਟੱਬਰ ਵੱਡੇ ਨੈਟਵਰਕ ਰਾਹੀਂ ਨਸ਼ੇ ਦੀ ਸਪਲਾਈ ਕਰਦੇ ਰਹੇ ਹਨ।  ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਤੱਖਰਾਂ ਵਿੱਚ ਪਿੰਡ ਦੇ ਤੇ ਬਾਹਰ ਦੇ ਕੁਝ ਨੌਜਵਾਨ ਨਸ਼ੇ ਤਸਕਰੀ ਕਰਨ ਦੇ ਵਿੱਚ ਲੱਗੇ ਹੋਏ ਸਨ ਵੱਡੀ ਮਾਤਰਾ ਵਿੱਚ ਚਿੱਟੇ ਦਾ ਕੰਮ ਚੱਲ ਰਿਹਾ ਸੀ ਪਿੰਡ ਤੱਖਰਾਂ ਦੇ ਇੱੱਕ ਵਿੱਚ ਘਰ ਦੇ ਵਿੱਚ ਹੀ ਨਸ਼ੇ ਦਾ ਅੱਡਾ ਚੱਲ ਰਿਹਾ ਸੀ ਜਿਸ ਵਿੱਚ ਪ੍ਰਭਜੋਤ ਸਿੰਘ ਨਵਜੋਤ ਸਿੰਘ ਉਹਨਾਂ ਦੀ ਮਾਤਾ ਬੇਅੰਤ ਕੌਰ ਤੇ ਇੱਕ ਦੋ ਇਸੇ ਪਿੰਡ ਦੇ ਹੋਰ ਨੌਜਵਾਨ ਵੀ ਨਸ਼ੇ ਦੀ ਤਸਕਰੀ ਵਿੱਚ ਲੱਗੇ ਹੋਏ ਸਨ ਘਰ ਵਿੱਚ ਹੀ ਫੋਨ ਦੇ ਉੱਪਰ ਇਹ ਨਸ਼ੇ ਦਾ ਧੰਦਾ ਚੱਲ ਰਿਹਾ ਸੀ ਪੁਲਿਸ ਨੂੰ ਸੂਹ ਲੱਗੀ ਐਸ ਐਸ ਪੀ ਮੈਡਮ ਨੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਧੀਨ ਪੁਲਿਸ ਪਾਰਟੀ ਦਾ ਗਠਨ ਕੀਤਾ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਹੋਰਾਂ ਦੀ ਰਹਿਨੁਮਾਈ ਦੇ ਹੇਠ ਇਹ ਵਿਸ਼ੇਸ਼ ਤਲਾਸ਼ੀ ਮੁਹਿੰਮ ਚੱਲੀ ਤੇ ਘਰ ਦੇ ਵਿੱਚੋਂ ਨਸ਼ਾ ਹੈਰੋਇਨ ਦੇ ਰੂਪ ਵਿੱਚ ਤੇ ਡਰੱਗ ਮਨੀ ਨੱਬੇ ਹਜ਼ਾਰ ਬਰਾਮਦ ਹੋਈ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਦੋ ਪੁੱਤਰਾਂ ਤੇ ਉਹਨਾਂ ਦੀ ਮਾਂ ਦੇ ਉੱਪਰ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਜੋ ਕੰਮ ਕੀਤਾ ਉਸ ਦੀ ਇਲਾਕੇ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਅਜਿਹੇ ਲੋਕਾਂ ਉਪਰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਂਸੇਜਰ ਆਫ ਪੀਸ ਡੈਲੀਗੇਸ਼ਨ ਨੇ ਹਰਵਿੰਦਰ ਸਿੰਘ ਵਿਰਕ ਐਸ ਐਸ ਪੀ ਜਲੰਧਰ ਦਿਹਾਤੀ ਨਾਲ ਕੀਤੀ ਮੁਲਾਕਾਤ 
Next articleਕਨੇਡਾ ਯਾਤਰਾ ਦਾ ਸੱਚ