HOME ਪਿੰਡ ਦੇ ਦੋਵੇਂ ਸਿਵਿਆਂ ‘ਚ ਭੱਠੀਆਂ ਲਗਵਾਉਣ ਲਈ ‘ਗ੍ਰਾਮ ਪੰਚਾਇਤ ਭਲੂਰ’...

ਪਿੰਡ ਦੇ ਦੋਵੇਂ ਸਿਵਿਆਂ ‘ਚ ਭੱਠੀਆਂ ਲਗਵਾਉਣ ਲਈ ‘ਗ੍ਰਾਮ ਪੰਚਾਇਤ ਭਲੂਰ’ ਨੇ ਪਾਇਆ ਮਤਾ

4
ਗੁ: ਸਾਹਿਬ ਦੀ ਪ੍ਰਬੰਧਕ ਕਮੇਟੀ ਰਾਹੀਂ ਸਰਪੰਚ ਅਰਸ਼ਵਿੰਦਰ  ਸਿੰਘ ਵਿਰਕ ਨੇ ਭਾਈ ਸਰਬਜੀਤ ਸਿੰਘ ਨੂੰ ਦਿੱਤਾ ਮੰਗ ਪੱਤਰ
    (ਸਮਾਜ ਵੀਕਲੀ)   ਭਲੂਰ/ ਬੇਅੰਤ ਗਿੱਲ :- ਪਿੰਡ ਦੇ ਨੌਜਵਾਨ ਸਰਪੰਚ ਸਰਦਾਰ ਅਰਸ਼ਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਭਲੂਰ ਨੇ ਪਿੰਡ ਦੇ ਦੋਵੇਂ ਸਿਵਿਆਂ ਵਿੱਚ ਭੱਠੀਆਂ ਲਗਵਾਉਣ ਲਈ ਮਤਾ ਪਾਇਆ ਹੈ। ਇੱਥੇ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਿਵਿਆਂ ਅੰਦਰ ਅੰਤਿਮ ਦੇਹ ਦਾ ਸਸਕਾਰ ਕਰਨ ਮੌਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਮੌਜੂਦਾ ਪੰਚਾਇਤ ਨੇ ਇਹ ਮਤਾ ਪਾਸ ਕਰਕੇ ਬਹੁਤ ਚੰਗਾ ਕਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰਦੁਆਰਾ ਸਰੋਵਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੂੰ ਕਿਹਾ ਸੀ ਕਿ ਉਹ ਸਿਵਿਆਂ ਅੰਦਰ ਭੱਠੀ ਲਗਵਾਉਣ ਲਈ ਮਤਾ ਪਾਸ ਕਰਨ ਅਤੇ ਇਸ ਕਾਰਜ ਲਈ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਫੰਡ ਜਾਰੀ ਕਰਨਗੇ। ਇਸ ਲਈ ਪਿਛਲੇ ਦਿਨੀਂ ਗ੍ਰਾਮ ਪੰਚਾਇਤ ਭਲੂਰ ਵੱਲੋਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਉਕਤ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਦੀ ਤਰਫੋਂ ਪੰਥਕ ਲੀਡਰ ਭਾਈ ਦਲੇਰ ਸਿੰਘ ਡੋਡ ਤੇ ਹੋਰ ਆਗੂ ਸਾਹਿਬਾਨ ਪਹੁੰਚੇ ਸਨ,  ਇਸ ਦੌਰਾਨ ਭਾਈ ਜਗਰੂਪ ਸਿੰਘ ਖ਼ਾਲਸਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਕੀਪਾ, ਸਰਦਾਰ ਸੇਵਕ ਸਿੰਘ ਖੂਹ ਵਾਲੇ ਅਤੇ ਹੋਰ ਕਮੇਟੀ ਮੈਂਬਰਾਂ ਨੇ ਭੱਠੀਆਂ ਬਾਬਤ ਭਾਈ ਦਲੇਰ ਸਿੰਘ ਡੋਡ ਹੋਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਕਤ ਕਮੇਟੀ ਮੈਂਬਰਾਂ ਨੇ ਪੰਚਾਇਤ ਨਾਲ ਸੰਪਰਕ ਕਰਕੇ ਇਹ ਮਤਾ ਪਾਉਣ ਦਾ ਕਿਹਾ ਸੀ। ਇਸ ਦੇ ਤੁਰੰਤ ਅਸੀਂ ਇਹ ਮਤਾ ਲਿਖਤੀ ਤੌਰ ‘ਤੇ ਪਾਸ ਕੀਤਾ। ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਮੀਟਿੰਗਾਂ ਵਿੱਚ ਸਿਵਿਆਂ ਦੀਆਂ ਭੱਠੀਆਂ ਬਾਰੇ ਵਿਚਾਰ ਚਰਚਾ ਕਰਦੇ ਆ ਰਹੇ ਸਾਂ ਅਤੇ ਇਹ ਸਾਰੀ ਕਹਾਣੀ ਗੁਰਦੁਆਰਾ ਕਮੇਟੀ ਦੇ ਧਿਆਨ ਵਿੱਚ ਸੀ। ਸੋ ਧੰਨਵਾਦ ਭਾਈ ਜਗਰੂਪ ਸਿੰਘ ਖ਼ਾਲਸਾ, ਸਰਦਾਰ ਸੇਵਕ ਸਿੰਘ ਖੂਹ ਵਾਲੇ, ਪ੍ਰਧਾਨ ਕੁਲਦੀਪ ਸਿੰਘ ਕੀਪਾ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਜਿੰਨ੍ਹਾਂ ਦੀ ਹੱਲਾਸ਼ੇਰੀ ਨਾਲ ਅਸੀਂ ਇਹ ਕਾਰਜ ਜਲਦ ਨੇਪਰੇ ਚੜ੍ਹਾਉਣ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਚਾਇਤ ਦੇ ਤਰਫੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ ਮਿਲ ਕੇ ਪਿੰਡ ਦੀਆਂ ਹੋਰ ਵੀ ਅਹਿਮ ਲੋੜਾਂ ਵੱਲ ਧਿਆਨ ਦੇਣ ਦੀ ਬੇਨਤੀ ਕਰਾਂਗੇ। ਇਸ ਮੌਕੇ ਸਰਦਾਰ ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀਕੇਯੂ ਪੰਜਾਬ ਵੱਲੋਂ ਹਵਾਈ ਹਾਦਸੇ ਦੇ ਮਿਰਤਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ
Next articleਜਹਾਜ ਹਾਦਸੇ ‘ਚ ਜਾਨਾ ਗਵਾਉਣ ਵਾਲੇ 241 ਮੁਸਾਫਰਾਂ ਚੋਂ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ਼ ਮਾਰਨ ਕੇ ਆਪਣੀ ਜਾਨ ਬਚਾਉਣ ਵਾਲਾ 38 ਸਾਲਾਂ ਨੌਜਵਾਨ ਰਮੇਸ਼ ਵਿਸਵਾਸ ਕੁਮਾਰ ਇੰਗਲੈਂਡ ਦੇ ਸ਼ਹਿਰ ਲੈਸਟਰ ਦਾ ਵਸਨੀਕ