HOME ਜਹਾਜ ਹਾਦਸੇ ‘ਚ ਜਾਨਾ ਗਵਾਉਣ ਵਾਲੇ 241 ਮੁਸਾਫਰਾਂ ਚੋਂ ਐਮਰਜੈਂਸੀ ਦਰਵਾਜ਼ੇ ਰਾਹੀਂ...

ਜਹਾਜ ਹਾਦਸੇ ‘ਚ ਜਾਨਾ ਗਵਾਉਣ ਵਾਲੇ 241 ਮੁਸਾਫਰਾਂ ਚੋਂ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ਼ ਮਾਰਨ ਕੇ ਆਪਣੀ ਜਾਨ ਬਚਾਉਣ ਵਾਲਾ 38 ਸਾਲਾਂ ਨੌਜਵਾਨ ਰਮੇਸ਼ ਵਿਸਵਾਸ ਕੁਮਾਰ ਇੰਗਲੈਂਡ ਦੇ ਸ਼ਹਿਰ ਲੈਸਟਰ ਦਾ ਵਸਨੀਕ

ਕੈਪਸਨ:- ਅਹਿਮਦਾਬਾਦ ਜਹਾਜ ਹਾਦਸੇ ਚ ਦਲੇਰੀ ਨਾਲ ਜਹਾਜ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਰਮੇਸ਼ ਵਿਸਵਾਸ ਕੁਮਾਰ ਦੀ ਜਹਾਜ਼ ਹਾਦਸੇ ਚ ਲਾਪਤਾ ਹੋਏ ਛੋਟੇ ਭਰਾ ਅਜੇ ਨਾਲ ਪੁਰਾਣੀ ਤਸਵੀਰ। ਤਸਵੀਰ -ਸੁਖਜਿੰਦਰ ਸਿੰਘ ਢੱਡੇ

*ਨਾਲ ਸਫਰ ਕਰ ਰਹੇ ਛੋਟੇ ਭਰਾ ਅਜੇ ਕੁਮਾਰ ਦਾ ਨਹੀਂ ਲੱਗ ਰਿਹਾ ਥੋਹ- ਪਤਾ 

*ਰਮੇਸ਼ ਵਿਸਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਚ ਲੱਗਿਆ ਲੋਕਾਂ ਅਤੇ ਬ੍ਰਿਟਿਸ਼ ਮੀਡੀਏ ਦਾ ਜਮਾਦੜਾ

* 4 ਸਾਲਾ ਬੱਚੇ ਦਾ ਪਿਤਾ ਹੈ ਦਲੇਰੀ ਕਰਕੇ ਆਪਣੀ ਜਾਨ ਬਚਾਉਣ ਵਾਲਾ ਰਮੇਸ਼ ਵਿਸਵਾਸ  ਕੁਮਾਰ

ਲੈਸਟਰ(ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਕੱਲ ਵੀਰਵਾਰ ਨੂੰ ਅਹਿਮਦਾਬਾਦ ਤੋਂ ਇੰਗਲੈਂਡ ਦੇ ਗੈਟਵਿਕ ਏਅਰਪੋਰਟ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਨ ਭਰਨ ਤੋਂ 30 ਸਕਿੰਡ ਬਾਅਦ ਕਰੈਸ ਹੋਣ ਮੌਕੇ ਜਹਾਜ ਵਿੱਚ ਸਵਾਰ 242 ਮੁਸਾਫਰਾਂ ਚੋਂ 241 ਦੇ ਮਾਰੇ ਜਾਣ ਦੀ ਦੁਖਦਾਈ ਘਟਨਾ ਨੇ ਜਿੱਥੇ ਸੰਸਾਰ ਚ ਵੱਸਦੇ ਭਾਰਤੀਆਂ ਤੇ ਬ੍ਰਿਟਿਸ਼ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉਥੇ ਇਸੇ ਦੌਰਾਨ  ਜਹਾਜ ਤੋਂ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ  ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਇਕਲੋਤੇ 38 ਸਾਲਾਂ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਾਸੀ ਦੀਉ ਦਮਨ ਨਾਲ ਸੰਬੰਧਿਤ ਨੌਜਵਾਨ ਰਮੇਸ਼ ਵਿਸਵਾਸ ਕੁਮਾਰ ਦੀ ਬਹਾਦਰੀ ਦੀ ਵੀ ਬੜੇ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ। ਜਹਾਜ਼ ਦੀ 11a ਨੰਬਰ ਸ਼ੀਟ ਤੇ ਬੈਠੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਸਨੀਕ  ਰਮੇਸ਼ ਵਿਸ਼ਵਾਸ ਕੁਮਾਰ ਵੱਲੋਂ ਜਹਾਜ਼ ਤੋਂ ਛਾਲ ਮਾਰਨ ਕਾਰਨ ਉਸਦੀ ਜਾਨ ਤਾਂ ਬਚ ਗਈ, ਪਰ ਉਸ ਦੇ ਨਾਲ ਜਹਾਜ ਵਿੱਚ ਸਫਰ ਕਰ ਰਹੇ ਉਸ ਦੇ ਛੋਟੇ ਭਰਾ 34 ਸਾਲਾਂ ਅੱਜੇ ਕੁਮਾਰ ਬਾਰੇ ਪਰਿਵਾਰ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ। ਜਹਾਜ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਵਾਲੇ ਰਮੇਸ਼ ਵਿਸ਼ਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਚ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰ ਹਨ, ਜਿਨਾਂ ਚੋਂ ਉਸ ਦਾ ਵੱਡਾ ਪੁੱਤਰ ਰਮੇਸ ਵਿਸਵਾਸ ਕੁਮਾਰ ਅਤੇ ਉਸ ਦਾ ਛੋਟਾ ਭਰਾ ਅਜੇ ਕੁਮਾਰ ਇੱਕ ਸਾਲ  ਬਾਅਦ ਵਾਪਸ ਆਪਣੇ ਪਰਿਵਾਰ ਮਾਂ ਬਾਪ ਪਤਨੀ ਅਤੇ ਬੱਚਿਆਂ ਕੋਲ ਇੰਗਲੈਂਡ ਆਉਣ ਲਈ ਏਅਰ ਇੰਡੀਆ ਦੇ ਜਹਾਜ ਤੇ ਸਵਾਰ ਹੋਏ ਸਨ। ਪ੍ਰੰਤੂ ਜਹਾਜ ਦੇ ਉਡਾਨ ਭਰਨ ਤੋਂ 30 ਸੈਕਿੰਡ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਰਮੇਸ਼ ਵਿਸ਼ਵਾਸ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਜਦ ਭਾਰਤੀ ਸਮੇਂ ਅਨੁਸਾਰ 1 ਵਜੇ ਜਹਾਜ ਉਡਾਨ ਭਰ ਰਿਹਾ ਸੀ ਤਾਂ ਉਸ ਦੀ ਉਸਦੇ ਦੋਵਾਂ ਬੇਟਿਆਂ ਰਮੇਸ਼ ਵਿਸ਼ਵਾਸ ਕੁਮਾਰ ਅਤੇ ਅਜੇ ਕੁਮਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਸੀ, ਇਸੇ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ ਤੇ ਉਹਨਾਂ ਨੂੰ ਚਾਰ ਚੁਫੇਰੇ ਲਾਸਾਂ ਹੀ ਲਾਸਾਂ ਦਿਖਾਈ ਦਿੱਤੀਆਂ। 242 ਮੁਸਾਫਰਾਂ ਚੋਂ ਆਪਣੀ ਜਾਨ ਬਚਾਉਣ ਵਾਲਾ ਇਕਲੋਤਾ ਰਮੇਸ਼ ਵਿਸ਼ਵਾਸ ਕੁਮਾਰ 4 ਸਾਲ ਦੇ ਬੱਚੇ ਦਾ ਪਿਤਾ ਹੈ, ਅਤੇ ਉਸਦੇ ਨਾਲ ਸਫਰ ਕਰ ਰਿਹਾ ਉਸਦਾ ਛੋਟਾ ਭਰਾ ਅਜੇ ਕੁਮਾਰ ਵੀ ਇੱਕ ਛੋਟੇ ਬੱਚੇ ਦਾ ਪਿਤਾ ਹੈ। ਰਮੇਸ ਵਿਸ਼ਵਾਸ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਰਮੇਸ਼ ਵਿਸਵਾਸ ਕੁਮਾਰ ਇਸ ਵੇਲੇ ਜੇਰੇ ਇਲਾਜ ਹੈ, ਅਤੇ ਉਹਨਾਂ ਦੀ ਉਸ ਨਾਲ ਫੋਨ ਰਾਹੀਂ ਗੱਲਬਾਤ ਵੀ ਹੋ ਚੁੱਕੀ ਹੈ, ਪਰੰਤੂ ਰਮੇਸ਼ ਵਿਸ਼ਵਾਸ ਕੁਮਾਰ ਨਾਲ ਅਹਿਮਦਾਬਾਦ ਤੋਂ ਇੰਗਲੈਂਡ ਲਈ ਰਵਾਨਾ ਹੋਏ ਉਸਦੇ ਛੋਟੇ ਭਰਾ ਅਜੇ ਕੁਮਾਰ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ। ਜਿਸ ਕਾਰਨ ਉਸ ਦੀ ਮਾਂ ਅਤੇ ਬਾਕੀ ਪਰਿਵਾਰਕ ਮੈਂਬਰ ਇਸ ਵੇਲੇ ਬੇਹੱਦ ਗਮਗੀਨ ਮਾਹੌਲ ਵਿੱਚ ਹਨ। ਰਮੇਸ਼ ਵਿਸਵਾਸ ਕੁਮਾਰ ਦੇ ਲੈਸਟਰ ਸਥਿਤ ਘਰ ਵਿੱਚ ਉਹਨਾਂ ਦੋਵਾਂ ਭਰਾਵਾਂ ਦੇ ਮੌਜੂਦਾ ਹਾਲਤਾ ਬਾਰੇ ਜਾਨਣ ਲਈ ਵੱਡੀ ਗਿਣਤੀ ਚ ਲੋਕ ਅਤੇ ਬ੍ਰਿਟਿਸ਼ ਮੀਡੀਆ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਜਹਾਜ਼ ਹਾਦਸੇ ਚ ਮਰਨ ਵਾਲਿਆਂ ਚ ਵੱਡੀ ਗਿਣਤੀ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਭਾਰਤੀ ਮੂਲ ਦੇ ਲੋਕ ਮੌਜੂਦ ਸਨ, ਜਿਨਾਂ ਦੇ ਪਰਿਵਾਰਾਂ ਚ ਇਸ ਵੇਲੇ ਸੋਗ ਪਸਰਿਆ ਹੋਇਆ ਹੈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਦੇ ਦੋਵੇਂ ਸਿਵਿਆਂ ‘ਚ ਭੱਠੀਆਂ ਲਗਵਾਉਣ ਲਈ ‘ਗ੍ਰਾਮ ਪੰਚਾਇਤ ਭਲੂਰ’ ਨੇ ਪਾਇਆ ਮਤਾ
Next articleਇਜ਼ਰਾਈਲ ਨੇ ਤਹਿਰਾਨ ‘ਤੇ ਹਮਲਾ ਕੀਤਾ, ਈਰਾਨ ਦੇ ਚੀਫ਼ ਆਫ਼ ਸਟਾਫ਼ ਦੀ ਮੌਤ; ਭਾਰਤੀ ਦੂਤਾਵਾਸ ਨੇ ਸਲਾਹਕਾਰੀ ਜਾਰੀ ਕੀਤੀ