HOME ਬੀਕੇਯੂ ਪੰਜਾਬ ਵੱਲੋਂ ਹਵਾਈ ਹਾਦਸੇ ਦੇ ਮਿਰਤਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ

ਬੀਕੇਯੂ ਪੰਜਾਬ ਵੱਲੋਂ ਹਵਾਈ ਹਾਦਸੇ ਦੇ ਮਿਰਤਕਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ

3
ਏਅਰ ਇੰਡੀਆ ਹਵਾਈ ਹਾਦਸਾ ਇਕ ਅਭੁੱਲ ਘਟਨਾ- ਫੁਰਮਾਨ ਸਿੰਘ ਸੰਧੂ 
ਫੁਰਮਾਨ ਸਿੰਘ ਸੰਧੂ

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ )– ਅਹਿਮਦਾਬਾਦ ਵਿਚ ਹੋਏ ਏਅਰ ਇੰਡੀਆ ਹਵਾਈ ਹਾਦਸੇ ਨੂੰ ਮੰਦਭਾਗਾ ਦੱਸਦਿਆਂ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਇਹ ਜਹਾਜ਼ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ   ਸਮੇਤ 242 ਯਾਤਰੀਆਂ  ਨੂੰ ਲੈ ਕੇ  ਲੰਡਨ ਜਾ ਰਿਹਾ ਸੀ ਇਸ ਜਹਾਜ ਵਿਚ 169 ਭਾਰਤੀ, 53 ਬ੍ਰਿਟਿਸ਼, 7 ਪੁਰਤਗਾਲੀ,ਇਕ ਕਨੇਡਾ ਵਾਸੀ ਅਤੇ ਬਾਕੀ  ਅਮਲਾ ਸਵਾਰ ਸੀ ਜੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਦੀ ਖ਼ਬਰ ਅੱਗ ਵਾਲ ਫੈਲ ਗਈ। ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਇਸ ਘਟਨਾ ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਇਸ ਨੂੰ ਕਦੇ ਨਾ ਭੁੱਲਣਯੋਗ ਘਟਨਾ ਦੱਸਿਆ ਉਨ੍ਹਾਂ ਕਿਹਾ ਕਿ ਅਸੀਂ ਇਸ ਹਾਦਸੇ ਦੇ ਮ੍ਰਿਤਕ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾ। ਕਿਸੇ ਹਾਦਸੇ ਤੋਂ ਅਣਜਾਣ ਇਹ ਯਾਤਰੀ ਆਪੋ ਆਪਣੀ ਮੰਜ਼ਿਲ ਵੱਲ ਕਿਨੇ ਚਾਅ ਨਾਲ ਨਿਕਲੇ ਹੋਣਗੇ।  ਇਸ ਹਾਦਸੇ ਨੇ ਕਰੋੜਾਂ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦਾ ਵਿਛੋੜਾ ਅਸਹਿ ਅਤੇ ਅਕਹਿ ਹੈ, ਸੰਧੂ ਨੇ ਕਿਹਾ ਕਿ ਇਸ ਹਾਦਸੇ ਦੀ ਜ਼ਿੰਮੇਵਾਰੀ ਸਮਝਦਿਆਂ ਸਰਕਾਰ ਇਸ ਹਾਦਸੇ ਦੇ ਕਾਰਨਾਂ ਦੀ ਡੂੰਘੀ ਨਾਲ ਜਾਂਚ ਪੜਤਾਲ ਕਰਵਾਏ ਤਾਂ ਕਿ ਭਵਿੱਖ  ਕੀਮਤੀ ਜਾਨਾਂ ਅਜਾਈਂ ਨਾ ਜਾਣ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹਾਦਸਿਆਂ ਨੂੰ ਰੋਕਣਾ ਵੀ ਯਕੀਨੀ  ਬਣਾਇਆ ਜਾਵੇ। ਸੰਧੂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਕਿ ਗਈ ਕਿ ਸਰਕਾਰ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਰ ਤਰਾਂ ਦਾ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਅਸੀਂ ਕਰੋੜਾਂ ਭਾਰਤੀਆਂ ਨਾਲ ਇਸ ਦੁਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜੇ ਹਾਂ ਤੇ ਉਨ੍ਹਾਂ ਕਿਹਾ ਕਿ ਆਓ ਸਾਰੇ  ਮਿਰਤਕਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਤੰਦਰੁਸਤੀ ਲਈ ਅਰਦਾਸ ਕਰੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਹਾਇਕ ਸਬ ਇੰਸਪੈਕਟਰ ਨੂੰ 2 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
Next articleਪਿੰਡ ਦੇ ਦੋਵੇਂ ਸਿਵਿਆਂ ‘ਚ ਭੱਠੀਆਂ ਲਗਵਾਉਣ ਲਈ ‘ਗ੍ਰਾਮ ਪੰਚਾਇਤ ਭਲੂਰ’ ਨੇ ਪਾਇਆ ਮਤਾ