ਸੰਯੁਕਤ ਮੋਰਚਾ ਹੁਣ ਡਾਇਮੰਡ ਮਹੀਨੇ ਵਿੱਚ ਜਿੱਤ ਦੇ ਨੇੜੇ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕਰੋਨਾ ਦਾ ਸਹਾਰਾ ਲੈ ਕੇ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕਰਵਾਏ ਆਪਾਂ ਸਭ ਜਾਣਦੇ ਹਾਂ ਕਿਸਾਨਾਂ ਨੇ ਕਿਸ ਕਿਸ ਤਰ੍ਹਾਂ ਵਿਰੋਧਤਾ ਕੀਤੀ,ਹਰ ਚੁੱਕਿਆ ਉਨ੍ਹਾਂ ਦਾ ਕਦਮ ਇਕ ਇਤਿਹਾਸ ਨਜ਼ਰ ਆਉਂਦਾ ਹੈ।ਪੰਜਾਬ ਤੋਂ ਧਰਨੇ ਦੇ ਰੂਪ ਵਿਚ ਸ਼ੁਰੂ ਹੋਇਆ,ਸਾਡੇ ਨੌਜਵਾਨ ਤੇ ਮਜ਼ਦੂਰ ਵਰਗ ਜੁਡ਼ਿਆ ਯੁੱਧ ਲੜਦੇ ਹੋਏ ਜਾ ਕੇ ਦਿੱਲੀ ਨੂੰ ਘੇਰ ਲਿਆ।

ਸਰਕਾਰ ਨੇ ਕਿਸਾਨ ਮਜ਼ਦੂਰਾਂ ਸਾਡੀਆਂ ਬੀਬੀਆਂ ਭੈਣਾਂ ਨੂੰ ਅਤਿਵਾਦੀ ਕਿਰਾਏ ਤੇ ਲਿਆਂਦੀਆਂ ਹੋਈਆਂ ਪਤਾ ਨਹੀਂ ਕੀ ਕੀ ਘਟੀਆਂ ਸ਼ਬਦ ਭਾਜਪਾ ਦੇ ਭਾੜੇ ਦੇ ਟੱਟੂਆਂ ਤੇ ਗੋਦੀ ਮੀਡੀਆ ਤੋਂ ਅਖਵਾਏ ਪਰ ਸਬਰ ਤੇ ਸੰਤੋਖ ਤੋਂ ਸਾਡੇ ਯੋਧੇ ਡੋਲੇ ਨਹੀਂ।ਜਿੰਨੀਆਂ ਵੀ ਮੀਟਿੰਗਾਂ ਹੋਈਆਂ,ਸਾਡੇ ਸੰਯੁਕਤ ਮੋਰਚੇ ਦੇ ਮੁਖੀਆਂ ਨੇ ਸਰਕਾਰ ਨੂੰ ਹਰ ਪੱਖ ਤੋਂ ਘੇਰਿਆ ਇੱਥੋਂ ਤਕ ਵੀ ਖੇਤੀ ਕਾਲੇ ਕਾਨੂੰਨ ਕੀ ਹਨ ਉਹ ਕਿਸਾਨਾਂ ਦੇ ਤਜਰਬੇ ਤੋਂ ਪੈਦਾ ਹੋਏ ਸ਼ਬਦਾਂ ਰਾਹੀਂ ਮੀਟਿੰਗ ਕਰਨ ਆਏ ਅਧਿਕਾਰੀਆਂ ਤੇ ਨੇਤਾਵਾਂ ਨੂੰ ਸਹੀ ਰੂਪ ਵਿੱਚ ਸਮਝ ਆਏ,ਪਰ ਖੇਤੀ ਮੰਤਰੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਕਠਪੁਤਲੀ ਹੈ,ਮੋਦੀ ਜੀ ਜੋ ਕੁਝ ਬੋਲਣ ਦਾ ਹੁਕਮ ਦਿੰਹੈ ਸਾਰੇ ਅਧਿਕਾਰੀ ਤੇ ਮੰਤਰੀ ਬੋਲ ਦਿੰਦੇ ਹਨ।

ਸੰਯੁਕਤ ਮੋਰਚੇ ਦੀ ਸੇਧ ਤੇ ਸਾਰਥਿਕ ਪੰਨੇ- ਦੁਨੀਆਂ ਦਾ ਇਹ ਪਹਿਲਾ ਕਿਸਾਨ ਮੋਰਚਾ ਹੈ ਜੋ ਪੂਰੀ ਦੁਨੀਆਂ ਨੂੰ ਹਰ ਰੋਜ਼ ਇੱਕ ਨਵਾਂ ਪਾਠ ਪੜ੍ਹਾ ਰਿਹਾ ਹੈ ਜਿਸ ਵਿੱਚ ਸਬਰ ਸੰਤੋਖ ਮੁੱਖ ਆਧਾਰ ਹੈ।ਜਾਤ ਪਾਤ ਧਰਮ ਫ਼ਿਰਕੇ ਤੇ ਰਾਜਨੀਤਕ ਪਾਰਟੀਆਂ ਤੋਂ ਪੈਦਾ ਹੋਏ ਸੰਗਠਨ ਸਭ ਛੱਡ ਕੇ ਪੂਰਨ ਇਨਸਾਨੀਅਤ ਦਾ ਰੂਪ ਧਾਰ ਗਏ।ਸਭ ਤੋਂ ਵੱਡੀ ਗੱਲ ਸਾਡੀਆਂ ਬੀਬੀਆਂ ਭੈਣਾਂ ਤੇ ਬੱਚੇ ਮੋਢੇ ਨਾਲ ਮੋਢਾ ਜੋਡ਼ ਕੇ ਕਿਸਾਨ ਮੋਰਚੇ ਨੂੰ ਇਕ ਥੰਮ੍ਹ ਬਣਾ ਦਿੱਤਾ।ਭਾਰਤੀ ਮੀਡੀਆ ਬਾਰੇ ਤਾਂ ਆਪਾਂ ਜਾਣਦੇ ਹੀ ਹਾਂ ਪਰ ਸੋਸ਼ਲ ਮੀਡੀਆ ਤੇ ਵਿਦੇਸ਼ੀ ਪ੍ਰਿੰਟ ਤੇ ਬਿਜਲਈ ਮੀਡੀਆ ਨੇ ਬਹੁਤ ਵੱਡਾ ਹੁਲਾਰਾ ਦਿੱਤਾ।ਇਸ ਹਫ਼ਤੇ ਸੰਯੁਕਤ ਮੋਰਚਾ ਆਪਣੀ ਮਹੀਨਾਵਾਰ ਡਾਇਮੰਡ ਜੁਬਲੀ ਮਨਾ ਲਵੇਗਾ,ਇਸ ਨੌੰ ਮਹੀਨੇ ਦੇ ਸਫ਼ਲਤਾਪੂਰਬਕ ਸਬਕ ਨੇ ਕੇਂਦਰੀ ਤੇ ਰਾਜ ਸਰਕਾਰਾਂ ਨੂੰ ਵਾਹਣੀ ਪਾਇਆ ਹੋਇਆ ਹੈ।

ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਸ ਦਾ ਨਤੀਜਾ ਕੀ ਕਿਸਾਨ ਮੋਰਚੇ ਦੀ ਆਵਾਜ਼ ਵਿੱਚੋਂ ਨਹੀਂ ਨਿਕਲਿਆ ?ਹੁਣ ਕੁਝ ਰਾਜਾਂ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਨੇੜੇ ਹਨ ਰਾਜਨੀਤਕ ਪਾਰਟੀਆਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ।ਰਾਜਨੀਤਕ ਨੇਤਾਵਾਂ ਨੂੰ ਕਿਸੇ ਵੀ ਮੋਰਚੇ ਦੀ ਸਟੇਜ ਉੱਤੇ ਚੜ੍ਹਨ ਨਹੀਂ ਦਿੱਤਾ ਗਿਆ ਬੋਲਣਾ ਤਾਂ ਕਿੱਥੋਂ ਹੈ।ਸਭ ਤੋਂ ਵੱਡੀ ਸਾਰਥਕ ਸਕੀਮ ਜੋ ਇਨਕਲਾਬ ਦਾ ਮੁੱਢ ਹੈ,ਸੰਯੁਕਤ ਮੋਰਚੇ ਨੇ ਲੋਕ ਵਿੱਪ ਜਾਰੀ ਕੀਤਾ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਐਮਪੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਾ ਬੋਲਿਆ,ਉਸ ਦਾ ਬਾਈਕਾਟ ਤਾਂ ਹੋਵੇਗਾ ਹੀ ਵੋਟ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।ਸਾਰੀਆਂ ਰਾਜਨੀਤਕ ਪਾਰਟੀਆਂ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸਾਨਾਂ ਦੇ ਕਾਲੇ ਕਾਨੂੰਨਾਂ ਬਾਰੇ ਆਵਾਜ਼ ਉਠਾਉਂਦੀਆਂ ਰਹੀਆਂ।ਕਮਾਲ ਦੀ ਗੱਲ ਪੰਜਾਬ ਦੇ ਅਨੇਕਾਂ ਐੱਮਪੀ ਲੋਕ ਸਭਾ ਜਾਂ ਰਾਜ ਸਭਾ ਵਿਚ ਬਹੁਤ ਸਾਲਾਂ ਤੋਂ ਹਾਜ਼ਰ ਹੀ ਨਹੀਂ ਹੁੰਦੇ ਸਨ, ਪਰ ਸੰਯੁਕਤ ਮੋਰਚੇ ਦਾ ਵਿੱਪ ਨੇ ਹਾਜ਼ਰੀ ਦੀ ਪਰਿਭਾਸ਼ਾ ਸਮਝਾ ਦਿੱਤੀ ਸਾਰੇ ਐਮਪੀ ਪੂਰੀ ਹਾਜ਼ਰੀ ਦਿੰਦੇ ਰਹੇ।

ਇੱਕ ਸੁਨਹਿਰੀ ਸਮਾਂ ਉਹ ਸੀ ਜਦੋਂ ਕਿਸਾਨਾਂ ਦੀ ਸੰਸਦ ਵਿੱਚ ਸੋਲ਼ਾਂ ਰਾਜਨੀਤਕ ਪਾਰਟੀਆਂ ਦੇ ਐਮਪੀ ਸਟੇਜ ਦੇ ਸਾਹਮਣੇ ਕੁਰਸੀਆਂ ਤੇ ਬੈਠ ਕੇ ਕਿਸਾਨਾਂ ਦੇ ਵਿਚਾਰ ਸੁਣਦੇ ਰਹੇ,ਇਹ ਸੰਯੁਕਤ ਮੋਰਚੇ ਦੀ ਜਿੱਤ ਦਾ ਇੱਕ ਖ਼ਾਸ ਨਮੂਨਾ ਸੀ ਤੇ ਇਕ ਨਵੀਂ ਪਿਰਤ ਸੀ ਜਿਸ ਨੂੰ ਦੁਨੀਆ ਨੇ ਬਹੁਤ ਵੱਡੀ ਜਿੱਤ ਦੀ ਸੇਧ ਸਮਝਿਆ। ਆਏ ਦਿਨ ਸਾਡੇ ਕਿਸਾਨ ਤੇ ਮਜ਼ਦੂਰ ਸਹੀਦੀਆਂ ਦਿੰਦੇ ਰਹੇ ਪਰ ਸੰਯੁਕਤ ਮੋਰਚੇ ਨੇ ਇਸ ਨੂੰ ਸ਼ਹੀਦੀ ਮੰਨਦੇ ਹੋਏ ਆਪਣੇ ਹੌਸਲੇ ਨਹੀਂ ਹਾਰੇ,ਜਿੱਤ ਦੀ ਖ਼ਾਸ ਨਿਸ਼ਾਨੀ ਸਮਝਿਆ।ਦੁਨੀਆਂ ਦੇ ਅਨੇਕਾਂ ਮੁਲਕਾਂ ਦੀਆਂ ਪਾਰਲੀਮੈਂਟਾਂ ਨੇ ਕਿਸਾਨ ਮੋਰਚੇ ਬਾਰੇ ਖਾਸ ਤੌਰ ਤੇ ਵਿਚਾਰ ਚਰਚਾ ਕੀਤੀ,ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰਦੇ ਆ ਰਹੇ ਹਨ।ਪਿੰਡਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਰੋਕਣ ਦਾ ਕਿਸਾਨ ਮੋਰਚੇ ਨੇ ਬਹੁਤ ਸੋਹਣਾ ਉਪਰਾਲਾ ਸ਼ੁਰੂ ਕੀਤਾ ਹੈ,ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਕਿਸੇ ਵੀ ਰਾਜਨੀਤਕ ਪਾਰਟੀ ਦਾ ਨੇਤਾ ਸਾਡੇ ਪਿੰਡਾਂ ਵਿੱਚ ਹਾਜ਼ਰ ਨਾ ਹੋਵੇ।

ਟ੍ਰੇਲਰ ਤਾਂ ਪਿੰਡਾਂ ਵਿਚ ਚਲਦੇ ਹੀ ਰਹਿੰਦੇ ਹਨ ਇੱਕ ਖ਼ਾਸ ਫ਼ਿਲਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਸੰਯੁਕਤ ਮੋਰਚੇ ਨੇ ਵਿਖਾ ਦਿੱਤੀ।ਜੇ ਸਾਰੇ ਪਿੰਡ ਤੇ ਸ਼ਹਿਰ ਇਸ ਸਹੀ ਰਸਤੇ ਨੂੰ ਅਪਣਾ ਲੈਣ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਬਣੇਗੀ ਜੋ ਵੀ ਕਾਨੂੰਨ ਕਿਸ ਲਈ ਪਾਸ ਕਰਵਾਉਣਾ ਹੋਵੇਗਾ,ਸਬੰਧਤ ਲੋਕਾਂ ਤੇ ਅਦਾਰੇ ਤੋਂ ਪੁੱਛ ਕੇ ਕਨੂੰਨ ਦੀ ਬਣਤ ਬਣਾਈ ਜਾਵੇਗੀ।ਇਸ ਸੰਯੁਕਤ ਮੋਰਚੇ ਦੀ ਜਿੱਤ ਵੱਲ ਵਧਦੇ ਕਦਮਾਂ ਵਿਚ ਖਾਸ ਤੌਰ ਤੇ ਸਾਡੀਆਂ ਬੀਬੀਆਂ ਭੈਣਾਂ ਦਾ ਹੱਥ ਹੈ।ਜੋ ਆਪਣੇ ਬੱਚਿਆਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ ਵਿੱਚ ਬੈਠੀਆਂ ਹਨ ਤੇ ਬਾਕੀ ਖੇਤਾਂ ਵਿੱਚ ਕੰਮ ਕਰਕੇ ਆਪਣੇ ਬੇਟੇ ਬੇਟੀਆਂ ਤੇ ਪਤੀਆਂ ਨੂੰ ਮੋਰਚੇ ਵਿੱਚ ਬਿਠਾ ਰਹੀਆਂ ਹਨ,ਇਸ ਮੋਰਚੇ ਦੀ ਮਹਾਨਤਾ ਸਭ ਤੋਂ ਵੱਡੀ ਇਹ ਰਹੀ ਹੈ।

ਕੇ ਪਿੰਡਾਂ ਵਿਚੋਂ ਲੋਕਾਂ ਨੇ ਆਪਣੀਆਂ ਕਮੇਟੀਆਂ ਬਣਾ ਕੇ ਵਾਰੀ ਵਾਰੀ ਜਾ ਕੇ ਧਰਨੇ ਵਿੱਚ ਹਿੱਸਾ ਲਿਆ ਹੈ। ਕੱਲ੍ਹ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰ ਵੱਲੋਂ ਪਾਈ ਹੋਈ ਅਰਜ਼ੀ ਕੇ ਕਿਸਾਨ ਰਾਹ ਰੋਕ ਕੇ ਬੈਠਦੇ ਹਨ,ਬਹੁਤ ਸੋਹਣਾ ਫ਼ੈਸਲਾ ਕੀਤਾ ਕਿ ਰਾਹ ਕਿਓ ਰੋਕੇ ਜਾਂਦੇ ਹਨ ਰਾਜ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੇਖਣਾ ਚਾਹੀਦਾ ਹੈ।ਕਿਓ ਸ਼ਬਦ ਖੇਤੀ ਕਾਲੇ ਕਾਨੂੰਨ ਹਨ ਸਰਕਾਰ ਕੀ ਬੋਲੇਗੀ ਕੀ ਜਵਾਬ ਦੇਵੇਗੀ।ਸਰਕਾਰ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਦੇ ਮਸਲੇ ਜਲਦੀ ਹੱਲ ਕੀਤੇ ਜਾਣ,ਹੁਣ ਸੰਯੁਕਤ ਮੋਰਚੇ ਦੀ ਆਵਾਜ਼ ਨਿਆਪਾਲਿਕਾ ਦੀ ਆਵਾਜ਼ ਬਣ ਚੁੱਕੀ ਹੈ ਫ਼ੈਸਲਾ ਕਰਨਾ ਹੀ ਪਵੇਗਾ ਤੇ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ ਹੁਣ ਸਰਕਾਰ ਕਿੱਥੇ ਭੱਜ ਕੇ ਜਾਵੇਗੀ।ਇਹ ਨੌੰ ਮਹੀਨੇ ਮਜ਼ਦੂਰ ਕਿਸਾਨ ਦਾ ਮੇਲ ਜਿੱਤ ਵੱਲ ਵਧਦੇ ਜਾਂਦੇ ਕਦਮ,ਸੰਯੁਕਤ ਮੋਰਚੇ ਦੀ ਜਿੱਤ ਦੀ ਖ਼ਾਸ ਨਿਸ਼ਾਨੀ ਹੈ। ਮੁੱਕਦੀ ਤੇ ਸੱਚੀ ਗੱਲ” ਧਰਨੇ ਦੇਸ਼ ਵਿਚ ਧਰਨ ਪੇਟ ਵਿੱਚ ਚੀਕਾਂ ਕਢਾ ਦਿੰਦੀ ਹੈ,ਚੇਤੇ ਰੱਖ ਸਰਕਾਰੇ ਨੀ”ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਸਾਤੀ ਡੱਡੂ
Next articleਡੇਰਾ ਮਹਾਨਪੁਰੀ ਸਾਹਰੀ ਵਿਖੇ ਸਾਲਾਨਾ ਜੋੜ ਮੇਲਾ 31 ਨੂੰ – ਗੱਦੀਨਸ਼ੀਨ ਬਾਬਾ ਬਲਬੀਰ ਦਾਸ ਜੀ