ਡੇਰਾ ਮਹਾਨਪੁਰੀ ਸਾਹਰੀ ਵਿਖੇ ਸਾਲਾਨਾ ਜੋੜ ਮੇਲਾ 31 ਨੂੰ – ਗੱਦੀਨਸ਼ੀਨ ਬਾਬਾ ਬਲਬੀਰ ਦਾਸ ਜੀ

ਹੁਸ਼ਿਆਰਪੁਰ / ਨਸਰਾਲਾ ( ਕੁਲਦੀਪ ਚੁੰਬਰ) (ਸਮਾਜ ਵੀਕਲੀ)- ਡੇਰਾ ਮਹਾਨਪੁਰੀ ਸਾਹਰੀ ਹੁਸ਼ਿਆਰਪੁਰ ਦੇ ਸੰਸਥਾਪਕ ਸ੍ਰੀਮਾਨ 108 ਸਤਿਗੁਰੂ ਬਾਬਾ ਮਾਹਨ ਦਾਸ ਜੀ ਦਾ ਜਨਮ ਦਿਨ 16 ਭਾਦਸੋਂ ਮੁਤਾਬਕ 31 ਅਗਸਤ 2021 ਦਿਨ ਮੰਗਲਵਾਰ ਨੂੰ ਸੰਤ ਬਾਬਾ ਬਲਵੀਰ ਦਾਸ ਜੀ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਨਿਰੰਤਰ ਚੱਲ ਰਹੇ ਹਨ। ਇਸ ਮੌਕੇ ਤੇ ਸੰਤ ਮਹਾਂਪੁਰਸ਼ ਤੇ ਸੰਗਤਾਂ ਦੇਸ਼ ਵਿਦੇਸ਼ ਵਿੱਚੋਂ ਭਾਰੀ ਗਿਣਤੀ ਡੇਰੇ ਨਤਮਸਤਕ ਹੋਣ ਵਾਸਤੇ ਪਹੁੰਚਣਗੀਆਂ । ਡੇਰੇ ਵਲੋਂ ਸੰਗਤਾਂ ਦੀ ਸਹੂਲਤ ਲਈ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ । ਉਸ ਦਿਨ ਹੀ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਖੁੱਲ੍ਹੇ ਪੰਡਾਲ ਚ ਦੀਵਾਨ ਸਜਾਏ ਜਾਣਗੇ ।ਇਸ ਮੌਕੇ ਸੰਤ ਮਹਾਂਪੁਰਸ਼ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ।

ਸਾਲਾਨਾ ਜੋੜ ਮੇਲੇ ਮੌਕੇ ਲੱਗੇਗਾ ਮੁਫਤ ਮੈਡੀਕਲ ਕੈਂਪ –
ਧੰਨ ਧੰਨ ਸਤਿਗੁਰੂ ਬਾਬਾ ਮਾਹਨ ਦਾਸ ਜੀ, ਧੰਨ ਧੰਨ ਬਾਬਾ ਗੁਰਦਾਸ ਦਾਸ ਜੀ, ਧੰਨ ਧੰਨ ਬਾਬਾ ਸੇਵਾ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸਾਲਾਨਾ ਜੋੜ ਮੇਲੇ 31 ਅਗਸਤ ਵਾਲੇ ਦਿਨ ਡੇਰਾ ਮਹਾਨਪੁਰੀ ਸਾਹਰੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਸਾਹਰੀ ਹੁਸ਼ਿਆਰਪੁਰ ਦੇ ਮਾਹਰ ਡਾਕਟਰਾਂ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿਚ ਬਲੱਡ ਗਰੁੱਪ, ਸ਼ੂਗਰ ਚੈੱਕਅੱਪ ਅਤੇ ਬੀ ਪੀ ਤੋਂ ਇਲਾਵਾ ਹੋਰ ਬੀਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਹਸਪਤਾਲ ਵਿਚ ਆਉਣ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਮੋਰਚਾ ਹੁਣ ਡਾਇਮੰਡ ਮਹੀਨੇ ਵਿੱਚ ਜਿੱਤ ਦੇ ਨੇੜੇ
Next articleवादा याद कराओ रैली में कर्मचारियों, मज़दूरों, किसानों को एक साथ लेकर संघर्ष करना समय की मांग- अमरीक सिंह