ਇਸ ਸੇਵਾ ਦੀ ਇਲਾਕੇ ਵਿੱਚ ਖੂਬ ਚਰਚਾ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਇਲਾਕੇ ਦੇ ਸੇਵਾਦਾਰਾਂ ਵਲੋਂ ਮਾਨਵਤਾ ਅਤੇ ਜੰਗਲੀ ਜੀਵਾਂ ਦੀ ਭਲਾਈ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਅਨੋਖੀ ਸੇਵਾ ਨਿਭਾਈ ਜਾ ਰਹੀ ਹੈ। ਇਨ੍ਹਾਂ ਨਿਸ਼ਕਾਮ ਸੇਵਾਦਾਰਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਸ ਕਿਸੇ ਨੂੰ ਵੀ ਆਪਣੇ ਕਿਸੇ ਵੀ ਫੰਕਸ਼ਨ, ਵਿਆਹ-ਸ਼ਾਦੀ ਜਾਂ ਪ੍ਰੋਗਰਾਮ ਲਈ ਪਾਣੀ ਦੇ ਟੈਂਕਰ ਦੀ ਲੋੜ ਹੋਵੇ, ਉਹ ਇੱਥੋਂ ਬਿਲਕੁਲ ਮੁਫ਼ਤ ਸੇਵਾ ਪ੍ਰਾਪਤ ਕਰ ਸਕਦਾ ਹੈ। ਇਹ ਮਹਾਨ ਸੇਵਾ ਸੱਤ ਲੋਕ ਧਾਮ ਰੱਤੇਵਾਲ ਕੁਟਿਆ ਸਵਾਮੀ ਗੰਗਾਨੰਦ ਸਵਾਮੀ ਜੀ ਮਹਾਰਾਜ ਭੂਰੀ ਵਾਲੇ ਰੱਤੇਵਾਲ ਦੇ ਗੱਦੀ ਨਸ਼ੀਨ ਸਵਾਮੀ ਕ੍ਰਿਸ਼ਨਾ ਨੰਦ ਜੀ ਦੇ ਵੱਡੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾਦਾਰ ਦਿਨੇਸ਼ ਕੁਮਾਰ
ਕਾਕੂ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਰੋਜ਼ਾਨਾ ਕੁਲਾਰ ਦੇ ਜੰਗਲ ਅਤੇ ਅੱਗੇ ਦੂਰ ਤੱਕ ਫੈਲੇ ਜੰਗਲੀ ਇਲਾਕੇ ਵਿੱਚ ਜੰਗਲੀ ਜੀਵ-ਜੰਤੂਆਂ ਲਈ ਰੋਜ਼ਾਨਾ ਤਾਜ਼ਾ ਪਾਣੀ ਪਾਇਆ ਜਾਂਦਾ ਹੈ, ਤਾਂ ਜੋ ਭਿਆਨਕ ਗਰਮੀ ਦੇ ਇਸ ਮੌਸਮ ਵਿੱਚ ਜੰਗਲ ਦੇ ਬੇਜ਼ੁਬਾਨ ਜਾਨਵਰ ਉੱਥੇ ਆ ਕੇ ਆਪਣੀ ਪਿਆਸ ਮਿਟਾ ਸਕਣ। ਉਨ੍ਹਾਂ ਕਿਹਾ ਕਿ ਪਾਣੀ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ।ਦਿਨੇਸ਼ ਕੁਮਾਰ ਕਾਕੂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੋਜ਼ਾਨਾ ਸ਼ਾਮ ਨੂੰ 6:30 ਵਜੇ ਦੇ ਕਰੀਬ ਪਾਣੀ ਦਾ ਟੈਂਕਰ ਜੰਗਲ ਵੱਲ ਜਾਂਦਾ ਹੈ। ਜੇਕਰ ਕੋਈ ਵੀ ਮਾਈ-ਭਾਈ ਜੰਗਲੀ ਜੀਵਾਂ ਵਾਸਤੇ ਕੋਈ ਫਲ-ਫਰੂਟ ਜਾਂ ਹੋਰ ਖਾਣ-ਪੀਣ ਵਾਲੀ ਸਮੱਗਰੀ ਪਾਉਣਾ ਚਾਹੁੰਦਾ ਹੋਵੇ, ਤਾਂ ਉਹ ਸੇਵਾਦਾਰਾਂ ਨੂੰ ਸੌਂਪ ਸਕਦਾ ਹੈ, ਤਾਂ ਜੋ ਉਸ ਸੇਵਾ ਨੂੰ ਜੰਗਲ ਵਿੱਚ ਸਹੀ ਥਾਂ ‘ਤੇ ਪਹੁੰਚਾਇਆ ਜਾ ਸਕੇ। ਇਸੇ ਲੜੀ ਤਹਿਤ ਅੱਜ ਉਚੇਚੇ ਤੌਰ ‘ਤੇ ਡੀ.ਐੱਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਵਲੋਂ ਜੰਗਲੀ ਜੀਵਾਂ ਵਾਸਤੇ ਅੰਬਾਂ ਅਤੇ ਕੇਲਿਆਂ ਦੀ ਵਿਸ਼ੇਸ਼ ਸੇਵਾ ਭੇਜੀ ਗਈ, ਜੋ ਕਿ ਸੇਵਾਦਾਰਾਂ ਵਲੋਂ ਜੰਗਲ ਵਿੱਚ ਪਹੁੰਚਾਈ ਗਈ। ਸੇਵਾਦਾਰਾਂ ਨੇ ਇਸ ਨੇਕ ਕਾਰਜ ਲਈ ਡੀ.ਐੱਸ.ਪੀ. ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





