ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਟੂਰਨਾਮੈਂਟ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ – ਸੁਖਜਿੰਦਰ ਸੋਨੀ
(ਸਮਾਜ ਵੀਕਲੀ)-ਕਪੂਰਥਲਾ,( ਕੌੜਾ ) ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ‘ਚ ਸਲਾਨਾ ਸਲਾਨਾ 34 ਵਾਂ ਟੂਰਨਾਮੈਂਟ ਪਿੰਡ ਜਾਰਜਪੁਰ ਦੇ ਸਟੇਡੀਅਮ ਵਿਖੇ ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਜਾਰਜਪੁਰ ਵੱਲੋਂ ਸਮੂਹ ਨਗਰ ਨਿਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਧੂਮ ਧਾਮ ਨਾਲ ਕਰਵਾਇਆ ਗਿਆ । ਟੂਰਨਾਮੈਂਟ ਦਾ ਉਦਘਾਟਨ ਸਰਪੰਚ ਸੁਖਜਿੰਦਰ ਸਿੰਘ ਸੋਨੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਜੋੜ ਮੇਲੇ ਤੇ ਟੂਰਨਾਮੈਂਟ ਸਾਨੂੰ ਆਪਸੀ ਭਾਈਚਾਰਕ ਸਾਂਝ ਵਧਾਉਣ ਵਿੱਚ ਸਹਾਈ ਹੁੰਦੇ ਹਨ ਉਥੇ ਹੀ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ। ਅੱਜ ਦੇ ਟੂਰਨਾਮੈਂਟ ਵਿਚ ਕਬੱਡੀ 65 ਕਿਲੋ ਵਰਗ ਦੀਆਂ ਟੀਮਾਂ ਦੇ ਪਹਿਲੇ ਰਾਊਂਡ ਵਿਚ ਸੁਲਤਾਨਪੁਰ ਲੋਧੀ ਤੇ ਨਵਾਂ ਪਿੰਡ ਦੋਨੇਂਵਾਲ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਨਵਾਂ ਪਿੰਡ ਦੋਨੇ ਵਾਲ ਜੇਤੂ ਰਿਹਾ। ਫੁੱਟਬਾਲ ਦੇ ਪਿੰਡ ਪੱਧਰ ਦੀਆਂ 16 ਟੀਮਾਂ ਦੇ ਮੈਚ ਕਰਵਾਏ ਗਏ ਜਿਸ ਵਿੱਚ ਸੁਲਤਾਨਪੁਰ ਲੋਧੀ, ਗੋਇੰਦਵਾਲ ਤੇ ਢਿੱਲਵਾਂ ਜੇਤੂ ਰਹੇ। ਇਸ ਸਮੇ ਟੂਰਨਾਮੈਂਟ ਦੀ ਨਾਲੋ ਨਾਲ ਸ਼ਾਨਦਾਰ ਕੁਮੈਂਟਰੀ ਗੁਰਦੇਵ ਮਿੱਠਾ ਦਰੀਏਵਾਲ ਵੱਲੋਂ ਕੀਤੀ ਜਾਵੇਗੀ । ਇਸ ਮੌਕੇ ਪ੍ਰਧਾਨ ਬਖਸ਼ੀ ਸਿੰਘ, ਚੇਅਰਮੈਨ ਪਰਵਿੰਦਰ ਸਿੰਘ ਪੱਪਾ , ਸਬ ਇੰਸਪੈਕਟਰ ਸਲਵਿੰਦਰ ਸਿੰਘ, ਹਰਭਜਨ ਸਿੰਘ ਕੈਸ਼ੀਅਰ, ਪਰਮਿੰਦਰ ਸਿੰਘ ਖਾਲਸਾ, ਸਰਪੰਚ ਸੁਖਜਿੰਦਰ ਸਿੰਘ ਸੋਨੀ, ਸਰਬਜੀਤ ਸਿੰਘ ਮੁਤੀ, ਗੁਰਸ਼ਰਨ ਸਿੰਘ ਲਾਡੀ, ਕਪਤਾਨ ਸਿੰਘ,ਕੁਲਦੀਪ ਸਿੰਘ, ਜਗਬੀਰ ਸਿੰਘ, ਗੁਰਪ੍ਰੀਤ ਸਿੰਘ,ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਸਰਪੰਚ ਜਸਪਾਲ ਸਿੰਘ,ਸਰਪੰਚ ਸੰਤੋਖ ਸਿੰਘ ਬੱਗਾ, ਬਾਵਾ ਸਿੰਘ ਭਗਤਪੁਰ, ਸਰਪੰਚ ਲਾਭ ਸਿੰਘ ਧੰਜੂ, ਕੁਲਦੀਪ ਸਿੰਘ ਡਡਵਿੰਡੀ, ਲਵਲੀ ਜਾਰਜਪੁਰ, ਭੁਪਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਤਲਵਿੰਦਰ ਸਿੰਘ, ਹਰਬੰਸ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਥਿੰਦ, ਰਵਿੰਦਰ ਸਿੰਘ ਜਾਰਜਪੁਰ, ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly