(ਸਮਾਜ ਵੀਕਲੀ)
ਕੱਲੇ ਬਹਿ ਸੱਚੀ ਮਨ ਬੜਾ ਭਰਦਾ
ਦਿਲ ਵਾਰ ਵਾਰ ਮਿਲਣ ਨੂੰ ਕਰਦਾ
ਅਹਿਸਾਸ ਵਾਰ-ਵਾਰ ਨੇ ਮੇਰੇ ਡੋਲਦੇ
ਕਾਸ਼ ਕਦੇ ਅੱਥਰੂ ਵੀ ਕੁਝ ਤੇ ਬੋਲਦੇ
ਹਰ ਵਾਰ ਕਹਿਣਾ ਔਖਾ ਹੋ ਜਾਂਦਾ ਹੈ
ਖਾਣ ਤੋਂ ਪਹਿਲਾਂ ਚਿੱਤ ਭਰ ਆਉਂਦਾ ਹੈ,
ਕਾਸ਼ ਸਾਡੇ ਵਿੱਚ ਇੰਨੀ ਦੂਰੀ ਨਾ ਹੁੰਦੀ
ਦਿਲ ਦੀ ਗੱਲ ਅੱਖ ਬਿਨ੍ਹ ਕਹੇ ਸੁਣਦੀ
ਅੱਥਰੂ ਦਾ ਰੰਗ ਤੇ ਪਾਣੀ ਵਰਗਾ ਹੈ
ਪਰ ਰਸਨਾ ਤੇ ਭਾਵ ਲੂਣਾ ਹੈ ਦੱਸਦਾ,
ਸੱਜਣ ਵਸਦੇ ਨੇ ਜਿੰਨ੍ਹਾ ਦੇ ਨਾਲ ਕਿਸਮਤੀ
ਬਿਰਹਾ ਦਾ ਕਹਿਰ ਅੰਦਰੋਂ ਅੰਦਰ ਮੱਚਦਾ
ਕੱਲੇ ਬਹਿ ਕੇ ਬਸ ਰੋਇਆ ਜਾਂਦਾ ਹੈ
ਮੂੰਹੋਂ ਕਦੇ ਨਾ ਕੁਝ ਕਿਹਾ ਜਾਂਦਾ ਹੈ,
ਕਿਸੇ ਨੂੰ ਦਿਲ ਦੀ ਗੱਲ ਕੀ ਦੱਸਣੀ
ਇੱਥੇ ਤੇ ਤੱਕੜੀ ਤੇ ਤੋਲਿਆ ਜਾਂਦਾ ਹੈ
ਢਿੱਲੋਂ ਨੇ ਵੀ ਇਹ ਦਰਦ ਹੰਢਾਇਆ ਹੈ
ਹਰਜਿੰਦਰ ਨੂੰ ਦੂਰ ਆਪਣੇ ਤੋਂ ਭੇਜਿਆ ਹੈ,
ਗੁਰੂ ਨਾਨਕ ਦੀ ਮਿਹਰ ਹੋਈ ਜਿਸ ਦਿਨ
ਮਿਲਣ ਦਾ ਓਹ ਸੁਪਣਾ ਅੱਖੀ ਸੇਜਿਆ ਹੈ ।।
ਅਵਤਾਰ ਸਿੰਘ ਢਿੱਲੋਂ
ਨਵੀਂ ਦਿੱਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly