ਭਿਖਾਰੀ

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਕਿਸੇ ਸੇਠ ਦੇ ਘਰ ਅੱਗੇ ਇਕ ਭਿਖਾਰੀ ਆਇਆ।
ਉਸ ਨੇ ਨੇ ਦਰਵਾਜ਼ਾ ਤੇ ਦਸਤਕ ਦਿੱਤੀ।
ਅੰਦਰੋਂ ਆਵਾਜ਼ ਆਈ ਕੌਣ।
ਨੌਕਰ ਨੇ ਸੇਠ ਨੂੰ ਦੱਸਿਆ ਇਕ ਭਿਖਾਰੀ ਮੰਗਣ ਆਇਆ ਹੈ।
ਸੇਠ ਨੇ ਅੰਦਰੋਂ ਆਖਿਆ ਅਜੇ ਤਾਂ ਮੈਂ ਲੱਛਮੀ ਦੀ ਪੂਜਾ ਨਹੀਂ ਕੀਤੀ।
ਸਵੇਰੇ ਸਵੇਰੇ ਮੰਗਤੇ ਆ ਗਏ ਹਨ।
ਇਸਨੂੰ ਧੱਕੇ ਮਾਰ ਕੇ ਬਾਹਰ ਕੱਢ ਤੇ ਆਖ ਦੇ ਮੇਰੇ ਘਰ ਅਗੋਂ ਮੰਗਣ ਨਾ ਆਏ।
ਨੌਕਰ ਨੇ ਬੜੇ ਪਿਆਰ ਨਾਲ
ਉਸ ਭਿਖਾਰੀ ਨੂੰ ਆਖਿਆ ਮੇਰੇ ਸੇਠ ਜੀ ਬਹੁਤ ਗੁੱਸੇ ਵਿੱਚ ਹਨ ਤੁਸੀਂ ਵਾਪਸ ਚਲੇ ਜਾਓ।
ਭਿਖਾਰੀ ਬੋਲਿਆ ਮੈਂ ਬਹਤੇ ਘਰਾਂ ਵਿੱਚ ਨਹੀਂ ਮੰਗਦਾ ਇਕੋ ਘਰੋਂ ਜੋ ਮੈਨੂੰ ਮਿਲਿਆ ਉਹ ਮੈਂ ਖਾ ਕੇ ਗੁਜਾਰਾ ਕਰਦਾ ਹਾਂ।
ਸੇਠ ਫਿਰ ਬੋਲਿਆ ਇਹ ਗਿਆ ਨਹੀਂ ਅਜੇ ਇਸ ਨੂੰ ਧੱਕੇ ਮਾਰਕੇ ਕੱਢ ਨੌਕਰ ਅੰਦਰੋ ਕੰਬ ਗਿਆ।
ਇਸ ਸੇਠ ਨੂੰ ਕਹਿ ਦੇ ਇਹ ਖੇਡਾਂ ਰੱਬ ਦੀਆਂ ਹਨ। ਰੱਬ ਨੇ ਕਿਹੜੇ ਪਾਸੇ ਪਲ਼ਟਾ ਲੈ ਆਉਣਾ ਹੈ।
ਜੇ ਤੂੰ ਅਜ ਸੇਠ ਹੈ ਮੈਂ ਭਿਖਾਰੀ
ਕਲ ਦਾ ਪਤਾ ਨਹੀਂ।
ਦਰ ਤੇ ਆਏ ਨੂੰ ਧੱਕੇ ਨਹੀਂ ਦੈਣਾ ਚਾਹੀਦਾ ਹੈ।
ਭਿਖਾਰੀ ਚਲਾ ਗਿਆ।ਸਮਾਂ ਲੰਘਿਆਂ।
ਅੱਜ ਇਸ ਸੇਠ ਦੇਘਰ ਕੋਈ ਹੋਰ ਭਿਖਾਰੀ ਆ ਗਿਆ।
ਨੌਕਰ ਵੀ ਚਲਾ ਗਿਆ ਕਿਸੇ ਹੋਰ ਦੇ ਘਰ।
ਸੇਠ ਨੂੰ ਘਾਟੇ ਪੈ ਗਏ। ਮਹਿਲਾਂ ਵਿਚ ਰਹਿਣ ਵਾਲਾ ਗਲੀ ਵਿਚ ਆ ਗਿਆ।
ਰੱਬ ਦੇ ਭਾਣੇ ਤੋ ਬੱਚ ਕੇ ਰਹਿਏ।
ਅੱਜ ਹੋ ਸਕਦਾ ਹੈ ਭਿਖਾਰੀ ਬਣ ਜਾਏ।
ਉਹ ਸੇਠ ਭਿਖਾਰੀ ਬਣ ਗਿਆ।
ਝੋਲੀ ਵਿਚ ਖੈਰ ਪੈ ਜਾਏ ਲੋਕਾਂ ਦੇ ਬੂਹੇ ਤੇ ਮੰਗਣ ਲੱਗ ਪਿਆ।
ਅੰਦਰੋਂ ਸ਼ਾਹ ਜੀ ਨੇ ਬੁਲਾ ਲਿਆ ਨੌਕਰ ਬੁਲਾ ਕੇ ਲੈ ਗਿਆ।
ਸ਼ਾਹ ਜੀ ਨੇ ਆਖਿਆ ਇਸ ਨੂੰ
ਇਸਨਾਨ ਕਰਵਾ ਕੇ ਨਵੇਂ ਬਸਤਰ ਪਹਿਣਾ ਦੇ।
ਇਸ ਨੂੰ ਖਾਣਾ ਖਵਾਏ ਬਿਨਾਂ ਜਾਣ ਨਾ ਦੇਵੀਂ ਨੌਕਰ ਨੇ ਰੋਟੀ ਖਵਾ ਕੇ ਬੈਠਾ ਸੀ।
ਇਤਨੇ ਨੂੰ ਸ਼ਾਹ ਜੀ ਆ ਗਏ।
ਸੇਠ ਭਿਖਾਰੀ ਨੇ ਧੰਨਵਾਦ ਕੀਤਾ। ਤੁਸੀਂ ਮੈਨੂੰ ਰੋਟੀ ਪ੍ਰਸ਼ਾਦ ਖਵਾਇਆ ਹੈ।
ਸ਼ਾਹ ਜੀ ਬੋਲੇ ਤੁਸੀਂ ਸੇਠ ਹੋ ਮੈ ਤਾ ਉਹ ਭਿਖਾਰੀ ਹਾਂ।
ਮੈਂ ਕਿਸੇ ਨੂੰ ਧੱਕੇ ਨਹੀਂ ਮਾਰ ਕੇ ਸੁੱਟ ਦੇਂਦਾ।
ਮੈ ਭਿਖਾਰੀ ਸੀ ਮੈਂ ਰੱਬ ਤੋਂ ਡਰਦਾ ਹੈ।
ਤੂੰ ਨਹੀ ਡਰਦਾ ਸੀ ਤੇਰੀ ਇਹ ਹਾਲਤ ਹੋਈ ਹੈ।
ਸੋ ਰੱਬ ਕੋਲੋਂ ਡਰ ਕੇ ਰਹਿ।ਇਹ ਸਭ ਬਦਲਾਂ ਦੀ ਛਾਂ ਹੈ।
ਕਲ ਤੇਰੇ ਕੋਲ ਸੀ ਅਜ ਮੇਰੇ ਕੋਲ ਆਈ ਹੈ।ਸਭ ਰੱਬ ਦੀ ਖੇਡ ਹੈ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਥਰੂ
Next articleAttacked Netherlands YouTuber fearing for my business: B’luru man tells police