ਯੂ.ਕੇ ਚ ਸ਼ਰਨਾਰਥੀਆਂ ਦੇ ਗੈਰ-ਕਾਨੂੰਨੀ ਦਾਖ਼ਲੇ ਨੂੰ ਰੋਕਣ ਲਈ ਸਰਕਾਰ ਹੋਵੇਗੀ ਸਖ਼ਤ : ਪ੍ਰੀਤੀ ਪਟੇਲ

ਲੰਡਨ, ਰਾਜਵੀਰ ਸਮਰਾ (ਸਮਾਜ ਵੀਕਲੀ) – ਇੰਗਲੈਂਡ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵਾਅਦਾ ਕੀਤਾ ਕਿ ਦੇਸ਼ ਵਿਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਰੋਕਣ ਤੇ ਟੁੱਟੀ ਹੋਈ ਸ਼ਰਨਾਰਥੀ ਪ੍ਰਣਾਲੀ ਨੂੰ ਜਲਦ ਹੀ ਠੀਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇੰਗਲੈਂਡ ਵਿਚ ਪਨਾਹ ਮੰਗਣ ਦੀ ਵਿਵਸਥਾ ਵਿਚ ਕਈ ਦਹਾਕਿਅੲ ਤੋਂ ਵੱਡੇ ਬਦਲਾਅ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ |

ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਨਵੇਂ ਕਾਨੂੰਨ ਨੂੰ ਲਿਆਵੇਗੀ ਤਾਂ ਕਿ ਇਹ ਉਨ੍ਹਾਂ ਲੋਕਾਂ ਨੂੰ ਰੋਕ ਸਕੇ ਜੋ ਗੈਰ-ਕਾਨੂੰਨੀ ਢੰਗ ਨਾਲ ਇਥੇ ਆ ਕੇ ਗੈਰ-ਕਾਨੂੰਨੀ ਤੌਰ ‘ਤੇ ਰਹਿਣ ਦੇ ਲਈ ਗਲਤ ਕਾਨੂੰਨੀ ਦਾਅਵੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਹਟਾਉਣ ਵਿਚ ਵੀ ਤੇਜ਼ੀ ਲਿਆਵੇਗੀ ਜਿਨ੍ਹਾਂ ਦੇ ਕੋਲ ਉਨ੍ਹਾਂ ਦੇ ਲਈ ਕੋਈ ਦਾਅਵਾ ਤੱਕ ਨਹੀਂ ਹੈ | ਭਾਰਤੀ ਮੂਲ ਦੀ ਮੰਤਰੀ ਨੇ ਸਪਸ਼ਟ ਕੀਤਾ ਕਿ ਅਸਲੀ ਬਿਨੈਕਾਰਾਂ ਪ੍ਰਤੀ ਸਰਕਾਰ ਦਿ੍ੜ੍ਹਤਾ ਤੇ ਨਿਰਪੱਖਤਾ ਵਰਤੇਗੀ, ਜਦਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵੇਗੀ |

Previous articleRhea Chakraborty walks out of jail after 28 days
Next articleਕੈਪਟਨ ਸਰਕਾਰ ਦੇ ਰਾਜ ਵਿੱਚ ਹਰ ਵਰਗ ਘੁੱਟਣ ਮਹਿਸੂਸ ਕਰ ਰਿਹਾ ਹੈ -ਸੱਜਣ ਚੀਮਾ