ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚੋਂ ਮੀਰੀ ਪੀਰੀ ਵਿਦਿਆਲਿਆ ਜੋਤੀਸਰ ਖੁਰਾਣਾ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਦੂਜਾ ਸਥਾਨ।

ਸੰਦੀਪ ਸਿੰਘ ਭਵਾਨੀਗੜ੍ਹ( ਸੰਗਰੂਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ ਦੀ ਯੋਗ ਅਗਵਾਈ ਸਦਕਾ ਗੱਤਕਾ ਕੋਚ ਕਿ੍ਸ਼ਨ ਸਿੰਘ ਕਾਕੜਾ ਸਕੂਲ ਦੇ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਟੂਰਨਾਮੈਂਟ ਵਿੱਚ ਗੱਤਕਾ ਈਵੈਂਟ ਵਿੱਚ ਖਿਡਾਉਣ ਲਈ ਸੰਗਰੂਰ ਵਿਖੇ ਹੋ ਰਹੇ ਟੂਰਨਾਮੈਂਟ ਤੇ ਲੈ ਕੇ ਗਏ ਜਿੱਥੇ ਤਨਦੇਹੀ ਨਾਲ਼ ਖੇਡਦਿਆਂ ਹੋਇਆਂ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਵਿੱਚੋਂ  ਦੂਸਰਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀਆਂ ਦੋ ਵਿਦਿਆਰਥਣਾਂ ਸਟੇਟ ਟੀਮ ਵਿੱਚ ਗੱਤਕਾ ਖੇਡਣ ਲਈ ਚੁਣੀਆਂ ਗਈਆਂ।
ਸਕੂਲ ਪਹੁੰਚਣ ਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮਨੇਜਮੈਂਟ ਮੈਬਰ ਸਤਵੰਤ ਸਿੰਘ ਜੀ, ਇਕਬਾਲ ਸਿੰਘ ਜੀ ਨੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ ਨੂੰ ਅਤੇ ਗੱਤਕਾ ਕੋਚ ਕਿ੍ਸ਼ਨ ਸਿੰਘ ਜੀ ਨੂੰ ਹਾਰਦਿਕ ਸ਼ੁਭਕਾਮਨਾਮਾ ਭੇਟ ਕੀਤੀਆਂ । ਅਤੇ ਭਵਿੱਖ ਵਿੱਚ ਇਸ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਅਸ਼ੀਰਵਾਦ‌ ਦਿੱਤਾ।
ਰਿਪੋਰਟ:-ਸੰਦੀਪ ਸਿੰਘ ਬਖੋਪੀਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੱਚਿਓ ਆਓ ਜਾਣੀਏ ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਐਨੀ ਬੇਸੈਂਟ ਬਾਰੇ
Next articleਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ ਲਾਇਆ ਗਿਆ।