ਮਾਸਟਰ ਜੀ

(ਸਮਾਜ ਵੀਕਲੀ)

ਅੱਜ ਸਕੂਲੇ ਮੈਂ ਆਉਣ ਮਾਸਟਰ ਜੀ।
ੳ ਆ ਇ ਸਿੱਖ ਕੇ ਜਾਣਾ ਮਾਸਟਰ ਜੀ।
ਮਾਂ ਪਿਓ ਤਾਂ ਜਨਮ ਦਾਤਾ।
ਪੋਦੀਆ ਨੂੰ ਪਾਣੀ।
ਪਾਉਂਦਾ ਮਾਸਟਰ ਜੀ।
ਛੋਟੇ ਛੋਟੇ ਬੱਚਿਆਂ ਨੂੰ।
ਤੁਰਨਾਂ ਤੇ ਪੜ੍ਹਣਾ।
ਸਿਖਾਉਂਦਾ ਮਾਸਟਰ ਜੀ।
ਚੇਲਾ ਮੇਰਾ ਕਰੇ ਤਰਕੀਆਂ।
ਹਰਦਮ ਚਾਉਂਦਾ ਮਾਸਟਰ ਜੀ।
ਅਪਣੇ ਬੱਚਿਆਂ ਨਾਲੋਂ।
ਵੱਧ ਪਿਆਰ ਕਰਦੇ ਮਾਸਟਰ ਜੀ।
ਗੁਰੂ ਬਣੇ ਦੋਸਤ ਤੇ ਭਰਾ।
ਬਣ ਕੇ ਵਿੱਦਿਆ ਦੇਵੇ ਮਾਸਟਰ ਜੀ।
ਵਡੇ ਹੋ ਕੇ ਕੰਮ ਕਰਨ ਚੰਗੇ।
ਨਸ਼ਿਆਂ ਤੋਂ ਬਚੋਂ ‌।
ਗਿਆਨ ਸਾਨੂੰ ਦੇਵੇ ਮਾਸਟਰ ਜੀ।
ਛੋਟੇ ਬੱਚਿਆਂ ਨੂੰ ਤਰਾਸ਼।
ਹੀਰੇ ਮੋਤੀਆਂ ਵਰਗੇ।
ਬਣਾਉਂਦਾ ਮਾਸਟਰ ਜੀ ‌
ਪੜ ਲਿਖ ਕੇ ਕੋਈ।
ਬਣਦਾ ਜਜ ਤੇ।
ਕੋਈ ਡੀ ਸੀ ਵੀ।
ਬਹੁਤੇ ਬਣਦੇ ਅਫਸਰ।
ਕਈ ਬਣਦੇ ਲੀਡਰ।
ਕੁੱਝ ਕ ਸਮਾਜ ਸੇਵਕ ਬੰਣਦੇ ਆ।
ਸਭ ਨੂੰ ਸਿੱਧੇ ਰਾਹ ਤੇ।
ਪਾਂਉਂਦੇ ਮਾਸਟਰ ਜੀ।
ਸਾਲ ਦੇ ਵਿੱਚ ਇੱਕ ਟੀਚਰ ਡੇ।
ਮਨਾਉਂਦੇ ਮਾਸਟਰ ਜੀ ❤️❤️।
ਵੋਟਾਂ ਵੇਲੇ ਵੋਟਾਂ ਬਣਾਉਣ।
ਜਨ ਗਣਾਂ ਕਰਨ।
ਘਰ ਘਰ ਸਾਡੇ ਆਉਂਦੇ ਮਾਸਟਰ ਜੀ।
ਲੱਗੇ ਵੱਡੇ ਵੱਡੇ ਅਫਸਰ।
ਪੜੇ ਲਿਖੇ ਨੇ ਮਾਸਟਰ ਜੀ।
ਘੱਟ ਪੜ ਕੇ ਬਹੁਤੇ।
ਚਲਾ ਲੈਂਦੇ ਰੋਜ਼ਗਾਰ।
ਪੜ ਲਿਖ ਕੇ ਭੂਖਾ ਨਹੀਂ ਮਰਦਾਂ।
ਸਿਧੀਆਂ ਨਿਂਤਾ ਨੂੰ ਫਲੀਆਂ।
ਬਚਿਆਂ ਨੂੰ ਸਮਝਾਉਂਦਾ ਮਾਸਟਰ ਜੀ।
ਖੁਸ਼ੀ ਬਹੁਤ ਆ ਹੂਂਦੀ।
ਮਰਾੜਾ ਕਿਤੇ ਭੁੱਲ ਭਲੇਖੇ ਨਾਲ।
ਕਿਤੇ ਦਫ਼ਤਰ ਵਿਚ ਮਿਲਜੇ ਜਾਂਦੇ ਮਾਸਟਰ ਜੀ।
ਕੁਰਸੀ ਛੱਡ ਛੇਤੀ।
ਪੈਰੀਂ ਹੱਥ ਮੈਂ ਲਾਵਾਂ ਮਾਸਟਰ ਜੀ ਦੇ।
ਮੈਂ ਪਛਾਣ ਨੀਂ ਸੋਨੂੰ ਭਾਈ।
ਕਿਹੜਾ ਆ ਮੂੰਡਾ ਭਾਈ ।
ਮੈਂ ਮਰਾੜ ਹਾਂ ਮਾਸਟਰ ਜੀ।
ਪਿੰਡ ਫੂਸ ਮੰਡੀ ਤੋਂ ਆ ਮਾਸਟਰ ਜੀ।
ਆਈ ਨਾਂ ਪਛਾਣ ਭਾਈ।
ਸਿਰ ਤੇ ਤੂੰ ਦਸਤਾਰ ਸਜਾਈ।
ਪਹਿਲਾਂ ਹੂੰਦਾ ਸੀ ਤੂੰ ਤਾਂ ਘੋਣਾ ਮੋਣਾ।
ਹੁਣ ਤਾਂ ਪਹਿਲਾਂ ਨਾਲੋਂ ਸੋਹਣਾ।
ਸਜਾਕੇ ਸਿਰ ਤੇ ਦਸਤਾਰ ਮੈਨੂੰ।
ਕਹਿਂਦਾ ਮਾਸਟਰ ਜੀ।
ਮੈਨੂੰ ਕਹਿਂਦੇ ਮਾਸਟਰ ਜੀ ।
ਮਾਸਟਰ ਜੀ ਮੈਂ ਮਰਾੜ।
ਪਿੰਡ ਫੂਸ ਮੰਡੀ ਤੋਂ ਆ ਮਾਸਟਰ ਜੀ।
ਖੁਸ਼ੀ ਹੋਈ ਗਲ਼ ਨਾਲ ਲਗਕੇ।
ਦਿੱਤਾ ਆਸ਼ੀਰਵਾਦ ਮਾਸਟਰ ਜੀ ਨੇ।
ਵਿੱਦਿਆ ਫ਼ੈਲੇ ਚਾਣਨ ਹੋਵੇ।
ਪਿੰਡ ਪਿੰਡ ਸ਼ਹਿਰ ਸ਼ਹਿਰ।
ਵਿੱਚ ਜਾਕੇ ਹੋਕਾਂ ਲਾਵੇਂ ਮਾਸਟਰ ਜੀ।

ਡਾ਼ ਜਗਸੀਰ ਸਿੰਘ ਮਰਾੜ

ਚੈਅਰਮੈਨ ਮੇਰੀਟੋਰੀਅਸ ਸਕੂਲ ਲੁਧਿਆਣਾ

ਪਿੰਡ ਫੂਸ ਮੰਡੀ ਜ਼ਿਲਾ ਬਠਿੰਡਾ ਮੋਬਾ 9463012680

Previous articleਤੇਰੇ ਲਈ
Next articleਗੁਰੂ ਨਾਨਕ ਦੀ ਵਡਿਆਈ।