ਬੱਚਿਓ ਆਓ ਜਾਣੀਏ ਇਸਤਰੀ ਅਧਿਕਾਰਾਂ ਦੀ ਸਮਰਥਕ, ਲੇਖਕ, ਵਕਤਾ ਐਨੀ ਬੇਸੈਂਟ ਬਾਰੇ

  1.   (ਸਮਾਜ ਵੀਕਲੀ) ਐਨੀ ਬੇਸੈਂਟ ਦਾ ਜਨਮ ਕਦੋਂ ਹੋਇਆ ਸੀ?-1 ਅਕਤੂਬਰ, 1847 ਨੂੰ
  2. ਐਨੀ ਬੇਸੈਂਟ ਦਾ ਜਨਮ ਕਿੱਥੇ ਹੋਇਆ ਸੀ?-ਕਲੈਫਮ (ਲੰਡਨ) ਵਿਖੇ
  3. ਐਨੀ ਬੇਸੈਂਟ ਦਾ ਜਨਮ ਕਿਹੋ ਜਿਹੇ ਪਰਿਵਾਰ ਵਿੱਚ  ਹੋਇਆ ਸੀ?-ਮੱਧਵਰਗੀ ਪਰਿਵਾਰ ਵਿੱਚ
  4. ਐਨੀ ਬੇਸੈਂਟ ਦੇ ਪਿਤਾ ਦਾ ਨਾਂ ਕੀ ਸੀ?-ਵਿਲੀਅਮ ਵੁੱਡ
  5.  ਐਨੀ ਬੇਸੈਂਟ ਦੀ ਮਾਤਾ ਦਾ ਨਾਂ ਕੀ ਸੀ ?-ਐਮਿਲੀ ਮੌਰਿਸ
  6. ਜਦੋਂ ਐਨੀ ਬੇਸੈਂਟ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਸ ਸਮੇਂ ਉਸਦੀ ਉਮਰ ਕਿੰਨੀ ਸੀ?-ਪੰਜ ਸਾਲ
  7. ਐਨੀ ਬੇਸੈਂਟ ਦਾ ਵਿਆਹ ਕਿਸ ਨਾਲ ਹੋਇਆ ਸੀ?-ਫਰੈਂਕ ਬੇਸੈਂਟ ਨਾਲ
  8. ਐਨੀ ਬੇਸੈਂਟ ਦਾ  ਅੰਗਰੇਜ਼ ਪਾਦਰੀ ਫਰੈਂਕ ਬੇਸੈਂਟ ਨਾਲ ਵਿਆਹ ਕਦੋਂ ਹੋਇਆ ?-1867 ਈ.ਵਿੱਚ
  9. ਐਨੀ ਬੇਸੈਂਟ ਦੇ ਪਤੀ ਦੁਆਰਾ ਤੰਗ-ਪ੍ਰੇਸ਼ਾਨ ਕਰਨ ਕਾਰਨ ਉਹਨਾਂ ਦਾ ਤਲਾਕ ਕਦੋਂ ਹੋਇਆ?-1873 ਈ.ਵਿੱਚ
  10. ਮਹਿਲਾ ਸਿੱਖਿਆ, ਅਧਿਕਾਰਾਂ ਦੀ ਰੱਖਿਅਕ ਅਤੇ ਪ੍ਰਚਾਰਕ ਕੌਣ ਸੀ?-ਐਨੀ ਬੇਸੈਂਟ
  11. ਐਨੀ ਬੇਸੈਂਟ ਨੇ ਕਿੱਥੇ ਮਜ਼ਦੂਰਾਂ ਦੇ ਹੱਕ ਵਿਚ ਸੋਸ਼ਲਿਸਟ ਡਿਫੈਂਸ ਆਰਗੇਨਾਈਜ਼ੇਸ਼ਨ ਨਾਂ ਦੀ ਸੰਸਥਾ ਬਣਾਈ?-ਲੰਡਨ ਵਿੱਚ
  12. ਐਨੀ ਬਸੈਂਟ ਨੇ ਪਹਿਲੀ ਵਾਰ ਭਾਰਤ ਬਾਰੇ ਆਪਣੇ ਵਿਚਾਰ ਕਦੋਂ ਪ੍ਰਗਟ ਕੀਤੇ?-1878 ਵਿੱਚ
  13. ਐਨੀ ਬੇਸੈਂਟ ਨੇ ਭਾਰਤ ਨੂੰ ਪਿਆਰ ਕੀਤਾ ਅਤੇ ਭਾਰਤੀਆਂ ਨੇ ਉਸ ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ?-ਮਾਂ ਬਸੰਤ’
  14. ਐਨੀ ਬੇਸੈਂਟ ਥੀਓਸੋਫਿਕਲ ਸੋਸਾਇਟੀ ਵਿਚ ਕਦੋਂ ਸ਼ਾਮਿਲ ਹੋਈ ?-21 ਮਈ, 1889 ਨੂੰ
  15. ਥੀਓਸੋਫਿਕਲ ਸੁਸਾਇਟੀ ਦਾ ਅੰਤਰਰਾਸ਼ਟਰੀ ਹੈੱਡਕੁਆਰਟਰ ਕਿੱਥੇ ਸਥਿਤ ਹੈ?-ਅਡਯਾਰ, ਮਦਰਾਸ, (ਚੇਨਈ) ਵਿੱਚ
  16. ਬੇਸੈਂਟ ਦੀ ਕਿਸ ਨਾਲ ਮੁਲਾਕਾਤ ਹੋਈ ਸੀ?-ਹੇਲੇਨਾ ਬਲਾਵਤਸਕੀ ਨਾਲ
  17. ਬੇਸੈਂਟ ਦੀ ਹੇਲੇਨਾ ਬਲਾਵਤਸਕੀ ਨਾਲ ਮੁਲਾਕਾਤ ਕਦੋਂ ਹੋਈ ਸੀ?-1890 ਈ. ਵਿੱ
  18. ਐਨੀ ਬੇਸੈਂਟ ਭਾਰਤ ਕਦੋਂ ਆਈ ਸੀ?-16 ਨਵੰਬਰ 1893
  19. ਐਨੀ ਬੇਸੈਂਟ 16 ਨਵੰਬਰ 1893 ਨੂੰ ਭਾਰਤ ਦੀ ਕਿਹੜੀ ਬੰਦਰਗਾਹ ‘ਤੇ ਪਹੁੰਚੀ ?-ਤੂਤੀਕੋਰਿਨ ਬੰਦਰਗਾਹ ‘ਤੇ
  20. ਐਨੀ ਬੇਸੈਂਟ ਥੀਓਸੋਫਿਕਲ ਸੁਸਾਇਟੀ ਦੀ ਪ੍ਰਧਾਨ ਕਦੋਂ ਬਣੀ ਸੀ?-1907 ਈ.ਵਿੱ
  21. ਐਨੀ ਬੇਸੈਂਟ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ ?-1917 ਈ.ਵਿੱਚ
  22. ਕਾਂਗਰਸ ਦੇ ਕਿਹੜੇ ਇਜਲਾਸ ਵਿੱਚ ਐਨੀ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਚੁਣ ਲਿਆ ਗਿਆ ਸੀ?-ਕਲਕੱਤਾ ਇਜਲਾਸ
  23. ਐਨੀ ਬੇਸੈਂਟ ਨੇ ਕਿਸਦੇ ਨਾਲ  ਹੋਮ ਰੂਲ ਲੀਗ 1916 ਯਾਨੀ ਸਵਰਾਜ ਸੰਘ ਦੀ ਸਥਾਪਨਾ ਕੀਤੀ ਅਤੇ ਸਵਰਾਜ ਦੇ ਆਦਰਸ਼ ਨੂੰ ਪ੍ਰਸਿੱਧ ਕਰਨਾ ਸ਼ੁਰੂਕੀਤਾ?-ਬਾਲ ਗੰਗਾਧਰ ਤਿਲਕ ਨਾਲ
  24. ਹੋਮ ਰੂਲ ਲੀਗ ਦੀ ਸਥਾਪਨਾ ਕਦੋਂ ਹੋਈ?-1916
  25. ਸ੍ਰੀਮਤੀ ਬੇਸੈਂਟ ਨੇ ਭਾਰਤ ਦੀ ਜਿਹੜੀ ਸੇਵਾ ਕੀਤੀ ਹੈ, ਉਸ ਦੀ ਯਾਦ ਉਦੋਂ ਤੱਕ ਤਾਜ਼ੀ ਰਹੇਗੀ ਜਦੋਂ ਤੱਕ ਭਾਰਤ ਦੇ ਸਰੀਰ ਵਿੱਚ ਪ੍ਰਾਣ ਰਹਿਣਗੇ।ਇਹ ਕਥਨਕਿਸਦਾ ਹੈ?-ਮਹਾਤਮਾ ਗਾਂਧੀ
  26. ਇੰਡੀਆ ਹੋਮ ਰੂਲ ਦੀ ਨੀਂਹ ਕਿਸਨੇ ਰੱਖੀ ਸੀ?-ਐਨੀ ਬੇਸੈਂਟ
  27. ਹੈਦਰਾਬਾਦ, ਸਿੰਧ ਵਿੱਚ ਥੀਓਸੋਫ਼ੀਕਲ ਸੁਸਾਇਟੀ ਆਡੀਟੋਰੀਅਮ ਨੂੰ ਉਸਦੇ ਸਨਮਾਨ ਵਿੱਚ ਕੀ ਕਿਹਾ ਜਾਂਦਾ ਹੈ?-ਬੇਸੈਂਟ ਹਾਲ
  28. ਸੂਰਤ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਪਈ ਫੁੱਟ ਦਾ ਸਮਝੌਤਾ ਕਿਸਨੇ ਕਰਵਾਇਆ ਸੀ?-ਐਨੀ ਬੇਸੈਂਟ ਨੇ
  29. ਐਨੀ ਬੇਸੈਂਟ ਨੇ ਕਿਹੜਾ ਸਾਹਿਤਕ ਪਰਚਾ ਸੰਪਾਦਿਤ ਕੀਤਾ ਸੀ?-‘ਕਾਮਨ ਵੀਲ’
  30. ਐਨੀ ਬੇਸੈਂਟ ਨੇ ਕਿਹੜਾ ਅਖਬਾਰ ਸੰਪਾਦਿਤ ਕੀਤਾ ਸੀ?ਰੋਜ਼ਾਨਾ ਅਖ਼ਬਾਰ ‘ਨਿਊ ਇੰਡੀਆ’
  31. ਐਨੀ ਬੇਸੈਂਟ ਨੇ ਕਦੋਂ ‘ਕਾਮਨ ਵੀਲ’ ਨਾਂ ਦਾ ਸਾਹਿਤਕ ਪਰਚਾ ਅਤੇ ਰੋਜ਼ਾਨਾ ਅਖ਼ਬਾਰ ‘ਨਿਊ ਇੰਡੀਆ’ ਸੰਪਾਦਿਤ ਕੀਤਾ ?-1913 ਈ.ਵਿੱਚ
  32. ਨਿਊ ਇੰਡੀਆ ਕਿਹੜੀ ਸਦੀ ਦਾ ਇੱਕ ਸ਼ੁਰੂਆਤੀ ਅਖ਼ਬਾਰ ਸੀ ਜੋ ਭਾਰਤ ਵਿੱਚ ਐਨੀ ਬੇਸੈਂਟ ਦੁਆਰਾ ਭਾਰਤੀ ਸੁਤੰਤਰਤਾ ਸੰਘਰਸ਼ ਨਾਲ ਸਬੰਧਤ ਮੁੱਦਿਆਂਨੂੰ ਉਜਾਗਰ ਕਰਨ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ?-2ਵੀਂ ਸਦੀ ਦਾ
  33. ਐਨੀ ਬੇਸੈਂਟ ਨੇ ਬਨਾਰਸ ਵਿਖੇ ਕਿਹੜਾ ਕਾਲਜ ਖੋਲ੍ਹਿਆ ਸੀ?-ਸੈਂਟਰਲ ਹਿੰਦੂ ਕਾਲਜ ਖੋਲ੍ਹਿਆ
  34. ਐਨੀ ਬੇਸੈਂਟ ਨੇ ਕਿਸ ਨਾਲ ਰਲ ਕੇ ਮਹਿਲਾ ਮੱਤ ਅਧਿਕਾਰ ਅੰਦੋਲਨ ਵਿੱਚ ਭਾਗ ਲਿਆ ਸੀ?-ਸਰੋਜਨੀ ਨਾਇਡੂ
  35. ਐਨੀ ਨੇ ਕਿਹੜੇ ਅੰਦੋਲਨਾਂ ਵਿੱਚ ਮੁੱਖ ਭੂਮਿਕਾ ਨਿਭਾਈ ?-ਸਕਾਊਟ ਅਤੇ ਗਰਲਜ਼ ਗਾਈਡ ਅੰਦੋਲਨਾਂ
  36. ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਨੂੰ   ਕਿਸਦੀ ਪਹਿਲੀ ਮਹਿਲਾ ਕਮਿਸ਼ਨਰ ਨਿਯੁਕਤ ਕੀਤਾ?-ਆਲ ਇੰਡੀਆ ਬੁਆਇ ਸਕਾਊਟਐਸੋਸੀਏਸ਼ਨ ਦੀ
  37. ਵਿਸ਼ਵ ਸਕਾਊਟ ਮੁਖੀ ਬੇਡੇਨ ਪਾਵੇਲ ਨੇ ਐਨੀ ਬੇਸੈਂਟ ਨੂੰ ਆਲ ਇੰਡੀਆ ਬੁਆਇ ਸਕਾਊਟ ਐਸੋਸੀਏਸ਼ਨ ਦੀ  ਪਹਿਲੀ ਮਹਿਲਾ ਕਮਿਸ਼ਨਰ ਕਦੋਂ ਨਿਯੁਕਤਕੀਤਾ ਸੀ?-1921 ਈ.ਵਿੱਚ
  38. ਐਨੀ ਬੇਸੈਂਟ ਦੇ ਸਹਿਯੋਗ ਨਾਲ ਕਾਮਨਵੈਲਥ ਆਫ ਇੰਡੀਆ ਬਿਲ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਦੋਂ ਰੱਖਿਆ ਗਿਆ ?-1925 ਈ.
  39. ਕਿਹੜੇ ਕਾਲਜ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਰੂਪ ਦਿੱਤਾ?-ਸੈਂਟਰਲ ਹਿੰਦੂ ਕਾਲਜ
  40. ਸੈਂਟਰਲ ਹਿੰਦੂ ਕਾਲਜ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਰੂਪ ਕਿਸਨੇ ਦਿੱਤਾ?-ਪੰਡਿਤ ਮੋਹਨ ਮਦਨ ਮਾਲਵੀਆ
  41. ਐਨੀ ਬੇਸੈਂਟ ਦੁਆਰਾਂ ਲਿਖੀਆਂ ਪੁਸਤਕਾਂ ਦੇ ਨਾਂ ਲਿਖੋ ?- ਡੈਥ ਐਂਡ ਆਫਟਰ ,ਸਵੈ-ਜੀਵਨੀ,ਇਨ ਦਿ ਆਉਟਰ ਕੋਰਟ,ਕਰਮ,ਦਿ ਸੈਲਫ ਐੰਡ ਇਟਸਸ਼ੀਥਸ,ਮੈਨ ਐੰਡ ਹਿਜ਼ ਬੌਡੀਜ਼,ਮੌਕਸ਼ ਦਾ ਮਾਰਗ,ਦਿ ਏਸ਼ੀਐਟ ਵਿਜਡਮ,ਐਵੋਲੂਸ਼ਨ ਆਫ ਲਾਈਫ ਐੰਡ ਫਾਰਮ,ਕਾਂਗਰਸ ਸਪੀਚ ਆਦਿ।
  42. ਐਨੀ ਬੇਸੈਂਟ ਦੀ ਮੌਤ ਕਦੋਂ ਹੋਈ ਸੀ?-20 ਸਤੰਬਰ, 1933
  43. ਐਨੀ ਬੇਸੈਂਟ ਦੀ ਮੌਤ ਕਿੱਥੇ ਹੋਈ ਸੀ?-ਮਦਰਾਸ
  44. ਐਨੀ ਬੇਸੈਂਟ ਦੀ ਮੌਤ ਕਿੰਨੇ ਸਾਲ ਦੀ  ਉਮਰ ਵਿੱਚ ਹੋਈ  ਸੀ?-85 ਸਾਲ ਦੀ ਉਮਰ
  45. ਐਨੀ ਬੇਸੈਂਟ ਦੀ ਮੌਤ ਦੇ ਬਾਅਦ ਉਸਦੇ ਸਾਥੀਆਂ (ਜਿੱਡੂ ਕ੍ਰਿਸ਼ਨਮੂਰਤੀ, ਗਾਈਡੋ ਫਰਨਾਂਡੋ, ਐਲਡੌਸ ਹਕਸਲੇ ਅਤੇ ਰੋਜ਼ਾਲਿੰਡ ਰਾਜਗੋਪਾਲ) ਨੇ ਉਸਦੇਸਨਮਾਨ ਵਿੱਚ ਕਿਹੜਾ ਸਕੂਲ ਬਣਾਇਆ?-ਬੇਸੈਂਟ ਹਿੱਲ ਸਕੂਲ।
 
ਸਹਾਇਕ ਪ੍ਰੋ.ਗਗਨਦੀਪ ਕੌਰ ਧਾਲੀਵਾਲ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਓਮ ਜੈ ਜਗਦੀਸ਼ ਹਰੇ” ਆਰਤੀ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਹਾੜਾ ਮਨਾਇਆ 
Next articleਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚੋਂ ਮੀਰੀ ਪੀਰੀ ਵਿਦਿਆਲਿਆ ਜੋਤੀਸਰ ਖੁਰਾਣਾ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਦੂਜਾ ਸਥਾਨ।