HOME ਸੰਘਰਸ਼ ਕਮੇਟੀ ਨੇ ਛੇ ਬਲਾਕਾਂ ਨੂੰ ਤੋੜਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ...

ਸੰਘਰਸ਼ ਕਮੇਟੀ ਨੇ ਛੇ ਬਲਾਕਾਂ ਨੂੰ ਤੋੜਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਵਾਲਾ ਸਰਕਾਰੀ ਨੋਟੀਫਿਕੇਸ਼ਨ ਸਰਵਸੰਮਤੀ ਨਾਲ ਰੱਦ ਕੀਤਾ

2

8 ਸਤੰਬਰ ਨੂੰ ਔੜ ਵਿਚ ਰੋਸ ਮਾਰਚ ਉਪਰੰਤ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ

ਔੜ,   (ਸਮਾਜ ਵੀਕਲੀ)   ਬਲਾਕ ਔੜ ਦੀਆਂ ਪੰਚਾਇਤਾਂ ਤੇ ਸਮੂਹ ਜਨਤਕ ਰਾਜਨੀਤਕ ਧਿਰਾਂ ਨੂੰ ਸ਼ਾਮਲ ਕਰਕੇ ਬਣਾਈ ‘ਬਲਾਕ ਔੜ ਬਚਾਉ ਸੰਘਰਸ਼ ਕਮੇਟੀ’ ਵਲੋਂ ਅੱਜ ਇੱਥੇ ਮੀਟਿੰਗ ਕਰਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਉਸ ਪੱਤਰ ਨੁੰ ਸਰਵ-ਸੰਮਤੀ ਨਾਲ ਰੱਦ ਕਰ ਦਿੱਤਾ ਜਿਸ ਦੁਆਰਾ ਔੜ ਅਤੇ ਪੰਜ ਹੋਰ ਬਲਾਕਾਂ ਨੂੰ ਤੋੜਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਦੇ ਹੋਏ ਇਨ੍ਹਾਂ ਸਟੇਸ਼ਨਾਂ ਉੱਪਰ ਐਡੀਸ਼ਨਲ ਸਟਾਫ਼ ਲਗਾਉਣ ਅਤੇ ਇਨ੍ਹਾਂ ਦਾ ਰੱਖ-ਰਖਾਅ ਪੰਚਾਇਤ ਸੰਮਤੀ ਦੇ ਫੰਡਾਂ ਨਾਲ ਕਰਨ ਦਾ ਨਵਾਂ ਫਾਰਮੂਲਾ ਪੇਸ਼ ਕੀਤਾ ਗਿਆ ਹੈ। ਮੀਟਿੰਗ ਉਪਰੰਤ ਸੰਘਰਸ਼ ਕਮੇਟੀ ਦੇ ਆਗੂਆਂ ਅੰਬੇਡਕਰੀ ਮਿਸ਼ਨਰੀ ਪ੍ਰਵੀਨ ਬੰਗਾ, ਰੂਪ ਲਾਲ ਧੀਰ, ਰਾਜ ਕੁਮਾਰ ਮਾਹਿਲ ਖੁਰਦ, ਬੂਟਾ ਸਿੰਘ ਮਹਿਮੂਦਪੁਰ, ਗੁਰਵਿੰਦਰ ਸਿੰਘ ਛੋਕਰ, ਕੇਸਰ ਸਿੰਘ ਮੱਲ੍ਹੀ, ਕੰਵਲਜੀਤ ਸਿੰਘ ਕੰਵਲ, ਰਾਮ ਜੀ ਦਾਸ, ਸਰਪੰਚ ਕਮਲਜੀਤ ਦੁੱਗਲ ਔੜ, ਸਰਪੰਚ ਨਿੰਦਰਪਾਲ ਮਾਈ ਦਿੱਤਾ, ਸਰਪੰਚ ਮਨਜੀਤ ਸਿੰਘ ਅੜਕ ਚਾਹਲ ਖ਼ੁਰਦ, ਬਚਿੱਤਰ ਸਿੰਘ ਮਹਿਮੂਦਪੁਰ, ਭੁਪਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਵਾ, ਅਮਿਤ ਦੁੱਗਲ, ਕਮਲਜੀਤ ਸਾਜਨ ਨੇ ਆਖਿਆ ਕਿ ਸਰਕਾਰ ਦਾ ਇਹ ਨਵਾਂ ਪੱਤਰ ਪੰਚਾਇਤਾਂ ਅਤੇ ਆਮ ਲੋਕਾਂ ਵਿਚ ਭੰਬਲਭੂਸਾ ਪੈਦਾ ਕਰਕੇ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਤੋਂ ਭਟਕਾਉਣ ਦੀ ਚਾਲ ਹੈ ਜਿਸ ਬਾਰੇ ਸਾਰੇ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ। ਕਮੇਟੀ ਵੱਲੋਂ ਇਲਾਕੇ ਵਿਚ ਮੁਹਿੰਮ ਚਲਾ ਕੇ ਜਨਤਕ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨੀ ਪੱਖ ਵੱਲ ਪੂਰਾ ਧਿਆਨ ਦੇ ਕੇ ਬਲਾਕ ਦੀ ਮੁੜ-ਬਹਾਲੀ ਤੱਕ ਲੜਾਈ ਲੜੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਲੈਕੇ ਸਰਕਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਵੇ। ਬਲਾਕ ਔੜ ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਨੂੰ ਇਹ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਇਲਾਕੇ ਦੇ ਲੋਕ ਬਲਾਕ ਨੂੰ ਬਹਾਲ ਕੀਤੇ ਜਾਣ ’ਤੇ ਹੀ ਅੰਦੋਲਨ ਵਾਪਸ ਲੈਣਗੇ। ਜੇਕਰ ਔੜ ਬਲਾਕ ਨੂੰ ਮੁਕੰਮਲ ਬਹਾਲ ਨਾ ਕੀਤਾ ਗਿਆ 8 ਸਤੰਬਰ ਨੂੰ ਔੜ ਵਿੱਚ ਰੋਸ ਮਾਰਚ ਕਰਦੇ ਹੋਏ ਬਲਾਕ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਸਾਰੀਆਂ ਪੰਚਾਇਤਾਂ ਤੋਂ ਨੋਟੀਫੀਕੇਸ਼ਨ ਨੂੰ ਰੱਦ ਕਰਾਉਣ ਦੇ ਮਤੇ ਪਵਾ ਕੇ ਅਤੇ ਜਨਤਕ ਲਾਮਬੰਦੀ ਲਈ ਲਗਾਤਾਰ ਮੁਹਿੰਮ ਚਲਾਕੇ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleFHSM conducted an eye screening camp at Beeravelli village, Nirmal District
Next articleਪਿੰਡ ਸਲੋਹ ਬਾਬਾ ਸਾਹਿਬ ਜੀ ਤੇ ਬਹੁਜਨ ਮਹਾਂਪੁਰਸ਼ਾਂ ਦੀ ਜੀਵਨੀ ਤੇ ਮਿਸ਼ਨ ਨੂੰ ਸਮਰਪਿਤ ਲਿਖਤੀ ਟੈਸਟ ਲਿਆ ਗਿਆ