ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਚ ਪੰਜਾਬੀ ਗਾਇਕੀ,ਗੀਤਕਾਰੀ ਤੇ ਸ਼ਾਇਰੀ ਦੇ ਬੇਤਾਜ ਬਾਦਸ਼ਾਹ ਦੇਬੀ ਮਖਸੂਸਪੁਰੀ ਦਾ ਲਾਈਵ ਸ਼ੋਅ 13 ਸਤੰਬਰ ਸ਼ਨਿਚਰਵਾਰ ਸ਼ਾਮੀਂ 6.30 ਵਜੇ ਤੋਂ ਦੇਰ ਰਾਤ ਤਕ ਫਿਊਚਰਜ਼ ਚਰਚ ਪੈਰਾਡਾਈਜ਼ ਵਿਖੇ ਹੋਵੇਗਾ। ਸ਼ੋਅ ਦਾ ਆਯੋਜਨ ਮੁੱਖ ਪ੍ਰਬੰਧਕ ਏ-ਵਨ- ਪ੍ਰੋਡਕਸ਼ਨ ਸੰਨੀ ਖੁਰਾਣਾ – ਮਨਦੀਪ ਢਿੱਲੋਂ ਵੱਲੋਂ ਸਭਨਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਚ ਉੱਘੇ ਗਾਇਕ ਦੇਬੀ ਮਖਸੂਸਪੁਰੀ ਚੋਟੀ ਦੇ ਗੀਤਾਂ ਰਾਹੀਂ ਖ਼ੂਬ ਰੌਣਕਾਂ ਲਾਉਣ ਲਈ ਪੁੱਜ ਰਹੇ ਹਨ। ਲੋਕਲ ਕਲਾਕਾਰ ਵੀ ਸ਼ੋਅ ਦਾ ਸ਼ਿੰਗਾਰ ਬਣਨਗੇ। ਸ਼ੋਅ ਦੇ ਪ੍ਰਮੋਟਰ ਸੰਨੀ ਖੁਰਾਣਾ-ਮਨਦੀਪ ਢਿੱਲੋਂ ਨੇ ਦੱਸਿਆ ਕਿ ਸ਼ੋਅ ਲਈ ਐਡੀਲੇਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੇ ਪੱਧਰ ਤੇ ਟਿਕਟ ਸੇਲ ਹੋ ਚੁੱਕੀ ਹੈ ਤੇ ਸ਼ੋਅ ਵੱਡੇ ਹਾਲ ਚ ਰੱਖਿਆ ਗਿਆ ਹੈ ਤਾਂ ਕਿ ਉੱਘੇ ਗਾਇਕ ਵੱਖਰੇ ਰੰਗ ਚ ਸਮਾਗਮ ਦੀ ਪੇਸ਼ਕਾਰੀ ਕਰ ਸਕਣ।ਓੁਚ ਦਰਜੇ ਦੀ ਸਾਊਂਡ ਸਿਸਟਮ, ਸਕਿਉਰਿਟੀ ਸਮੇਤ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਸ਼ੋਅ ਪੂਰਨ ਤੌਰ ਤੇ ਪਰਿਵਾਰਕ ਹੋਵੇਗਾ।ਦੇਬੀ ਮਖ਼ਸੂਸਪੁਰੀ ਸ਼ੋਅ ਚ ਸਰੋਤਿਆਂ ਦਾ ਗੀਤਾਂ ਰਾਹੀਂ ਭਰਪੂਰ ਮਨੋਰੰਜਨ ਕਰਨਗੇ।ਮੁੱਖ ਪ੍ਰਬੰਧਕਾਂ ਸੰਨੀ ਖੁਰਾਣਾ ਵੱਲੋਂ ਸਭਨਾਂ ਨੂੰ ਅਪੀਲ ਕੀਤੀ ਗਈ ਕਿ ਸਭ ਪਰਿਵਾਰਾਂ ਸਮੇਤ ਇਸ ਸ਼ੋਅ ਵਿਚ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



