(ਸਮਾਜ ਵੀਕਲੀ)
ਬਾਬਾ ਤੇਰੇ ਨਾਮ ਦੀਆਂ, ਥਾਂ – ਥਾਂ ਖੁੱਲ੍ਹ ਗਈਆਂ ਦੁਕਾਨਾਂ।
ਕਿੰਜ ਦੁਨੀਆਂ ਨੂੰ ਮੂਰਖ ਬਣਾਉਣਾ, ਇਕੋ ਹੈ ਨਿਸ਼ਾਨਾ।
ਤੈਨੂੰ ਚਮਤਕਾਰੀ ਬਣਾ ਕੇ, ਲੁੱਟ ਕਰੇ ਪੁਜਾਰੀ ਲਾਣਾ।
ਸਭ ਲੋਕਾਂ ਲਿਆ ਬਣਾ, ਆਪੋ ਆਪਣੇ ਧਰਮ ਦਾ ਬਾਣਾ।
ਲਿਖ – ਲਿਖ ਸਾਖੀਆਂ ਭਰੀਆਂ, ਸੱਚ ਨੂੰ ਕਿਵੇਂ ਛੁਪਾਉਣਾ।
ਜ਼ਿੰਦਗੀ ਦਾ ਉਦੇਸ਼ ਨਹੀਂ, ਕਿਹੜਾ ਕਰਮ ਕਮਾਉਣਾ।
ਭੁੱਖ, ਗਰੀਬੀ, ਬਿਮਾਰੀ, ਲਾਚਾਰੀ ਸਾਡਾ ਰਿਹਾ ਰੋਣਾ ਧੋਣਾ।
ਸਾਧ, ਬਾਬੇ ਦੱਸਦੇ ਅਗਲਾ ਜੀਵਨ ਸਫਲ ਬਣਾਉਣਾ।
ਰੋਜ਼ – ਰੋਜ਼ ਨਵੀਆਂ ਕਮੇਟੀਆਂ ਦਾ, ਹੋਂਦ ਵਿੱਚ ਆਉਣਾ।
ਸੇਵਾ ਦੇ ਨਾਂ ‘ਤੇ ਗੁਰੂ ਗੋਲਕਾਂ ਉੱਤੇ ਕਬਜ਼ਾ ਜਮਾਉਣਾ।
ਮਾਨਸ ਕੀ ਜਾਤ ਸਭ ਏਕ ਹੈ, ਹਾਉਮੇਂ ਨਹੀਂ ਗਵਾਉਣਾ।
ਬੰਦੇ ਨੂੰ ਪਰਖਦੇ ਜਾਤਾਂ ਤੋਂ, ਪੰਥ ਦਾ ਦਾਸ ਅਖਵਾਉਣਾ।
ਬੰਦਿਆ ਨਾਨਕ ਕੋਲੋਂ ਸਿੱਖ, ਨੀਵਿਆਂ ਸੰਗ ਨਿਭਾਉਣਾ।
ਅਨਪੜ੍ਹ ਸਾਡੇ ਰਾਹ ਦਸੇਰੇ, ਬੇਗਮਪੁਰਾ ਵਸਾਉਣਾ।
ਠੋਸ ਯਤਨਾਂ ਦੀ ਲੋੜ, ਹੜ੍ਹਾਂ ਤੋਂ ਜਾਨ, ਮਾਲ ਬਚਾਉਣਾ।
‘ਪੈਂਥਰ’ ਪੂਜਾ ਤੇ ਅਰਦਾਸਾਂ, ਮਨ ਨੂੰ ਹੈ ਸਮਝਾਉਣਾ।
ਧਰਮ ਪਾਲ ਪੈਂਥਰ


