ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਗੱਲ ਕਰਦੇ ਹਾਂ ਸੰਧੂ ਭਰਾ ਕਬੱਡੀ ਦੇ ਧੱਕੜ ਬੁਲਾਰੇ ਜਿੰਨ੍ਹਾਂ ਦੇ ਬੋਲਾਂ ਦਾ ਜਾਦੂ ਕਬੱਡੀ ਜਗਤ ਦੇ ਸਿਰ ਚੜਕੇ ਬੋਲਦਾ ਹੈ ਸਵਰਨ ਸੰਧੂ ਤੇ ਹ ਰਪ੍ਰੀਤ ਸੰਧੂ ਇਹਨਾਂ ਦੀ ਜੋੜੀ ਦੀ ਡਿਮਾਂਡ ਪੰਜਾਬ ਤੋਂ ਲੈਕੇ ਸੱਤ ਸਮੁੰਦਰੋਂ ਪਾਰ ਹੁੰਦੀ ਆ ਤੇ ਫਿਰ ਜਦੋਂ ਕੋਈ ਮੈਚ ਤਕੜਾ ਲੱਗਦਾ ਤੇ ਸੰਧੂਆਂ ਦਾ ਖੰਡਾਂ ਪੂਰਾ ਖੜਕਦਾ ਹੈ ਸਰਦਾਰ ਇੰਦਰਜੀਤ ਸਿੰਘ ਦੇ ਦੋਵੇਂ ਪੁੱਤ ਕਬੱਡੀ ਜਗਤ ਦਾ ਸਿੰਗਾਰ ਨੇਂ ਜਦੋਂ ਮੈਦਾਨ ਵਿੱਚ ਆਉਂਦੇ ਆ ਤੇ ਜਮਲੇ ਜੱਟ ਵਾਂਗ ਹਰਪ੍ਰੀਤ ਸੰਧੂ ਦੇ ਕੁੜਤਾ ਚਾਦਰਾ ਧਰਤੀ ਹੂਜਦਾ ਜਾਂਦਾ ਤੇ ਬੋਲ ਹਵਾਂ ਨਾਲ ਗੱਲਾਂ ਕਰਦੇ ਆ ਤੇ ਸਵਰਨ ਸੰਧੂ ਵੀਂ ਗੱਲ ਟਿਕਾਣੇ ਲਾ ਦਿੰਦਾ ਕਿਉਂਕਿ ਇਹਨਾਂ ਦੀ ਕੁਮੈਂਟਰੀ ਵਿੱਚ ਠੇਠ ਪੰਜਾਬੀ ਦੇ ਬੋਲ ਹੁੰਦੇ ਆ ਮਾਲਵੇ ਦੇ ਜ਼ਿਲ੍ਹੇ ਸੰਗਰੂਰ ਦੇ ਪਿੰਡ ਧੂਰੇ ਵਿੱਚ ਜੰਮੇ ਸੰਧੂ ਬਿਲਕੁੱਲ ਪੰਜਾਬੀ ਵਿਰਸੇ ਦੀਆਂ ਗੱਲਾਂ ਕਰਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗੱਲ ਕਰਦੇ ਆ ਇੱਕ ਗੱਲ ਬਹੁਤ ਚੰਗੀ ਲੱਗਦੀ ਮੈਨੂੰ ਸੰਧੂ ਭਰਾ ਕਬੱਡੀ ਬੁਲਾਰਿਆ ਨਾਲ ਜੈਲਸੀ ਨਹੀਂ ਕਰਦੇ ਹਰ ਇੱਕ ਬੁਲਾਰੇ ਦੀ ਇੱਜਤ ਕਰਦੇ ਆ ਤੇ ਬਣਦਾ ਮਾਨ ਸਨਮਾਨ ਕਰਦੇ ਆ ਇਹ ਇਨਸਾਨੀਅਤ ਰੱਬ ਚੰਗੀ ਨੀਤ ਵਾਲੇ ਬੁਲਾਰਿਆ ਨੂੰ ਬ਼ਖਸਦਾ ਹੈ ਇਹ ਰੁਤਬਾ ਹੈ ਸੰਧੂਆਂ ਦਾ ਮਾਂ ਖੇਡ ਕਬੱਡੀ ਵਿੱਚ ਹੁਣ ਤੱਕ ਤਕਰੀਬਨ 20-21ਸਾਲ ਹੋਗੇ ਕਬੱਡੀ ਜਗਤ ਵਿੱਚ ਬੋਲਦੇ ਤੇ ਹੁਣ ਤੱਕ ਬਹੁਤ ਸਾਰੇ ਮੁਲਖਾਂ ਵਿੱਚ ਬੋਲਣੇ ਦਾ ਮਾਨ ਹਾਸਲ ਹੈ ਵਾਹਿਗੁਰੂ ਇਸ ਜੋੜੀ ਨੂੰ ਏਦਾਂ ਹੀ ਸਲਾਮਤ ਰੱਖੇ ਤੇ ਇਹਨਾਂ ਧੱਕੜ ਬੁਲਾਰਿਆ ਦਾ ਖੰਡਾ ਖੜਕਦਾ ਰਹੇ ਸ਼ਰਨਾ ਤਖਤੂਪੁਰੀਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



