HOME ਮੁਹੱਲਾ ਰਵਿਦਾਸ ਪੁਰ ਨਕੋਦਰ ਵਿਖੇ ਸਰਾਮਨੇਰ ਉਪਾਸਕਾਂ ਵਲੋਂ ਬੁੱਧ ਧੰਮ ਪ੍ਰਚਾਰ ਕੀਤਾ...

ਮੁਹੱਲਾ ਰਵਿਦਾਸ ਪੁਰ ਨਕੋਦਰ ਵਿਖੇ ਸਰਾਮਨੇਰ ਉਪਾਸਕਾਂ ਵਲੋਂ ਬੁੱਧ ਧੰਮ ਪ੍ਰਚਾਰ ਕੀਤਾ ਗਿਆ – ਰਾਜ ਕੁਮਾਰ ਬੋਧ

2

  (ਸਮਾਜ ਵੀਕਲੀ)   ਅੱਜ ਨਕੋਦਰ ਦੇ ਮੁਹੱਲਾ ਰਵਿਦਾਸ ਪੁਰ ਵਿਖੇ ਬੁੱਧ ਧੰਮ ਦਾ ਪ੍ਰਚਾਰ ਕੀਤਾ ਗਿਆ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਅਸ਼ੋਕਾ ਬੁੱਧ ਵਿਹਾਰ ਨਕੋਦਰ ਵਿਖੇ ਸ਼ਰਾਮਨੇਰ ਧੰਮ ਟਰੇਨਿੰਗ ਸਿਵਰ ਮਿਤੀ ਵੀਹ ਦਸੰਬਰ ਤੋੰ ਚੱਲ ਰਿਹਾ ਹੈ। ਜਿਸ ਵਿੱਚ ਉਪਾਸਕਾਂ ਨੂੰ ਤਥਾਗਤ ਬੁੱਧ ਦਾ ਦਸ ਦਿਨ ਦਾ ਚੀਵਰ ਪਹਿਨਾ ਕੇ ਧੰਮ ਟਰੇਨਿੰਗ ਦਿੱਤੀ ਜਾ ਰਹੀ ਹੈ॥ ਜੋ ਕਿ ਸਵੇਰੇ 04:30 ਤੋਂ ਰਾਤ ਦੇ 09:00 ਵਜੇ ਤੱਕ ਹੁੰਦੀ ਹੈ। ਜਿਸ ਵਿੱਚ ਭੰਤੇ ਸੁਮੀਤਾ ਭਿੱਖੂਣੀ ਸਰਾਮਨੇਰ ਉਪਾਸਕਾਂ ਨੂੰ ਹਿੰਦੀ ਭਾਸਾਂ ਵਿੱਚ ਧੰਮ ਦਾ ਗਿਆਨ ਦਿੰਦੀ ਹੈ ਅਤੇ ਰਾਜ ਕੁਮਾਰ ਬੋਧ ਉਸ ਨੂੰ ਪੰਜਾਬੀ ਵਿੱਚ ਸਮਝਾਉਦੇ ਹਨ ਕਿਉਕਿ ਕੁਝ ਉਪਾਸਕ ਸਿਰਫ ਪੰਜਾਬੀ ਸਮਝਦੇ ਹਨ। ਅਂਜ ਦੁਪਹਿਰ 01 ਵਜੋ ਤੋੰ ਮਹੁੱਲਾ ਰਵਿਦਾਸ ਪੁਰ ਵਿਖੇ ਸਰਾਮਨੇਰ ਅਤੇ ਉਪਾਸਕਾਂ ਵਲੋੰ ਧੰਮ ਪ੍ਰਚਾਰ ਕੀਤਾ ਗਿਆ ਜਿਸ ਵਿੱਚ “ਬਾਬਾ ਸਾਹਿਬ ਅਮਰ ਹੈ, ਬੁੱਧ ਧੰਮ ਕੀ ਕਿਆ ਪਹਿਚਾਨ , ਮਾਨਵ-ਮਾਨਵ ਏਕ ਸਮਾਨ, ਬਾਬਾ ਸਾਹਿਬ ਕੀ ਅੰਤਿਮ ਇੱਛਾ – ਬੁੱਧ ਧਰਮ ਦੀ ਲੈ ਲੋ ਦੀਕਸ਼ਾ, ਤਥਾਗਤ ਬੁੱਧ ਦੀ ਕਰੁਣਾ ਹੋ ਅਤੇ ਗਾਓ-ਗਾਓ ਹਮ ਜਾਏਗੇ, ਗਿਆਨ ਕਾ ਦੀਪ ਜਲਾਏਗੇ, ਧੰਮ ਕਾ ਦੀਪ ਜਲਾਏਗੇ.. ਦੇ ਨਾਅਰਿਆ ਦਾ ਸ਼ਾਤ ਮਈ ਮਹੋਲ ਵਿੱਚ ਪ੍ਰਚਾਰ ਕੀਤਾ ਗਿਆ। ਰੋਡ ਤੇ ਜਾਂਦੇ ਲੋਕ ਵੀ ਨਾਅਰੇ ਦਾ ਜਵਾਬ ਦੇ ਰਹੇਂ ਸਨ॥ ਤਥਾਗਤ ਬੁੱਧ ਜੀ ਦੇ ਵਲੋਂ ਦਿਖਾਏ ਮਾਰਗ ਦਾ ਪ੍ਰਚਾਰ ਬਹੁਤ ਹੀ ਸ਼ਾਤੀ ਨਾਲ ਕੀਤਾ ਗਿਆ।ਇਸ ਤੋਂ ਬਾਅਦ ਬੁੱਧ ਵਿਹਾਰ ਵਿਖੇ ਧੰਮ ਟਰੇਨਿੰਗ ਕਲਾਸ ਲਗਾਈ ਗਈ॥ ਜੇਤਵਨ ਬੁੱਧ ਵਿਹਾਰ ਦੀ ਕਮੇਟੀ ਵਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਬਹੁਤ ਹੀ ਸੁੰਦਰ ਫੋਟੋ ਅਸ਼ੋਕਾ ਬੁੱਧ ਵਿਹਾਰ ਵਿਖੇ ਭਿੱਖੂ ਸੰਘ ਨੂੰ ਬੁੱਧ ਵਿਹਾਰ ਵਿੱਚ ਰੱਖਣ ਲਈ ਦਾਨ ਦਿੱਤੀ ਗਈ ਜਿਸ ਨੂੰ ਸਭ ਉਪਾਸਕਾਂ ਨੇ ਅਤੇ ਸ਼ਰਾਮਨੇਰ ਉਪਸਕਾਂ ਨੇ ਸਵਿਕਾਰ ਕੀਤਾ ਅਤੇ ਤਥਾਗਤ ਦੇ ਸਟੈਚੂ ਕੋਲ ਬਾਬਾ ਸਾਹਿਬ ਜੀ ਦੀ ਫੋਟੋ ਰੱਖੀ ਗਈ॥ ਇਹ ਫੋਟੋ ਉਪਾਸਕ ਪ੍ਰਸੋਤਮ ਚੰਦਰ ਜੀ ਵਲੋੰ ਅਸ਼ੋਕਾ ਬੁੱਧ ਵਿਹਾਰ ਵਿਖੇ ਲਿਆਦੀ ਗਈ॥ ਇਸ ਸੁਭ ਕਰਮ ਲਈ ਭਿੱਖੂ ਸੰਘ ਨੇ ਜੇਤਵਨ ਬੁੱਧ ਵਿਹਾਰ ਦੀ ਕਮੇਟੀ ਨੂੰ ਅਤੇ ਉਪਾਸਕ ਪ੍ਰਸੋਤਮ ਚੰਦਰ ਜੀ ਨੂੰ ਬਹੁਤ ਮੰਗਲ ਕਾਮਨਾਵਾਂ ਦਿੱਤੀਆ॥ ਬੁੱਧ ਧੰਮ ਦਾ ਟਰੇਨਿੰਗ ਸਿਵਰ ਜੋ ਵੀ ਉਪਾਸਕ ਲਗਾ ਰਹੇਂ ਹਨ , ਉਹਨਾਂ ਦਾ ਮਨ ਬਹੁਤ ਹੀ ਸ਼ਾਤ ਹੋ ਰਿਹਾ ਹੈ। ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋੰ ਫਿਰ ਤੋੰ ਸਮਾਜ ਵੀਕਲੀ ਪੱਤਰ ਰਾਂਹੀ ਸਭ ਨੂੰ ਬੇਨਤੀ ਹੈ ਕਿ ਆਪਣੇ ਦੁੱਖ ਭਰੇ ਸੰਸਾਰ ਨੂੰ ਸੁੱਖ ਮਈ ਬਣਾਉਣ ਲਈ ਅਤੇ ਬਾਬਾ ਸਾਹਿਬ ਜੀ ਦੇ ਬੋਧ ਮਈ ਭਾਰਤ ਨੂੰ ਬਣਾਉਣ ਲਈ ਅਸ਼ੋਕਾ ਬੁੱਧ ਵਿਹਾਰ ਨਕੋਦਰ ਵਿਖੇ ਧੰਮ ਟਰੇਨਿੰਗ ਲੈਣ ਲਈ ਜਰੂਰ ਪਹੁੰਚੋ॥ ਕਮੇਟੀ ਵਲੋਂ ਆਪ ਜੀ ਦੇ ਲਈ ਤਿੰਨ ਟਾਇਮ ਚਾਹ ਅਤੇ ਖਾਣੇ ਦਾ ਪ੍ਰਬੰਦ ਕੀਤਾ ਗਿਆ ਹੈ॥ ਲਗਾਤਾਰ ਸਭ ਉਪਾਸਕਾਂ ਲਈ ਰਹਿਣ ਅਤੇ ਖਾਣ ਪੀਣ ਦੀ ਵਿਵਸਥਾ ਉਪਾਸਕਾਂ ਵਲੋੰ ਕੀਤੀ ਗਈ ਹੈ। ਇਸ ਸੁਭ ਅਵਸਰ ਦਾ ਜਰੂਰ ਲਾਭ ਪ੍ਰਾਪਤ ਕਰੋ ਜੀ ਅਤੇ ਆਪਣੇ , ਆਪਣੇ ਪਰਿਵਾਰ ਅਤੇ ਸਮਾਜ ਦੇ ਕਲਿਆਣ ਵਿੱਚ ਭਾਗੀਦਾਰ ਬਣ ਜਾਓ।

ਸਭ ਧੰਮ ਉਪਾਸਕਾਂ ਲਈ ਬਹੁਤ ਬਹੁਤ ਸਾਧੂਵਾਦ … ਜੈ ਭੀਮ ਨਮੋ ਬੁਧਾਏ

ਰਾਜ ਕੁਮਾਰ ਬੋਧ (ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ(ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਵਿੱਚ ਸੰਧੂਆਂ ਦਾ ਬੋਲਬਾਲਾ
Next articleਸਾਹਿਤ ਸਿਰਜਣਾ ਮੰਚ ਵੱਲੋਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਭਵਾਨੀਗੜ੍ਹ