(ਸਮਾਜ ਵੀਕਲੀ)
ਰਵੀ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਵਿੱਚ ਮੈਚ ਖੇਡਣ ਲਈ ਇੰਗਲੈਂਡ ਗਿਆ। ਰਵੀ ਨੇ ਪਹਿਲੇ ਮੈਚ ਵਿੱਚ ਹੀ ਸੈਂਕੜਾ ਮਾਰ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।
ਸ਼ਸ਼ ਇੰਗਲੈਂਡ ਟੀਮ ਦੇ ਕੋਚ ਨੇ ਰਵੀ ਨੂੰ ਕਿਹਾ ,” ਜੇਕਰ ਤੂੰ ਸਾਡੀ ਟੀਮ ਵਿੱਚ ਆ ਜਾਵੇ, ਤਾਂ ਤੈਨੂੰ ਬਹੁਤ ਵਧੀਆ ਪੈਕੇਜ ਮਿਲ ਸਕਦਾ ਹੈ ਅਤੇ ਇੱਥੇ ਦੀ ਨਾਗਰਿਕਤਾ ਵੀ ਮਿਲ ਜਾਵੇਗੀ।
ਰਵੀ ਬੋਲਿਆ,” ਸਾਰ ਮੈਨੂੰ ਆਪਣੇ ਦੇਸ਼ ਤੇ ਬਹੁਤ ਮਾਣ ਹੈ ਅਤੇ ਜੇਕਰ ਅੱਜ ਮੈਂ ਤੁਹਾਡੇ ਦੇਸ਼ ਵਿਚ ਖੇਡਣ ਆਇਆ ਹਾਂ ਇਹ ਵੀ ਮੇਰੇ ਦੇਸ਼ ਦੀ ਹੀ ਕਿਰਪਾ ਹੈ ਅਤੇ ਮੈਂ ਆਪਣੇ ਦੇਸ਼ ਨੂੰ ਧੋਖਾ ਨਹੀਂ ਦੇ ਸਕਦਾ।
ਰਵੀ ਦੀ ਗੱਲ ਸੁਣ ਕੇ ਕੋਚ ਬਹੁਤ ਖੁਸ਼ ਹੋਇਆ ਅਤੇ ਰਵੀ ਨੂੰ ਬੋਲਿਆ, ” ਮੈਨੂੰ ਤੇਰੇ ਵਰਗੇ ਦੇਸ਼ ਭਗਤ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਮੈਂ ਤੇਰੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਕਰਦਾ ਹਾ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly